ਬਾਦਲਾਂ ਨੂੰ ਝਟਕਾ ਦੇÎਣ ਲਈ ਭਾਜਪਾ ਨੇ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਲਈ ਮਨ ਬਣਾਇਆ
Published : Oct 8, 2020, 12:31 am IST
Updated : Oct 8, 2020, 12:31 am IST
SHARE ARTICLE
image
image

ਬਾਦਲਾਂ ਨੂੰ ਝਟਕਾ ਦੇÎਣ ਲਈ ਭਾਜਪਾ ਨੇ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਲਈ ਮਨ ਬਣਾਇਆ

ਪੰਥਕ ਸਿਆਸਤ ਵਿਚ ਜਿਸ ਕੋਲ ਸ਼੍ਰੋਮਣੀ ਕਮੇਟੀ ਹੈ, ਉਹ ਸਿੱਖ ਰਾਜਨੀਤੀ ਦਾ ਮੋਹਰਾ ਹੈ
 

ਅੰਮ੍ਰਿਤਸਰ, 7 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਮੋਦੀ ਸਰਕਾਰ ਨੇ ਸਿੱਖਾਂ ਦੀ ਮਿੰਨੀ ਸੰਸਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਮਨ ਬਣਾ ਲਿਆ ਹੈ ਤਾਂ ਜੋ ਬਾਦਲਾਂ ਨੂੰ ਧਾਰਮਕ ਖੇਤਰ ਵਿਚ ਵੀ ਚਿਤ ਕੀਤਾ ਜਾ ਸਕੇ। ਇਹ ਦਸਣਯੋਗ ਹੈ ਕਿ ਅਕਾਲੀ-ਭਾਜਪਾ ਗਠਜੋੜ ਦਾ ਤੋੜ ਵਿਛੋੜਾ ਖੇਤੀ ਆਰਡੀਨੈਂਸ ਦੇ ਗੰਭੀਰ ਮਸਲੇ 'ਤੇ ਹੋਇਆ ਹੈ। ਹਰਸਿਮਰਤ ਕੌਰ ਬਾਦਲ ਰੋਸ ਵਜੋਂ ਕੇਂਦਰੀ ਮੰਡਲ ਤੋਂ ਅਸਤੀਫ਼ਾ ਦੇਣ ਉਪਰੰਤ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨੂੰ ਅਲਵਿਦਾ ਆਖ ਦਿਤੀ ਜੋ ਇਨ੍ਹਾਂ ਦਾ ਕਾਫ਼ੀ ਪੁਰਾਣਾ ਗਠਜੋੜ ਸੀ, ਵੱਡੇ ਬਾਦਲ ਇਸ ਗਠਜੋੜ ਨੂੰ ਨਹੁੰ-ਮਾਸ ਦਾ ਰਿਸ਼ਤਾ ਦਿਤਾ ਸੀ, ਪਰ ਸਿਆਸਤ ਵਿਚ ਦੋਸਤੀਆਂ ਤੇ ਦੁਸ਼ਮਣੀਆਂ ਪਲ-ਪਲ ਤੇ ਡਿਗਦੀਆਂ ਰਹਿੰਦੀਆਂ ਹਨ। ਬਾਦਲਾਂ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਸਮੇਤ ਸਮੂਹ ਦਲਾਂ ਦਾ ਮੁੱਢ ਕਿਸਾਨ ਹੈ ਜੋ ਮੋਦੀ ਸਰਕਾਰ ਵਿਰੁਧ ਸੜਕਾਂ ਅਤੇ ਰੇਲ ਪਟੜੀਆਂ 'ਤੇ ਬੈਠੇ ਹਨ। ਭਾਜਪਾ ਨੇ ਕਿਸਾਨੀ ਨਾਲ ਸਬੰਧਤ ਬਿਲ ਤੇਜ਼ੀ ਨਾਲ ਪਾਸ ਕਰ ਕੇ ਵੱਡੇ ਘਰਾਣਿਆਂ ਨੂੰ ਖ਼ੁਸ਼ ਕਰ ਲਿਆ ਹੈ ਪਰ ਦੂਸਰੇ ਪਾਸੇ ਕਿਸਾਨੀ ਨੇ ਇਹ ਬਿਲ ਰੱਦ ਕਰਵਾਉਣ ਲਈ ਅੰਦੋਲਨ ਸ਼ੁਰੂ ਕੀਤਾ ਹੈ ਪਰ ਮੋਦੀ ਹਕੂਮਤ ਟਸ ਤੋਂ ਮਸ ਨਹੀਂ ਹੋ ਰਹੀ ਜਿਸ ਦਾ ਖ਼ਮਿਆਜ਼ਾ ਭਾਰਤੀਆਂ ਨੂੰ ਭੁਗਤਣਾ ਪਵੇਗਾ। ਸਿੱਖ ਹਲਕਿਆਂ ਮੁਤਾਬਕ ਬਾਦਲਾਂ ਦੀਆਂ ਗ਼ਲਤ ਨੀਤੀਆਂ ਨੇ ਨੌਬਤ ਇਥੋਂ ਤਕ ਲਿਆਂਦੀ ਜੋ 10 ਸਾਲ ਤੋਂ ਭਾਜਪਾ ਅੱਗੇ ਗੋਡੇ ਟੇਕਦੀ ਰਹੀ ਤੇ ਹੁÎਣ ਉਸ ਨੂੰ ਕਿਸਾਨੀ ਦਾ ਹੇਜ਼ ਚੜ੍ਹ ਗਿਆ ਹੈ। ਇਥੇ ਇਹ ਵੀ ਦਸਿਆ ਜਾਂਦਾ ਹੈ ਕਿ ਕੇਂਦਰ ਸਰਕਾਰ ਨੇ ਚੋਣ ਕਰਵਾਉਣ ਲਈ ਸੇਵਾ ਮੁਕਤ ਜਸਟਿਸ ਬਲਦੇਵ ਸਿੰਘ ਦੀ ਨਿਯੁਕਤੀ ਕਰ ਦਿਤੀ ਹੈ। ਚਰਚਾ ਹੈ ਕਿ ਭਾਜਪਾ ਨੇ ਅੱਧੋ-ਅੱਧ 60-57 ਵਿਧਾਨ ਸਭਾ ਦੀਆਂ ਸੀਟਾਂ 'ਤੇ ਚੋਣ ਲੜਨੀ ਹੈ ਤੇ ਸਿੱਖ ਪ੍ਰਭਾਵ ਵਾਲੇ ਸੂਬੇ ਦਾ ਖ਼ਤਮ ਕਰਨਾ ਹੈ। ਸੂਤਰ ਦਸਦੇ ਹਨ ਕਿ ਕੈਪਟਨ ਸਰਕਾਰ ਕਰ ਕੇ ਬਾਦਲਾਂ ਨੇ ਹੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾ ਕਰਵਾਉਣ ਲਈ ਅਪਣਾ ਅਸਰ-ਰਸੂਖ ਵਰਤਿਆ ਸੀ ਜਿਸ ਨੂੰ ਭਾਜਪਾ ਨੇ ਹਥਿਆਰ ਬਣਾ ਕੇ ਬਾਦਲਾਂ ਨੂੰ ਝਟਕਾ ਗੁਰਦਵਾਰਾ ਚੋਣ ਕਮਿimageimageਸ਼ਨ ਹੀ ਨਿਯੁਕਤੀ ਕਰ ਕੇ ਦੇ ਦਿਤਾ ਹੈ। ਅੰਗਰੇਜ਼ਾਂ ਤੋਂ ਬਾਅਦ ਦੇਸ਼ ਅਜ਼ਾਦ ਹੋਣ ਤੇ ਸ਼੍ਰੋਮਣੀ ਕਮੇਟੀ ਦੀ ਚੋਣ ਕਦੇ ਸਮੇਂ ਸਿਰ ਨਹੀਂ ਹੋਈ।

 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement