ਮੋਦੀ ਜੀ ਸਿਰਫ਼ ਟਨਲ 'ਚ ਹੱਥ ਹਿਲਾਉਣਾ ਛੱਡੋ, ਅਪਣੀ ਚੁੱਪੀ ਤੋੜੋ : ਰਾਹੁਲ ਗਾਂਧੀ
Published : Oct 8, 2020, 1:01 am IST
Updated : Oct 8, 2020, 1:01 am IST
SHARE ARTICLE
image
image

ਮੋਦੀ ਜੀ ਸਿਰਫ਼ ਟਨਲ 'ਚ ਹੱਥ ਹਿਲਾਉਣਾ ਛੱਡੋ, ਅਪਣੀ ਚੁੱਪੀ ਤੋੜੋ : ਰਾਹੁਲ ਗਾਂਧੀ

ਕਿਹਾ, ਦੇਸ਼ ਤੁਹਾਨੂੰ ਪੁੱਛ ਰਿਹੈ ਕਈ ਸਵਾਲ

ਨਵੀਂ ਦਿੱਲੀ, 7 ਅਕਤੂਬਰ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅਪਣੀ ਪੰਜਾਬ ਫੇਰੀ ਤੋਂ ਬਾਅਦ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਵੱਖ-ਵੱਖ ਮੁੱਦਿਆਂ 'ਤੇ ਕਈ ਸਵਾਲ ਪੁੱਛੇ ਹਨ।
ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਪੀਐਮ ਮੋਦੀ ਨੂੰ ਕਿਹਾ 'ਦੇਸ਼ ਤੁਹਾਨੂੰ ਕੁੱਝ ਪੁੱਛ ਰਿਹਾ ਹੈ। ਰਾਹੁਲ ਗਾਂਧੀ ਨੇ ਬੀਤੇ ਦਿਨ ਪਟਿਆਲਾ ਵਿਖੇ ਹੋਈ ਪ੍ਰੈਸ ਕਾਨਫਰੰਸ ਦੀ ਵੀਡੀਉ ਟਵਿਟਰ 'ਤੇ ਸਾਂਝੀ ਕੀਤੀ।  2.19 ਸੈਕਿੰਡ ਦੀ ਇਸ ਵੀਡੀਉ ਵਿਚ ਰਾਹੁਲ ਗਾਂਧੀ ਦੇ ਕਈ ਸਵਾਲ ਹਨ, ਜੋ ਉਹਨਾਂ ਨੇ ਪ੍ਰਧਾਨ ਮੰਤਰੀ ਲਈ ਕੀਤੇ ਹਨ।
ਕਾਂਗਰਸ ਨੇਤਾ ਨੇ ਪੀਐਮ ਮੋਦੀ ਕੋਲੋਂ ਚੀਨ ਤਕ ਦੇ ਹਰ ਮੁੱਦੇ 'ਤੇ ਜਵਾਬ ਮੰਗਿਆ ਹੈ। ਉਹਨਾਂ ਲਿਖਿਆ, 'ਪੀਐਮ ਜੀ ਸਿਰਫ਼ ਟਨਲ ਵਿਚ ਹੱਥ ਹਿਲਾਉਣਾ ਛੱਡੋ, ਅਪਣੀ ਚੁੱਪੀ ਤੋੜੋ। ਸਵਾਲਾਂ ਦਾ ਸਾਹਮਣਾ ਕਰੋ, ਦੇਸ਼ ਤੁਹਾਨੂੰ ਕੁੱਝ ਪੁੱਛ ਰਿਹਾ ਹੈ'।
ਕੋਰੋਨਾ ਵਾਇਰਸ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ, 'ਇਕ ਆਦਮੀ ਤੁਹਾਨੰ ਫ਼ਰਵਰੀ ਵਿਚ ਕਹਿ ਰਿਹਾ ਹੈ ਕਿ ਕੋਰੋਨਾ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਜ਼ਬਰਦਸਤ ਸੱਟ ਪਹੁੰਚੇਗੀ, ਦੂਜਾ ਵਿਅਕਤੀ ਕਹਿ ਰਿਹਾ ਹੈ ਕਿ 22 ਦਿਨ ਵਿਚ ਇਹ ਲੜਾਈ ਜਿੱਤੀ ਜਾਵੇਗੀ। ਸਮਝ ਕਿਸ ਨੂੰ ਹੈ ਇਹ ਤੁਸੀਂ ਤੈਅ ਕਰੋ'।
ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਅਤੇ ਜੀਐਸਟੀ ਨਾਲ ਛੋਟੇ ਦਰਮਿਆਨੇ ਕਾਰੋਬਾਰ ਬਰਬਾਦ ਹੋ ਗਏ ਅਤੇ ਪੀਐਮ ਨੋ ਸਿਰਫ਼ ਅਪਣੇ 2-3 ਦੋਸਤਾਂ ਦੀ ਮਦਦ ਕੀਤੀ। ਨਵੇਂ ਖੇਤੀ ਕਾਨੂੰਨਾਂ ਦਾ ਜ਼ਿਕਰ ਕਰਦੇ ਹੋਏ ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹਨਾਂ ਦੀ ਪੰਜਾਬ ਯਾਤਰਾ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ਹੈ। ਉਹਨਾਂ ਨੇ ਹਾਥਰਸ ਮਾਮਲੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ਨੂੰ ਲੈ ਕੇ ਸਵਾਲ ਕੀਤੇ। ਭਾਰਤ-ਚੀਨ ਵਿਚਾਲੇ ਜਾਰੀ ਤਣਾਅ 'ਤੇ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪਣੀ ਜ਼ਿੰਮੇਵਾਰੀ ਤੋਂ ਬਚ ਰਹੇ ਹਨ।  (ਪੀਟੀਆਈ)

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement