
ਗੁੱਸੇ 'ਚ ਆਏ ਕਿਸਾਨਾਂ ਨੇ ਸਿਰਸਾ ਦੀਆਂ ਸੜਕਾਂ ਨੂੰ ਪਾਏ ਘੇਰੇ, ਸਾਰੇ ਮੁੱਖ ਮਾਰਗ ਬੰਦ
ਸਿਰਸਾ, 7 ਅਕਤੂਬਰ (ਸੁਰਿੰਦਰ ਪਾਲ ਸਿੰਘ): ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁਧ ਵੱਡੀ ਗਿਣਤੀ ਵਿਚ ਕਿਸਾਨਾਂ ਵਲੋਂ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਦੇ ਘਰ ਦਾ ਘਿਰਾਉ ਕਰਨ ਦੀ ਕੋਸ਼ਿਸ਼ ਵਿਚ ਸਿਰਸਾ ਪੁਲਿਸ ਨੇ ਸਵਰਾਜ ਇੰਡੀਆ ਦੇ ਰਾਸ਼ਟਰੀ ਕਨਵੀਨਰ ਜੋਗਿੰਦਰ ਸਿੰਘ ਯਾਦਵ ਸਮੇਤ ਹਰਿਆਣਾ ਕਿਸਾਨ ਸਭਾ ਦੇ ਪ੍ਰਧਾਨ ਪ੍ਰਹਲਾਦ ਸਿੰਘ ਭਾਰੂਖੇੜਾ ਅਤੇ ਗੁਰਦਾਸ ਸਿੰਘ ਲੱਕੜਵਾਲੀ ਸਮੇਤ ਕਰੀਬ ਤਿੰਨ ਦਰਜਨ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿਤਾ ਜਿਸ ਕਾਰਨ ਅੱਜ ਸਿਰਸਾ ਦੀਆਂ ਸੜਕਾਂ ਨੂੰ ਕਿਸਾਨਾਂ ਨੇ ਜਾਮ ਕਰ ਦਿਤਾ। ਕਿਸਾਨ ਆਗੂ ਜਸਵੀਰ ਸਿੰਘ ਭਾਟੀ, ਰਾਜੀਵ ਗੋਦਾਰਾ, ਐਸਜੀਪੀਸੀ ਮੈਂਬਰ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ, ਰੌਸ਼ਨ ਸੁਚਾਨ, ਪਾਵੇਲ ਸਿੱਧੂ ਸਮੇਤ ਅਨੇਕ ਆਗੂਆਂ ਨੇ ਕਿਹਾ ਕਿ ਜਦੋਂ ਤਕ ਸਰਕਾਰ ਵਲੋਂ ਜੇਲੀ ਡੱਕੇ ਕਿਸਾਨਾਂ ਦੀ ਰਿਹਾਈimage ਨਹੀਂ ਹੁੰਦੀ ਉਦੋਂ ਤਕ ਸਾਡਾ ਰੋਸ ਪ੍ਰਦਰਸ਼ਨ ਅਤੇ ਧਰਨਾ ਜਾਰੀ ਰਹੇਗਾ।