Jalandhar News : ਪੰਜਾਬ ਦੀ ਪੁਰਾਣੀ ਚਰਚ ਨੂੰ ਵੇਚਣ ਦੇ ਮਾਮਲੇ ਵਿਚ 2 ‘ਤੇ ਪਰਚਾ ਦਰਜ, ਲੁਧਿਆਣਾ ਦੇ ਨਟਵਰ ਲਾਲ ਨੇ ਰਚੀ ਸੀ ਸਾਜ਼ਿਸ਼
Published : Sep 8, 2024, 6:01 pm IST
Updated : Sep 8, 2024, 6:01 pm IST
SHARE ARTICLE
old church selling
old church selling

'ਨਟਵਰ ਲਾਲ' ਨੇ ਜਲੰਧਰ ਦੀ ਚਰਚ ਦਾ 5 ਕਰੋੜ ਰੁਪਏ 'ਚ ਕੀਤਾ ਸੀ ਸੌਦਾ

Jalandhar News : ਜਲੰਧਰ ਦੀ 135 ਸਾਲ ਪੁਰਾਣੀ ਚਰਚ ਨੂੰ ਵੇਚਣ ਵਾਲੇ ਵਿਅਕਤੀ ਦੇ ਖਿਲਾਫ ਅੱਜ ਜਲੰਧਰ ਦੇ ਥਾਣਾ ਬਾਰਾਦਰੀ ਦੇ ਵਿੱਚ ਮਾਮਲਾ ਦਰਜ ਹੋਇਆ ਹੈ ,ਜਿਸ 'ਚ ਚਰਚ ਨੂੰ ਵੇਚਣ ਵਾਲੇ ਅਤੇ ਖਰੀਦਣ ਵਾਲੇ ਵਿਅਕਤੀ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਚਰਚ ਨੂੰ ਅੰਗਰੇਜ਼ਾਂ ਦੇ ਸਮੇਂ ਵਿੱਚ ਬਣਾਇਆ ਗਿਆ ਸੀ। 

ਦਰਅਸਲ 'ਚ ਲੁਧਿਆਣਾ ਦੇ ਨਟਵਰ ਲਾਲ ਨੇ ਜਲੰਧਰ ਦੇ ਆਦਰਸ਼ ਨਗਰ ਸਥਿਤ 135 ਸਾਲ ਪੁਰਾਣੀ ਗੋਲਕ ਨਾਥ ਮੈਮੋਰੀਅਲ ਚਰਚ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਹੈ ਅਤੇ ਚਰਚ ਦਾ ਉਸ ਨੇ ਪੰਜ ਕਰੋੜ ਰੁਪਏ ਵਿੱਚ ਬਿਆਨਾ ਕਰ ਦਿੱਤਾ ਹੈ। ਚਰਚ ਦੀ ਜ਼ਮੀਨ ਦੀ ਰਜਿਸਟਰੀ ਵੀ ਦੋ ਦਿਨ ਵਿੱਚ ਹੋਣ ਵਾਲੀ ਸੀ ਪਰ ਉਸ ਤੋਂ ਪਹਿਲਾ ਯੂਨਾਈਟਿਡ ਚਰਚ ਆਫ ਇੰਡੀਆ ਟਰੱਸਟ ਦੇ ਅਹੁਦੇਦਾਰਾਂ ਨੂੰ ਇਸ ਠੱਗੀ ਦਾ ਪਤਾ ਲੱਗ ਗਿਆ। 

ਇਸ ਤੋਂ ਬਾਅਦ ਟਰੱਸਟ ਦੇ ਅਹੁਦੇਦਾਰਾਂ ਨੇ ਇਸ ਧੋਖਾਧੜੀ ਦੀ ਸ਼ਿਕਾਇਤ ਜਲੰਧਰ ਦੇ ਤਹਿਸੀਲਦਾਰ-1, ਐਸਡੀਐਮ, ਡੀਸੀ ਤੇ ਪੁਲਿਸ ਕਮਿਸ਼ਨਰ ਕਰ ਦਿੱਤੀ ਹੈ ਅਤੇ ਤਹਿਸੀਲਦਾਰ ਤੇ ਡੀਸੀ ਨੇ ਚਰਚ ਦੀ ਜ਼ਮੀਨ ਦੀ ਰਜਿਸਟਰੀ ਉਤੇ ਰੋਕ ਲਗਾ ਦਿੱਤੀ ਹੈ। ਇਹ ਸੌਦਾ ਕਿੰਨੇ ਰੁਪਏ ਵਿੱਚ ਤੈਅ ਹੋਇਆ ਅਤੇ ਇਸ ਸਬੰਧ ਵਿੱਚ ਪਤਾ ਨਹੀਂ ਲੱਗ ਸਕਿਆ। 

ਟਰੱਸਟ ਦੇ ਸਕੱਤਰ ਅਮਿਤ ਕੇ ਪ੍ਰਕਾਸ਼ ਨੇ ਕਿਹਾ ਕਿ ਪਿਛਲੇ ਮੰਗਲਵਾਰ ਉਨ੍ਹਾਂ ਨੂੰ ਪਤਾ ਲੱਗਾ ਕਿ ਗੋਲਕ ਨਾਥ ਮੈਮੋਰੀਅਲ ਚਰਚ ਦੀ  ਰਜਿਸਟਰੀ ਦੋ ਦਿਨਾਂ ਵਿੱਚ ਹੋਣ ਵਾਲੀ ਹੈ। ਚਰਚ ਦੀ 24 ਕਨਾਲ ਤੋਂ ਵੱਧ ਜ਼ਮੀਨ ਲਈ 5 ਕਰੋੜ ਰੁਪਏ ਦੇ ਬਿਆਨੇ ਦੀ ਕਾਪੀ ਉਸ ਕੋਲ ਪਹੁੰਚ ਗਈ ਹੈ। ਇਸ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਲੁਧਿਆਣਾ ਦੀ  ਈਸਾ ਨਗਰੀ ਵਿੱਚ ਰਹਿਣ ਵਾਲੇ ਜਾਰਡਨ ਮਸੀਹ ਨਾਮਕ ਵਿਅਕਤੀ ਨੇ ਜਲੰਧਰ ਦੇ ਲਾਡੋਵਾਲੀ ਰੋਡ ਉਤੇ ਰਹਿਣ ਵਾਲੇ ਬਾਬਾ ਦੱਤ ਨਾਮਕ ਵਿਅਕਤੀ ਨਾਲ ਚਰਚ ਵੇਚਣ ਦੀ ਡੀਲ ਕੀਤੀ ਹੈ।

ਇਸ ਬਾਰੇ ਪਤਾ ਲੱਗਣ ਉਤੇ ਉਹ ਸਭ ਤੋਂ ਪਹਿਲਾਂ ਜਲੰਧਰ ਆਏ ਅਤੇ ਤਹਿਸੀਲਦਾਰ ਮਨਿੰਦਰ ਸਿੰਘ ਨੂੰ ਮਿਲ ਕੇ ਸਾਰੀ ਗੱਲ ਦੱਸੀ। ਤਹਿਸੀਲਦਾਰ ਦੇ ਕਹਿਣ 'ਤੇ ਉਨ੍ਹਾਂ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਅਤੇ ਚਰਚ ਦੀ ਜ਼ਮੀਨ ਦੀ ਰਜਿਸਟਰੀ ਰੁਕਵਾਈ। ਇਸ ਤੋਂ ਬਾਅਦ ਐਸਡੀਐਮ ਅਤੇ ਡੀਸੀ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ ਗਈ।

ਸਿਟੀ ਪੁਲਿਸ ਨੇ ਜਾਂਚ ਤੋਂ ਬਾਅਦ ਇਸ ਸਬੰਧੀ ਐਫਆਈਆਰ ਦਰਜ ਕਰ ਲਈ ਹੈ। ਐਫਆਈਆਰ ਵਿੱਚ ਦੋ ਲੋਕਾਂ ਦੇ ਨਾਮ ਦਰਜ ਹਨ। ਜਿਨ੍ਹਾਂ ਦੀ ਪਛਾਣ ਜੌਰਡਨ ਮਸੀਹ ਵਾਸੀ ਨਿਊ ਕਲਵਰੀ ਚਰਚ, ਮਿਸ਼ਨ ਕੰਪਾਉਂਡ, ਲੁਧਿਆਣਾ ਅਤੇ ਮੈਰੀ ਵਿਲਸਨ ਵਾਸੀ ਅੰਬੇਡਕਰ ਨਗਰ, ਲੁਧਿਆਣਾ ਵਜੋਂ ਹੋਈ ਹੈ। ਉਨ੍ਹਾਂ ਵਿਰੁੱਧ ਆਈਪੀਸੀ ਦੀ ਧਾਰਾ 420 ਅਤੇ 120-ਬੀ ਤਹਿਤ ਮਾਮਲਾ ਦਰਜ ਕਰ ਲਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement