
'ਅਗਲੀ ਵਾਰ ਅਸੀਂ ਚੰਦਰਮਾ 'ਤੇ ਇੱਕ ਹੋਰ ਚੰਦਰਯਾਨ-4 ਭੇਜਾਂਗੇ ਤੇ ਨਾਲ ਤੁਹਾਨੂੰ ਵੀ ਭੇਜ ਦੇਵਾਂਗੇ, ਬੈਠ ਜਾਓ
ਹਿਸਾਰ (ਹਰਿਆਣਾ) : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਕ ਜਨਤਕ ਸਮਾਗਮ ਦੌਰਾਨ ਨੇੜਲੇ ਪਿੰਡ ਵਿਚ ਫੈਕਟਰੀ ਖੋਲ੍ਹਣ ਦੀ ਮੰਗ ਕਰ ਰਹੀ ਇਕ ਔਰਤ ਦਾ ਕਥਿਤ ਤੌਰ 'ਤੇ ਮਜ਼ਾਕ ਉਡਾਇਆ। ਮਜ਼ਾਕ ਉਡਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਤੁਹਾਨੂੰ ਚੰਦਰਯਾਨ-4 ਮਿਸ਼ਨ 'ਤੇ ਭੇਜਾਂਗੇ, ਬੈਠ ਜਾਓ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਇੱਕ ਅਣ-ਪ੍ਰਮਾਣਿਤ ਵੀਡੀਓ ਵਿੱਚ ਔਰਤ ਨੂੰ ਆਪਣੇ ਨੇੜਲੇ ਪਿੰਡ ਭਟੋਲ ਜੱਟਾਂ ਵਿੱਚ ਇੱਕ ਫੈਕਟਰੀ ਲਗਾਉਣ ਲਈ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਤਾਂ ਜੋ ਔਰਤਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਣ।
ਇਸ ਦੇ ਜਵਾਬ ਵਿਚ ਖੱਟਰ ਨੂੰ ਕਥਿਤ ਤੌਰ 'ਤੇ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, 'ਅਗਲੀ ਵਾਰ ਅਸੀਂ ਚੰਦਰਮਾ 'ਤੇ ਇੱਕ ਹੋਰ ਚੰਦਰਯਾਨ-4 ਭੇਜਾਂਗੇ ਤੇ ਨਾਲ ਤੁਹਾਨੂੰ ਵੀ ਭੇਜ ਦੇਵਾਂਗੇ, ਬੈਠ ਜਾਓ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਪਾਇਆ ਹੈ ਕਿ ਇਹ ਵੀਡੀਓ ਕਿੱਥੇਂ ਦਾ ਹੈ।