
ਹਾਈਕਮਾਨ ਨੂੰ ਗੁਮਰਾਹ ਕਰ ਕੇ ਸੂਬਾ ਪ੍ਰਧਾਨ ਗੜ੍ਹੀ ਨਿਯੁਕਤ ਕਰ ਰਿਹੈ ਡੰਮੀ ਅਹੁਦੇਦਾਰ
ਬਰਨਾਲਾ, 7 ਸਤੰਬਰ (ਹਰਜਿੰਦਰ ਸਿੰਘ ਪੱਪੂ) : ਆਰਟੀਆਈ ਐਕਟ ਤਹਿਤ ਕੇਂਦਰੀ ਚੋਣ ਕਮਿਸ਼ਨ ਤੋਂ ਪ੍ਰਾਪਤ ਕੀਤੀ ਜਾਣਕਾਰੀ ਨਾਲ ਬਸਪਾ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ, ਕਿਉਂਕਿ ਹੋਪ ਫ਼ਾਰ ਮਹਿਲ ਕਲਾਂ ਦੇ ਇੰਚਾਰਜ ਅਤੇ ਬਸਪਾ ਦੇ ਸਾਬਕਾ ਹਲਕਾ ਇੰਚਾਰਜ ਮਹਿਲ ਕਲਾਂ ਕੁਲਵੰਤ ਸਿੰਘ ਟਿੱਬਾ ਵਲੋਂ ਚੋਣ ਕਮਿਸ਼ਨ ਰਾਹੀਂ ਬਸਪਾ ਸੁਪਰੀਮੋ ਮਾਇਆਵਤੀ ਤੋਂ ਪ੍ਰਾਪਤ ਕੀਤੀ ਦਸਤਾਵੇਜ਼ੀ ਸੂਚਨਾ ਅਨੁਸਾਰ ਬਸਪਾ ਦੀ ਪੰਜਾਬ ਕਮੇਟੀ ਵਿਚ ਡੰਮੀ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਦੀ ਪੋਲ ਖੁਲ੍ਹ ਗਈ ਹੈ |
ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਕਰ ਕੇ ਅਹਿਮ ਪ੍ਰਗਟਾਵਾ ਕਰਦਿਆਂ ਕੁਲਵੰਤ ਸਿੰਘ ਟਿੱਬਾ ਅਤੇ ਬਸਪਾ ਦੇ ਸਾਬਕਾ ਸੂਬਾਈ ਆਗੂ ਡਾ. ਮੱਖਣ ਸਿੰਘ ਸੰਗਰੂਰ ਨੇ ਦਸਿਆ ਕਿ ਕੌਮੀ ਇਲੈਕਸ਼ਨ ਕਮਿਸ਼ਨ, ਨਵੀਂ ਦਿੱਲੀ ਤੋਂ ਪੰਜਾਬ ਬਸਪਾ ਦੀ ਸਟੇਟ ਕਮੇਟੀ ਬਾਰੇ ਸੂਚਨਾ ਦੀ ਮੰਗ ਕੀਤੀ ਗਈ ਸੀ ਜਿਸ ਬਾਰੇ ਚੋਣ ਕਮਿਸ਼ਨ ਨੇ ਬਸਪਾ ਦੀ ਕੌਮੀ ਪ੍ਰਧਾਨ ਮਾਇਆਵਤੀ ਨੂੰ ਚਿੱਠੀ ਲਿਖ ਕੇ ਇਹ ਇਹ ਜਾਣਕਾਰੀ ਮੁਹਈਆ ਕਰਵਾਉਣ ਬਾਰੇ ਕਿਹਾ ਸੀ | ਆਗੂਆਂ ਨੇ ਦਸਿਆ ਕਿ ਇਲੈਕਸ਼ਨ ਕਮਿਸ਼ਨ ਦੀ ਚਿੱਠੀ ਦੇ ਜਵਾਬ ਵਿਚ ਮਾਇਆਵਤੀ ਵਲੋਂ ਭੇਜੀ ਗਈ ਸੂਚਨਾ ਅਨੁਸਾਰ ਪੰਜਾਬ ਵਿਚ ਪ੍ਰਧਾਨ ਸਮੇਤ ਸਿਰਫ਼ 14 ਮੈਂਬਰੀ ਸਟੇਟ ਬਣੀ ਹੋਈ, ਜਿਸ ਦੀ ਸੂਚੀ ਵੀ ਬਸਪਾ ਹਾਈ ਕਮਾਂਡ ਵਲੋਂ ਭੇਜੀ ਗਈ ਹੈ | ਪਰ ਦੂਜੇ ਪਾਸੇ ਪੰਜਾਬ ਅੰਦਰ ਬਸਪਾ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਅਤੇ ਬਸਪਾ ਦੇ ਸਟੇਟ
ਇੰਚਾਰਜ ਰਣਵੀਰ ਸਿੰਘ ਬੈਨੀਵਾਲ ਵਲੋਂ ਜਾਅਲੀ ਨਿਯੁਕਤੀਆਂ ਕਰ ਕੇ ਬਸਪਾ ਦੀ ਕੇਂਦਰੀ ਹਾਈ ਕਮਾਂਡ ਨੂੰ ਵੀ ਗੁਮਰਾਹ ਕੀਤਾ ਜਾ ਰਿਹਾ ਹੈ |
ਉਨ੍ਹਾਂ ਦਸਿਆ ਕਿ ਮਾਇਆਵਤੀ ਵਲੋਂ ਭੇਜੀ ਗਈ ਲਿਸਟ ਅਨੁਸਾਰ ਪੰਜਾਬ ਬਸਪਾ ਬਾਡੀ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ, ਮੀਤ ਪ੍ਰਧਾਨ ਬਲਦੇਵ ਸਿੰਘ ਮਹਿਰਾ,ਜਨਰਲ ਸਕੱਤਰ ਡਾ ਨਛੱਤਰਪਾਲ, ਡਾ ਮੱਖਣ ਸਿੰਘ, ਭਗਵਾਨ ਦਾਸ, ਛਵਿੰਦਰ ਸਿੰਘ ਛੱਜਲਵੱਡੀ, ਨਿਰਮਲ ਸਿੰਘ ਸੁਮਨ, ਸਕੱਤਰ ਡਾ ਜਸਪ੍ਰੀਤ ਸਿੰਘ, ਤੀਰਥ ਰਾਜਪੁਰਾ, ਗੁਰਮੇਲ ਸਿੰਘ, ਜਗਦੀਪ ਸਿੰਘ ਗੋਗੀ ਖਜਾਨਚੀ ਪਰਮਜੀਤ ਮੱਲ ਅਤੇ ਸਟੇਟ ਕਮੇਟੀ ਮੈਂਬਰ ਰੋਹਿਤ ਖੋਖਰ ਤੇ ਹੰਸ ਰਾਜ ਸੇਵੜਾ ਦੇ ਨਾਂ ਸਾਮਿਲ ਹਨ | ਡਾ. ਮੱਖਣ ਸਿੰਘ ਨੇ ਕਿਹਾ ਕਿ ਆਰਟੀਆਈ ਅਨੁਸਾਰ ਇੱਕ ਸੂਬਾ ਮੀਤ ਪ੍ਰਧਾਨ, 16 ਸੂਬਾ ਜਨਰਲ ਸਕੱਤਰ, 15 ਸੂਬਾ ਸਕੱਤਰ ਡੰਮੀ ਨਿਯੁਕਤ ਕਰਕੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵੱਲੋਂ ਜਿੱਥੇ ਕੇਂਦਰੀ ਹਾਈਕਮਾਂਡ ਤੇ ਭੈਣ ਕੁਮਾਰੀ ਮਾਇਆਵਤੀ ਨੂੰ ਗੁੰਮਰਾਹ ਕਰਕੇ ਵਰਕਰਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਬਸਪਾ ਦੀ ਕੇਂਦਰੀ ਹਾਈ ਕਮਾਂਡ ਵੱਲੋਂ ਮੁਹੱਈਆ ਕਰਵਾਈ ਗਈ ਤਾਜਾ ਸੂਚਨਾ ਅਨੁਸਾਰ ਬਸਪਾ ਦੇ ਸੂਬਾ ਜਨਰਲ ਸਕੱਤਰ ਡਾ ਮੱਖਣ ਸਿੰਘ, ਭਗਵਾਨ ਦਾਸ ਸਿੱਧੂ, ਨਿਰਮਲ ਸਿੰਘ ਸ਼ੁਮਨ ਦਾ ਨਾਂ ਬਸਪਾ ਦੇ ਸਾਬਕਾ ਸੂਬਾਈ ਆਗੂ ਡਾ ਮੱਖਣ ਸਿੰਘ ਨੇ ਦੋਸ਼ ਲਗਾਇਆ ਕਿ ਪ੍ਰਧਾਨ ਗੜ੍ਹੀ ਬਸਪਾ ਦੀ ਕੇਂਦਰੀ ਹਾਈ ਕਮਾਂਡ ਨੂੰ ਗੁਮਰਾਹ ਕਰ ਕੇ ਜਾਅਲੀ ਨਿਯੁਕਤੀਆਂ ਕਰ ਰਿਹਾ ਹੈ ਉਸ ਲਈ ਆਮ ਲੋਕਾਂ ਅਤੇ ਆਗੂਆਂ ਨੂੰ ਗੁੰਮਰਾਹ ਕਰਨਾ ਕਿੰਨਾ 'ਕੁ ਔਖਾ ਕੰਮ ਹੈ | ਗੜ੍ਹੀ ਵਲੋਂ ਬਸਪਾ ਸੁਪਰੀਮੋ ਮਾਇਆਵਤੀ ਤੋਂ ਪ੍ਰਾਪਤ ਕਰਕੇ ਭੇਜੀ ਸੂਚਨਾ ਅਨੁਸਾਰ ਪੰਜਾਬ ਵਿੱਚ ਬਸਪਾ ਦੇ ਸੰਵਿਧਾਨ ਮੁਤਾਬਿਕ ਸਿਰਫ਼ 14 ਮੈਂਬਰੀ ਸਟੇਟ ਕਮੇਟੀ ਬਣੀ ਹੋਈ ਹੈ ਜਦਕਿ ਸੂਬਾ ਪ੍ਰਧਾਨ ਗੜ੍ਹੀ ਨੇ ਕੇਂਦਰੀ ਹਾਈ ਕਮਾਂਡ ਨੂੰ ਗੁੰਮਰਾਹ ਕਰਕੇ ਪੰਜਾਬ ਅੰਦਰ ਕਰੀਬ 45 ਅਹੁਦੇਦਾਰ ਨਿਯੁਕਤ ਕਰ ਦਿੱਤੇ ਹਨ | ਡਾ. ਮੱਖਣ ਸਿੰਘ ਨੇ ਕਿਹਾ ਸੂਬਾ ਪ੍ਰਧਾਨ ਗੜੀ ਬਸਪਾ ਵਿੱਚ ਜਾਅਲੀ ਅਹੁਦੇਦਾਰ ਲਗਾ ਕੇ ਬਸਪਾ ਆਗੂਆਂ ਦੇ ਮਾਣ ਸਨਮਾਨ ਨਾਲ ਖੇਡ ਰਿਹਾ ਹੈ | ਜਦੋਂ ਇਸ ਮਸਲੇ ਦੇ ਸਬੰਧ 'ਚ ਬਸਪਾ ਪ੍ਰਧਾਨ ਜਸਵੀਰ ਸਿੰਘ ਗੜੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕੋਈ ਤਸੱਲੀਬਖਸ਼ ਜੁਆਬ ਨਾ ਦਿੰਦਿਆਂ ਕਿਹਾ ਕਿ ਪਿਛਲੇ ਸਾਲਾਂ ਦੀਆਂ ਅਖਬਾਰਾਂ ਚੈੱਕ ਕਰਕੇ ਹੀ ਕੁੱਝ ਕਿਹਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਮੈਂ ਤਾਂ ਸਧਾਰਨ ਬੰਦਾ ਹਾਂ ਜਦਕਿ ਮੇਰੇ ਵਿਰੁੱਧ ਪ੍ਰੈਸ ਕਾਨਫਰੰਸ ਕਰਨ ਵਾਲੇ ਖੋਜੀ ਤੇ ਸਿਆਣੇ ਹਨ | ਮੈਂ ਇਸ ਬਾਰੇ ਕੁੱਝ ਨਹੀਂ ਕਹਿਣਾ ਚਾਹੁੰਦਾ |
7---2ਬੀ