2022 ਚੋਣਾਂ ਲਈ ਕਾਂਗਰਸ ਮਜ਼ਬੂਤ ਹੋ ਰਹੀ ਹੈ : ਸੰਗਤ ਸਿੰਘ ਗਿਲਜੀਆਂ
Published : Sep 8, 2021, 12:33 am IST
Updated : Sep 8, 2021, 12:33 am IST
SHARE ARTICLE
image
image

2022 ਚੋਣਾਂ ਲਈ ਕਾਂਗਰਸ ਮਜ਼ਬੂਤ ਹੋ ਰਹੀ ਹੈ : ਸੰਗਤ ਸਿੰਘ ਗਿਲਜੀਆਂ

ਇਸੇ ਮਹੀਨੇ, 100 ਮੈਂਬਰੀ ਸੂਬਾ ਪਧਰੀ ਕਮੇਟੀ ਬਣਾਈ ਜਾਵੇਗੀ

ਚੰਡੀਗੜ੍ਹ, 7 ਸਤੰਬਰ (ਜੀ.ਸੀ.ਭਾਰਦਵਾਜ): ਡੇਢ ਮਹੀਨਾ ਪਹਿਲਾਂ 23 ਜੁਲਾਈ ਨੂੰ  ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ 4 ਵਰਕਿੰਗ ਪ੍ਰਧਾਨਾਂ ਵਲੋਂ ਪਾਰਟੀ ਅਹੁਦਿਆਂ ਦਾ ਚਾਰਜ ਸੰਭਾਲਣ ਉਪਰੰਤ ਭਾਵੇਂ ਮੁੱਖ ਮੰਤਰੀ ਖ਼ੇਮੇ ਅਤੇ ਸਿੱਧੂ ਗਰੁਪ ਵਿਚ ਕੁੱਝ ਤਲਖ਼ੀ ਅਤੇ ਵਖਰੇਵਾਂ ਵਧਿਆ ਹੈ ਪਰ ਪੇਂਡੂ ਤੇ ਸ਼ਹਿਰੀ ਖੇਤਰ ਦੇ ਨਾਲ ਨਾਲ ਕਾਂਗਰਸ ਭਵਨ ਵਿਚ ਕਾਫ਼ੀ ਹਲਚਲ ਵਧੀ ਹੈ ਅਤੇ ਵਰਕਰਾਂ ਤੇ ਨੇਤਾਵਾਂ ਵਿਚ ਜੋਸ਼ ਆਇਆ ਹੈ |
ਪਾਰਟੀ ਪੱਧਰ ਤੇ ਸੱਤਾਧਾਰੀ ਕਾਂਗਰਸ ਸਰਕਾਰ ਦੇ ਨੇਤਾਵਾਂ, ਮੰਤਰੀਆਂ ਤੇ ਮੌਜੂਦਾ ਸਾਬਕਾ ਵਿਧਾਇਕਾਂ ਵਾਸਤੇ ਕਾਂਗਰਸ ਭਵਨ ਵਿਚ ਬੈਠ ਕੇ ਵਰਕਰਾਂ ਤੇ ਆਮ ਲੋਕਾਂ ਦੀਆਂ ਸ਼ਿਕਾਇਤਾ ਸੁਣਨ ਤੇ ਉਨ੍ਹਾਂ ਦਾ ਨਿਵਾਰਣ ਕਰਨ ਲਈ ਡਿਊਟੀ ਚਾਰਟ ਵੀ ਦਸੰਬਰ ਮਹੀਨੇ ਤਕ ਲਿਖਤੀ ਰੂਪ ਵਿਚ ਜਾਰੀ ਹੋ ਚੁੱਕਿਆ ਹੈ | ਪਿਛਲੇ 3 ਹਫ਼ਤੇ ਤੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਤਿ੍ਪਤ ਬਾਜਵਾ, ਚਰਨਜੀਤ ਚੰਨੀ, ਅਰੁਣਾ ਚੌਧਰੀ, ਰਾਣਾ ਸੋਢੀ, ਸੁਖਜਿੰਦਰ ਰੰਧਾਵਾ, ਬ੍ਰਹਮ ਮਹਿੰਦਰਾ, ਗੁਰਪ੍ਰੀਤ ਕਾਂਗੜ, ਸੁਖ ਸਰਕਾਰੀਆ, ਓ.ਪੀ. ਸੋਨੀ ਤੇ ਹੋਰ ਮੰਤਰੀਆਂ ਸਮੇਤ ਖ਼ੁਦ ਪ੍ਰਧਾਨ ਨਵਜੋਤ ਸਿੱਧੂ ਤੇ ਵਰਕਿੰਗ ਪ੍ਰਧਾਨ ਆਪੋ ਅਪਣੇ ਤੈਅ ਸ਼ੁਦਾ ਦਿਨਾਂ ਵਿਚ ਸਵੇਰ ਤੋਂ ਦੁਪਹਿਰ ਤਕ ਲੋਕਾਂ ਨੂੰ  ਮਿਲਦੇ ਹਨ, ਉਨ੍ਹਾਂ ਦਾ ਹਾਲਚਾਲ ਪੁਛਣ ਤੋਂ ਇਲਾਵਾ ਗਿਲੇ ਸ਼ਿਕਵੇ ਵੀ ਲਗਾਤਾਰ ਹੱਲ ਕਰੀ ਜਾ ਰਹੇ ਹਨ | ਰੋਜ਼ਾਨਾ ਸਪੋਕਸਮੈਨ ਵਲੋਂ ਅੱਜ ਵਰਕਿੰਗ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਨੇਤਾ ਤਿੰਨ ਵਾਰ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਨਾਲ ਮੁਲਾਕਾਤ ਕੀਤੀ ਤਾਂ ਉਨ੍ਹਾਂ ਖੁਲ੍ਹ ਕੇ ਕਿਹਾ,''ਸਾਡਾ ਮੁੱਖ ਨਿਸ਼ਾਨਾ ਆਉਂਦੀਆਂ ਚੋਣਾਂ ਜਿੱਤਣ, ਦੁਬਾਰਾ ਕਾਂਗਰਸ ਸਰਕਾਰ ਬਣਾਉਣਾ ਤੇ ਪਾਰਟੀ ਦੀ ਖੁਸੀ ਹੋਈ ਸ਼ਾਨ, ਸੁਰਜੀਤ ਕਰਨਾ ਹੈ |'' ਉਨ੍ਹਾਂ ਕਿਹਾ ਕਿ ਇਸੇ ਮਹੀਨੇ ਹੀ ਸੂਬਾ ਪਧਰੀ 31 ਮੈਂਬਰੀ ਜਾਂ 51 ਮੈਂਬਰੀ, ਹੋ ਸਕਦਾ ਹੈ 100 ਮੈਂਬਰੀ ਚੋਟੀ ਦੀ ਕਮੇਟੀ ਦਾ ਗਠਨ ਕਰਨਾ ਹੈ |
ਗਿਲਜੀਆਂ ਨੇ ਕਿਹਾ ਕਿ ਲਗਾਤਾਰ ਫ਼ੀਲਡ ਵਿਚ ਅਤੇ ਰਾਜਧਾਨੀ ਵਿਚ ਪ੍ਰਧਾਨ ਤੇ ਹੋਰ ਮਾਹਰਾਂ ਵਿਚਕਾਰ ਚਰਚਾ ਕੀਤੀ ਜਾ ਰਹੀ ਹੈ ਅਤੇ ਇਸੇ ਮਹੀਨੇ ਡਰਾਫ਼ਟ ਲਿਸਟ ਜੋ ਜ਼ਿਲ੍ਹਾ ਵਾਰ ਤਿਆਰ ਕੀਤੀ ਜਾ ਰਹੀ ਹੈ, ਨੂੰ  ਹਾਈ ਕਮਾਂਡ ਕੋਲੋਂ ਪ੍ਰਵਾਨ ਕਰਵਾ ਕੇ ਜਾਰੀ ਕੀਤੀ ਜਾਵੇਗੀ | ਇਸ ਸੂਬਾ ਪਧਰੀ ਉਚ ਕੋਟੀ ਦੇ ਸੰਗਠਨ ਲਈ ਮੈਂਬਰ, ਹਰ ਵਰਗ ਵਿਚੋਂ ਹਰ ਇਲਾਕੇ ਵਿਚੋਂ ਹਰ ਉਮਰ ਵਿਚੋਂ ਤਜਰਬੇਕਾਰ ਨੌਜਵਾਨਾਂ ਤੇ ਵਿਸ਼ੇਸ਼ ਕਰ ਕੇ ਔਰਤਾਂ ਵਿਚੋਂ ਲਾਏ ਜਾਣਗੇ | ਚੋਣਾਂ ਲਈ ਉਮੀਦਵਾਰੀ ਟਿਕਟ ਦੇ ਦਾਅਵੇਦਾਰਾਂ ਸਬੰਧੀ ਸਵਾਲ ਪੁਛਣ 'ਤੇ ਸ. ਗਿਲਜੀਆਂ ਨੇ ਸਪਸ਼ਟ ਕਿਹਾ ਕਿ ਉਂਜ ਤਾਂ ਪਿੰਡਾਂ ਤੇ ਸ਼ਹਿਰਾਂ ਵਿਚ ਸਰਕਾਰੀ ਤੇ ਗ਼ੈਰ ਸਰਕਾਰੀ ਸਰਵੇਖਣ ਕਰਵਾਇਆ ਜਾ ਰਿਹਾ ਹੈ ਪਰ ਉਮੀਦਵਾਰਾਂ ਦੀ ਲਿਸਟ ਤਿਆਰ ਕਰਨ ਵਾਸਤੇ ਮੁੱਖ ਟੀਚਾ 'ਜਿੱਤ ਦੀ ਸੰਭਾਵਨਾ' ਹੀ ਹੋਣਾ ਹੈ |
ਉਨ੍ਹਾਂ ਕਿਹਾ ਕਿ ਹਰ ਹਲਕੇ ਵਾਸਤੇ ਤਿੰਨ ਤਿੰਨ ਉਮੀਦਵਾਰਾਂ ਦੇ ਨਾਮ ਵਾਲੀ ਲਿਸਟ ਬਣਨੀ ਹੈ ਜਿਸ ਵਿਚ ਪਾਰਟੀ ਪ੍ਰਧਾਨ, ਪਾਰਟੀ ਇੰਚਾਰਜ ਅਤੇ ਮੁੱਖ ਮੰਤਰੀ ਦੀ ਅਹਿਮ ਭੂਮਿਕਾ ਹੋਵੇਗੀ ਪਰ ਆਖ਼ਰੀ ਫ਼ੈਸਲਾ ਕਾਂਗਰਸ ਹਾਈਕਮਾਂਡ ਨੇ ਹੀ ਕਰਨਾ ਹੈ | ਨਵਜੋਤ ਸਿੱਧੂ ਤੇ ਮੁੱਖ ਮੰਤਰੀ ਵਿਚਾਲੇ ਆਪਸੀ ਸ਼ਬਦੀ ਟਕਰਾਅ ਸੋਚ ਤੇ ਸੂਝ ਬੂਝ ਵਿਚ ਫ਼ਰਕ ਤੇ ਨਿਤ ਨਵੇਂ ਬਿਖੇੜੇ ਪੈਦਾ ਹੋਣ ਨਾਲ ਪਾਰਟੀ ਦੇ ਭਵਿੱਖ ਨੂੰ  ਡੂੰਘੀ ਸੱਟ ਲੱਗਣ ਬਾਰੇ ਪੁਛੇ ਸਵਾਲ ਦਾ ਜਵਾਬ ਦਿੰਦਿਆਂ ਸ. ਗਿਲਜੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਇਕ ਵੱਡਾ ਪ੍ਰਵਾਰ ਹੈ, ਥੋੜ੍ਹੀ ਬਹੁਤ ਨੋਕ ਝੋਕ ਚਲਦੀ ਰਹਿੰਦੀ ਹੈ, ਪਰ ਪਾਰਟੀ ਹਾਈਕਮਾਂਡ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵਲੋਂ ਛੇਤੀ ਹੀ ਇਹ ਮਸਲਾ ਹੱਲ ਕਰ ਲਿਆ ਜਾਵੇਗਾ | ਵਰਕਿੰਗ ਪ੍ਰਧਾਨ ਨੇ ਕਿਹਾ ਕਿ ਦੋਆਬਾ, ਮਾਲਵਾ, ਮਾਝਾ ਦੇ ਤਿੰਨੋਂ ਇਲਾਕਿਆਂ ਵਿਚ ਭਾਵੇਂ ਪਾਰਟੀ ਵਰਕਰ, ਪਾਰਟੀ ਨੇਤਾ ਅਤੇ ਜ਼ਿਲ੍ਹਾ ਤਹਿਸੀਲ ਬਲਾਕ ਪੱਧਰ ਤੇ ਦੋ ਖੇਮਿਆਂ ਵਿਚ ਵੰਡਿਆ ਗਿਆ ਹੈ ਪਰ ਕਾਂਗਰਸ ਪਾਰਟੀ ਤੇ ਕਾਂਗਰਸ ਉਮੀਦਵਾਰ ਨੂੰ  ਸਫ਼ਲ ਬਣਾਉਣ ਲਈ ਹਰ ਵੋਟਰ ਅਪਣੀ ਜਾਨ ਲਗਾ ਦੇਣਗੇ |
ਹਫ਼ਤੇ ਵਿਚ ਦੋ ਦਿਨ ਸੋਮਵਾਰ ਤੇ ਮੰਗਲਵਾਰ ਨੂੰ  ਕਾਂਗਰਸ ਭਵਨ ਵਿਚ ਡਿਊਟੀ ਨਿਭਾਉਣ ਵਾਸਤੇ ਆਏ ਸੰਗਤ ਸਿੰਘ ਗਿਲਜੀਆਂ ਨੇ ਅੱਜ ਸਾਬਕਾ ਵਿਧਾਇਕ ਅਜੀਤ ਸਿੰਘ ਸ਼ਾਂਤ ਅਤੇ ਹੋਰ ਪੁਰਾਣੇ ਨੇਤਾਵਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਕਿਹਾ ਕਿ ਪਾਰਟੀ ਨੂੰ  ਮਜ਼ਬੂਤ ਕਰਨ, ਆਮ ਆਦਮੀ ਦੀ ਸ਼ਿਕਾਇਤ ਦੂਰ ਕਰਨ ਅਤੇ ਪਾਰਟੀ ਵਿਚ ਇਮਾਨਦਾਰ, ਸੱਚੇ ਸੁੱਚੇ ਵਰਕਰ ਦੀ ਕਦਰ ਕਰਨ ਲਈ ਨੇਤਾ ਪੂਰੀ ਲਗਨ ਤੇ ਮਿਹਨਤ ਨਾਲ ਕੰਮ ਕਰਦੇ ਰਹਿਣਗੇ | ਉਨ੍ਹਾਂ ਆਸ ਪ੍ਰਗਟ ਕੀਤੀ ਕਿ ਜਨਵਰੀ-ਫ਼ਰਵਰੀ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸੰਭਾਵੀ ਚਾਰ ਕੋਨਾ ਮੁਕਾਬਲਿਆਂ ਵਿਚ ਕਾਂਗਰਸ ਲਗਾਤਾਰ ਦੂਜੀ ਵਾਰ ਸਫ਼ਲ ਹੋ ਕੇ ਇਤਿਹਾਸ ਰਚੇਗੀ |
ਫ਼ੋਟੋ ਵੀ ਹੈ

SHARE ARTICLE

ਏਜੰਸੀ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement