
ਉਹਨਾਂ ਕਿਹਾ ਕਿ ਉਹ 20 ਪਿੰਡਾਂ ਦੀਆਂ ਸੂਚੀਆਂ ਤਿਆਰ ਕਰਨਗੇ ਅਤੇ ਬਾਕੀ ਸਰਕਾਰ ਤੋਂ ਬਣਵਾਈਆਂ ਜਾਣਗੀਆਂ।
ਮੁਕਤਸਰ: ਮੁਕਤਸਰ ‘ਚ ਨਾਰੇਗਾ ਮਜ਼ਦੂਰ ਸਭਾ ਪੰਜਾਬ ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਨੇ ਪੰਜਾਬ ਸਰਕਾਰ, ਗਵਰਨਰ ਪੰਜਾਬ ਅਤੇ ਵਿਜੀਲੈਂਸ ਵਿਭਾਗ ਤੋਂ ਮੰਗ ਕੀਤੀ ਕਿ ਸੂਬੇ ਅੰਦਰ ਨਾਰੇਗਾ ਦੇ ਹੋ ਰਹੇ ਕੰਮ ਦੀ ਜਾਂਚ ਪੜਤਾਲ ਕੀਤੀ ਜਾਵੇ। ਉਨ੍ਹਾਂ ਮੁਤਾਬਿਕ ਨਾਰੇਗਾ ਦਾ ਕੰਮ ਕਿਧਰੇ ਵੀ ਪਾਰਦਰਸ਼ੀ ਢੰਗ ਨਾਲ ਨਹੀਂ ਹੋ ਰਿਹਾ। ਡੀ.ਸੀ. ਦਫ਼ਤਰ ਅੱਗੇ ਕੀਤੀ ਪ੍ਰੈੱਸ ਕਾਨਫਰੰਸ 'ਚ ਕਾਮਰੇਡ ਜਗਰੂਪ ਨੇ ਦੋਸ਼ ਲਾਇਆ ਕਿ ਮੁਕਤਸਰ ਜ਼ਿਲ੍ਹੇ ਦੇ ਪਿੰਡਾਂ 'ਚ ਨਾਰੇਗਾ ਦੇ ਕੰਮਾਂ 'ਚ ਵੱਡੇ ਪੱਧਰ 'ਤੇ ਘਪਲੇਬਾਜ਼ੀ ਹੋ ਰਹੀ ਹੈ।
Paramjeet Kaur
ਉਹਨਾਂ ਕਿਹਾ ਕਿ ਉਹ 20 ਪਿੰਡਾਂ ਦੀਆਂ ਸੂਚੀਆਂ ਤਿਆਰ ਕਰਨਗੇ ਅਤੇ ਬਾਕੀ ਸਰਕਾਰ ਤੋਂ ਬਣਵਾਈਆਂ ਜਾਣਗੀਆਂ। ਕੰਮ ਤੇ ਜਾਣ ਵੇਲੇ ਅਪਣੇ ਕਾਰਡ ਨਾਲ ਲੈ ਕੇ ਜਾਣੇ ਹਨ। ਉਹਨਾਂ ਨੂੰ ਕਹਿਣਾ ਹੈ ਕਿ ਉਹ ਉਹਨਾਂ ਦੀ ਹਾਜ਼ਰੀ ਲਾਵੇ ਜੇ ਉਹ ਹਾਜ਼ਰੀ ਨਹੀਂ ਲਗਾਉਂਦੇ ਤਾਂ ਉਹਨਾਂ ਨੂੰ ਆ ਕੇ ਦਸਣਾ ਹੈ। ਉੱਥੇ ਹੀ ਪਰਮਜੀਤ ਕੌਰ ਮਜ਼ਦੂਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਰੇਗਾ ਦੇ ਕੰਮ ‘ਚ 99 ਦਿਨਾਂ ਚੋਂ ਸਿਰਫ਼ 15 ਦਿਨ ਹੀ ਕੰਮ ਦਿੱਤਾ ਜਾਂਦਾ ਹੈ।
Mukatsar
ਇੰਨਾਂ ਹੀ ਨਹੀਂ ਪਰਮਜੀਤ ਕੌਰ ਨੇ ਕਿਹਾ ਕਿ ਉਹਨਾਂ ਨੂੰ ਕੰਮ ਕੀਤੇ ਦੇ ਭੱਤਾ ਵੀ ਬਹੁਤ ਹੀਦੇਰੀ ਨਾਲ ਮਿਲਦਾ ਹੈ। ਦੱਸ ਦੇਈਏ ਕਿ ਇਸ ਮਾਮਲੇ ‘ਚ ਕਾਮਰੇਡ ਜਗਰੂਪ ਨੇ ਆਰੋਪ ਲਾਇਆ ਕਿ ਨਾਰੇਗਾ ਅਧੀਨ ਜੋ ਸਾਝੀਆਂ ਥਾਵਾਂ 'ਤੇ ਦਰਖੱਤ ਲਾਏ ਗਏ ਹਨ ਜਾਂ ਇੰਟਰਲੌਕ ਟਾਈਲਾਂ ਲਾਈਆਂ ਗਈਆਂ ਹਨ, ਉਸ ਕੰਮ 'ਚ ਵੀ ਘਪਲੇ ਹੋਏ ਹਨ। ਉਹਨਾਂ ਕਿਹਾ ਕਿ ਜਿੱਥੇ ਨਾਰੇਗਾ ਦੇ ਕੰਮ ਵਾਲੇ ਜਾਅਲੀ ਕਾਰਡ ਬਣਾਏ ਜਾ ਰਹੇ ਹਨ।
Mukatsar
ਉੱਥੇ ਹੀ ਇਕ ਵਿਅਕਤੀ ਦੇ ਨਾਂ 'ਤੇ ਕਈ-ਕਈ ਕਾਰਡ ਬਣ ਰਹੇ ਹਨ, ਜਿਸ ਸਦਕਾ ਹਜ਼ਾਰਾਂ ਰੁਪਏ ਕਢਵਾਏ ਜਾ ਚੁੱਕੇ ਹਨ। ਸ਼ੇਰਗੜ ਪਿੰਡ ਦੇ 14 ਵਿਅਕਤੀਆਂ ਅਤੇ ਮਿੱਡਾ ਵਿਖੇ 13 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਦੇ ਨਾਂ 'ਤੇ ਪੈਸੇ ਅੱਜ ਵੀ ਨਿਕਲ ਰਹੇ ਹਨ। ਉਹਨਾਂ ਕਿਹਾ ਕਿ ਗਲਤ ਪੈਸੇ ਕਢਵਾਉਣ ਵਾਲਿਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਜਥੇਬੰਦੀ ਵਲੋਂ ਵੱਡੇ ਪੱਧਰ 'ਤੇ ਸੰਘਰਸ਼ ਕੀਤਾ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।