ਨੀਰਜ ਚੋਪੜਾ ਸਮੇਤ ਹੋਰ ਖਿਡਾਰੀਆਂ ਨੂੰ ਅੱਜ ਰਾਤ ਸ਼ਾਹੀ ਖਾਣਾ ਖਵਾਉਣਗੇ ਕੈਪਟਨ ਅਮਰਿੰਦਰ ਸਿੰਘ
Published : Sep 8, 2021, 12:12 pm IST
Updated : Sep 8, 2021, 12:12 pm IST
SHARE ARTICLE
Captain invited Neeraj Chopra and Other Olympic players to dinner
Captain invited Neeraj Chopra and Other Olympic players to dinner

ਰਾਤ ਦੇ ਖਾਣੇ 'ਚ ਪਟਿਆਲਾ ਦੇ ਪਕਵਾਨ ਤੋਂ ਲੈ ਕੇ ਪੁਲਾਅ, ਮਟਨ, ਚਿਕਨ ਵਰਗੇ ਸੁਆਦੀ ਪਕਵਾਨ ਖੁਦ ਤਿਆਰ ਕਰਨਗੇ ਕੈਪਟਨ

 

ਜਲੰਧਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt Amarinder Singh) ਬੁੱਧਵਾਰ ਸ਼ਾਮ ਨੂੰ ਉਲੰਪਿਕ ਖਿਡਾਰੀਆਂ (Olympic Players) ਨੂੰ ਰਾਤ ਦੇ ਖਾਣੇ ’ਤੇ (Dinner) ਸੱਦਿਆ ਹੈ। ਕੈਪਟਨ ਨੇ ਪੰਜਾਬ ਸਰਕਾਰ ਦੀ ਤਰਫੋਂ ਪੁਰਸਕਾਰ ਸਮਾਰੋਹ ਦੌਰਾਨ ਵਾਅਦਾ ਕੀਤਾ ਸੀ ਕਿ ਉਹ ਆਪਣੇ ਹੱਥੀਂ ਤਿਆਰ ਕੀਤਾ ਖਾਣਾ ਪਰੋਸਣਗੇ। ਹੁਣ ਉਨ੍ਹਾਂ ਦੇ ਮੀਡੀਆ ਸਲਾਹਕਾਰ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਹੋਰ ਵੀ ਪੜ੍ਹੋ:  ਬੰਗਾਲ: ਭਾਜਪਾ ਸੰਸਦ ਮੈਂਬਰ ਅਰਜੁਨ ਸਿੰਘ ਦੇ ਘਰ 'ਤੇ ਬੰਬ ਨਾਲ ਹਮਲਾ

Neeraj ChopraNeeraj Chopra

ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਉਲੰਪਿਕ ਤਗਮਾ ਜੇਤੂਆਂ ਦੇ ਨਾਲ, ਹਰਿਆਣਾ ਦਾ ਸੋਨ ਤਗਮਾ ਜਿੱਤਣ ਵਾਲੇ ਨੀਰਜ ਚੋਪੜਾ (Neeraj Chopra) ਵੀ ਕੈਪਟਨ ਦੇ ਮਹਿਮਾਨ ਹੋਣਗੇ। ਨੀਰਜ ਚੋਪੜਾ ਉਲੰਪਿਕ ਖਿਡਾਰੀਆਂ ਦੇ ਸਨਮਾਨ ਸਮਾਰੋਹ ਵਿਚ ਸ਼ਾਮਲ ਨਹੀਂ ਹੋ ਸਕੇ ਸਨ। ਇਸ ਤੋਂ ਇਲਾਵਾ ਮੁਕਤਸਰ ਦੀ ਡਿਸਕਸ ਥ੍ਰੋ ਖਿਡਾਰਨ ਕਮਲਪ੍ਰੀਤ ਕੌਰ ਜੋ ਮੈਡਲ ਤੋਂ ਖੁੰਝ ਗਈ ਸੀ, ਉਹ ਵੀ ਸ਼ਾਮਲ ਹੋਵੇਗੀ।

ਹੋਰ ਵੀ ਪੜ੍ਹੋ: ਨੀਰਜ ਚੋਪੜਾ ਸਮੇਤ ਹੋਰ ਖਿਡਾਰੀਆਂ ਨੂੰ ਅੱਜ ਰਾਤ ਸ਼ਾਹੀ ਖਾਣਾ ਖਵਾਉਣਗੇ ਕੈਪਟਨ ਅਮਰਿੰਦਰ ਸਿੰਘ

Tokyo Olympics: India defeats Argentina 3-1 in HockeyHockey

ਕੈਪਟਨ ਦੇ ਮੀਡੀਆ ਸਲਾਹਕਾਰ ਨੇ ਦੱਸਿਆ ਕਿ ਰਾਤ ਦੇ ਖਾਣੇ ਵਿਚ ਪਟਿਆਲਾ ਦੇ ਪਕਵਾਨ ਤੋਂ ਪੁਲਾਅ, ਮਟਨ, ਚਿਕਨ ਵਰਗੇ ਸੁਆਦੀ ਪਕਵਾਨ ਹੋਣਗੇ। ਜਿਸ ਨੂੰ ਮੁੱਖ ਮੰਤਰੀ ਖੁਦ ਤਿਆਰ (CM to prepare Food) ਕਰਨਗੇ। ਉਨ੍ਹਾਂ ਨੇ ਕੈਪਟਨ ਦੀ ਇਕ ਫਾਈਲ ਫੋਟੋ ਵੀ ਟਵੀਟ ਕੀਤੀ ਹੈ, ਜਿਸ ਵਿਚ ਕੈਪਟਨ ਖਾਣਾ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ। ਉਹ ਖਾਣ ਦੇ ਸ਼ੌਕੀਨ ਨਹੀਂ ਹਨ ਪਰ ਖਾਣਾ ਪਕਾਉਣ ਦੇ ਬਹੁਤ ਸ਼ੌਕੀਨ ਹਨ। ਇਸ ਲਈ ਉਹ ਸਾਰੇ ਖਿਡਾਰੀਆਂ ਨੂੰ ਆਪਣੇ ਹੱਥਾਂ ਨਾਲ ਬਣਿਆ ਖਾਣਾ ਖੁਵਾਉਣਗੇ।

ਕੈਪਟਨ ਦੇ ਡਿਨਰ ਵਿਚ ਮਨਪ੍ਰੀਤ ਸਿੰਘ, ਟੋਕੀਉ ਉਲੰਪਿਕ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਪੁਰਸ਼ ਹਾਕੀ ਟੀਮ ਦੇ ਕਪਤਾਨ, ਖਿਡਾਰੀ ਹਰਮਨਪ੍ਰੀਤ ਸਿੰਘ, ਰੁਪਿੰਦਰ ਪਾਲ ਸਿੰਘ, ਸਿਮਰਨਜੀਤ ਸਿੰਘ, ਮਨਦੀਪ ਸਿੰਘ, ਗੁਰਜੰਟ ਸਿੰਘ, ਸ਼ਮਸ਼ੇਰ ਸਿੰਘ, ਵਰੁਣ ਕੁਮਾਰ, ਦਿਲਪ੍ਰੀਤ ਸਿੰਘ ਅਤੇ ਹਾਰਦਿਕ ਸਿੰਘ ਇਸ ਦੇ ਨਾਲ ਹੀ ਪੰਜਾਬ ਦੀ ਇਕਲੌਤੀ ਮਹਿਲਾ ਹਾਕੀ ਟੀਮ ਖਿਡਾਰਨ ਗੁਰਜੀਤ ਕੌਰ ਨੂੰ ਵੀ ਸ਼ਾਮਲ ਹੋ ਸਕਦੀ ਹੈ।

Location: India, Punjab

SHARE ARTICLE

ਏਜੰਸੀ

Advertisement

ਸਿੱਖ ਮਾਰਸ਼ਲ ਕੌਮ ਨੂੰ ਲੈ ਕੇ ਹੰਸ ਰਾਜ ਹੰਸ ਦਾ ਵੱਡਾ ਬਿਆਨ "ਕਾਹਦੀ ਮਾਰਸ਼ਲ ਕੌਮ, ਲੱਖਾਂ ਮੁੰਡੇ ਮਰਵਾ ਲਏ"

23 Apr 2024 12:49 PM

BREAKING NEWS: ਵਿਆਹ ਵਾਲਾ ਦਿਨ ਲਾੜੀ ਲਈ ਬਣਿਆ ਕਾਲ, ਡੋਲੀ ਦੀ ਥਾਂ ਲਾੜੀ ਦੀ ਉੱਠੀ ਅਰਥੀ

23 Apr 2024 12:26 PM

Chandigarh 'ਚ Golf Tournament ਕਰਵਾਉਣ ਵਾਲੀ EVA-Ex Vivekite Association ਬਾਰੇ ਖੁੱਲ੍ਹ ਕੇ ਦਿੱਤੀ ਜਾਣਕਾਰੀ

23 Apr 2024 12:16 PM

Mohali News: ਪੰਜਾਬ ਪੁਲਿਸ ਨੇ ਕਮਾਲ ਕਰਤੀ.. ਬਿਨਾ ਰੁਕੇ ਕਿਡਨੀ ਗਈ ਇਕ ਹਸਪਤਾਲ ਤੋਂ ਦੂਜੇ ਹਸਪਤਾਲ!

23 Apr 2024 10:10 AM

PM ਦੇ ਬਿਆਨ ਨੇ ਭਖਾ ਦਿੱਤੀ ਸਿਆਸਤ 'ਮੰਗਲਸੂਤਰ' ਨੂੰ ਲੈ ਕੇ ਦਿੱਤੇ ਬਿਆਨ ਤੇ ਭੜਕੇ Congress Leaders

23 Apr 2024 8:34 AM
Advertisement