
ਸੁਮੇਧ ਸੈਣੀ ਦਾ ਹਸ਼ਰ ਵੀ ਅਜੀਤ ਸਿੰਘ ਸੰਧੂ ਵਾਲਾ ਹੋਵੇਗਾ, ਕਰ ਸਕਦਾ ਹੈ ਖ਼ੁਦਕੁਸ਼ੀ : ਬੀਬੀ ਖਾਲੜਾ
ਚੰਡੀਗੜ੍ਹ, 7 ਸਤੰਬਰ (ਨੀਲ ਭਾਲਿੰਦਰ ਸਿੰਘ): ਪੰਜਾਬ ਵਿਚ ਅਤਿਵਾਦ ਦੌਰਾਨ ਲਾਵਾਰਸ ਦਸ ਕੇ ਲਾਸ਼ਾਂ ਸਾੜਨ ਦੇ ਮਾਮਲੇ ਦਾ ਭੇਤ ਜੱਗ ਜ਼ਾਹਰ ਕਰਨ ਵਾਲੇ ਮਨੁੱਖੀ ਹੱਕਾਂ ਦੇ ਰਾਖੇ ਸ. ਜਸਵੰਤ ਸਿੰਘ ਖਾਲੜਾ ਨੂੰ ਪੰਜਾਬ ਪੁਲਿਸ ਨੇ 6 ਸਤੰਬਰ 1995 ਨੂੰ ਘਰੋਂ ਚੁੱਕ ਲਿਆ ਸੀ। ਤਤਕਾਲੀ ਮੁੱਖ ਮੰਤਰੀ ਪੰਜਾਬ ਬੇਅੰਤ ਸਿੰਘ ਦੀ ਹਤਿਆ ਤੋਂ ਹਫ਼ਤੇ ਦੇ ਅੰਦਰ ਹੀ ਸ. ਖਾਲੜਾ ਨੂੰ ਲਾਪਤਾ ਕਰ ਦਿਤਾ ਗਿਆ ਸੀ। ਹੁਣ ਹਰ ਸਾਲ 6 ਸਤੰਬਰ ਨੂੰ ਹੀ ਸ. ਖਾਲੜਾ ਦੀ ਬਰਸੀ ਜਾਂ 'ਲਾਪਤਾ' ਦਿਨ ਮੰਨਿਆ ਜਾਂਦਾ ਹੈ। ਇਸ ਮੌਕੇ ਬੀਬੀ ਪਰਮਜੀਤ ਕੌਰ ਖਾਲੜਾ (ਪਤਨੀ ਸ. ਖਾਲੜਾ) ਨੇ ਇਸ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਬਲਵੰਤ ਸਿੰਘ ਮੁਲਤਾਨੀ ਅਗ਼ਵਾ, ਲਾਪਤਾ ਅਤੇ ਹੁਣ ਹਤਿਆ ਦੀ ਧਾਰਾ ਵਾਲੇ ਮਾਮਲੇ ਉਤੇ ਟਿਪਣੀ ਕਰਦੇ ਹੋਏ ਬੀਬੀ ਖਾਲੜਾ ਨੇ ਕਿਹਾ ਕਿ ਇਹ ਕੇਸ ਵੀ ਲਗਭਗ ਸ. ਖਾਲੜਾ ਵਾਲੇ ਕੇਸ ਵਿਚ ਸਾਬਕਾ ਐਸਐਸਪੀ ਅਜੀਤ ਸਿੰਘ ਸੰਧੂ ਦੇ ਹੋਏ ਹਸ਼ਰ ਵਰਗਾ ਹੀ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀਆਂ ਸਰਕਾਰਾਂ ਦੇ ਏਜੰਡੇ ਦੀ ਪੂਰਤੀ ਹਿਤ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਜਿਹੇ ਜ਼ਾਲਮ ਪੁਲਿਸ ਅਫ਼ਸਰ ਨੂੰ ਵੀ 'ਲਾਵਾਰਸਾਂ' ਵਾਂਗੂੰ ਟੁਕੜਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਈ ਖਾਲੜਾ ਦੇ ਕੇਸ ਵਿਚ ਅਜੀਤ ਸਿੰਘ ਸੰਧੂ ਨੂੰ ਜਦੋਂ ਅਦਾਲਤਾਂ ਖ਼ਾਸਕਰ ਹਾਈ ਕੋਰਟ
image