
ਵਿਧਾਇਕ ਗੋਲਡੀ ਵੱਲੋਂ ਹਲਕੇ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ : ਚੇਅਰਮੈਨ ਕੁੰਭੜ੍ਹਵਾਲ
ਧੂਰੀ 7 ਸਤੰਬਰ (ਲਖਵੀਰ ਸਿੰਘ ਧਾਂਦਰਾ) ਪੰਜਾਬ ਦੀ ਕਾਂਗਰਸ ਸਰਕਾਰ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਬੱਚਨਵਧ ਹੈ , ਜਿਸ ਤਹਿਤ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਹਰ ਪਿੰਡ ਅਤੇ ਸਹਿਰ ਦੇ ਵਿਕਾਸ ਲਈ ਗ੍ਰਾਟਾਂ ਜਾਰੀ ਕਰਕੇ ਪੰਜਾਬ ਨੂੰ ਵਿਕਾਸ ਪੱਖੋਂ ਪੂਰੇ ਭਾਰਤ ਵਿੱਚੋਂ ਅੱਵਲ ਸੂਬਾ ਬਣਾਇਆ ਜਾ ਰਿਹਾ ਹੈ , ਇਹਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਟਕਸਾਲੀ ਆਗੂ ਅਤੇ ਮਾਰਕੀਟ ਕਮੇਟੀ ਸੇਰਪੁਰ ਦੇ ਚੈਅਰਮੇਨ ਚਮਕੋਰ ਸਿੰਘ ਕੁੰਭੜ੍ਹਵਾਲ ਨੇ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਕੀਤਾ ।
ਚੈਅਰਮੇਨ ਕੁੰਭੜ੍ਹਵਾਲ ਨੇ ਕਿਹਾ ਕਿ ਧੂਰੀ ਦੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾਂ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਸੇਰਪੁਰ ਅਧੀਨ ਆਂਉਦੀਆਂ ਸੜ੍ਹਕਾਂ ਦੇ ਨਵ ਨਿਰਮਾਣ ਵਿੱਚ ਕੋਈ ਕਸਰ ਬਾਕੀ ਛੱਡੀ ਜਾਵੇਗੀ ਅਤੇ ਸੇਰਪੁਰ ਮਾਰਕੀਟ ਕਮੇਟੀ ਅਧੀਨ ਆਂਉਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਦੇ ਸੀਜ਼ਨ ਤੋ ਪਹਿਲਾਂ ਪਹਿਲਾਂ ਮੰਡੀਆਂ ਵਿੱਚ ਸੈਡ , ਪਾਣੀ ਅਤੇ ਸਫ਼ਾਈ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ । ਊਨਾਂ ਕਿਹਾ ਕਿ ਵਿਧਾਇਕ ਗੋਲਡੀ ਵੱਲੋਂ ਹਲਕੇ ਦੇ ਸਰਵਪੱਖੀ ਵਿਕਾਸ ਲਈ ਸਹਿਰ ਅਤੇ ਪਿੰਡਾਂ ਵਿੱਚ ਗ੍ਰਾਟਾਂ ਦੇ ਖੁੱਲੇ ਗੱਫੇ ਦਿੱਤੇ ਜਾ ਰਹੇ , ਜਿਸ ਤਹਿਤ ਪਿੰਡਾਂ ਵਿੱਚ ਬੜ੍ਹੀ ਤੇਜੀ ਨਾਲ਼ ਵਿਕਾਸ ਕਾਰਜ ਚੱਲ੍ਹ ਰਹੇ ਹਨ ।
ਊਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਦੇ ਖੂਸਹਾਲ ਰਾਜ ਤੇ ਮੋਹਰ ਲਗਾਉਦੇ ਹੋਏ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੜ ਕਾਂਗਰਸ ਸਰਕਾਰ ਦੀ ਸਰਕਾਰ ਲਿਆਊਣਗੇ ।
ਫੋਟੋ ਨੰ: 7 ਐਸਐਨਜੀ 27
ਤਸਵੀਰ image