10 ਕਰੋੜ 'ਚ ਕਰਵਾਇਆ ਸੀ ਸੋਨਾਲੀ ਫੋਗਾਟ ਦਾ ਕਤਲ!
Published : Oct 8, 2022, 6:52 am IST
Updated : Oct 8, 2022, 6:52 am IST
SHARE ARTICLE
image
image

10 ਕਰੋੜ 'ਚ ਕਰਵਾਇਆ ਸੀ ਸੋਨਾਲੀ ਫੋਗਾਟ ਦਾ ਕਤਲ!

 


ਦੋ ਬੇਨਾਮ ਚਿੱਠੀਆਂ 'ਚ ਖੁਲ੍ਹੇ ਕਈ ਰਾਜ਼


ਮੁੰਬਈ, 7 ਅਕਤੂਬਰ  ਟਿਕ-ਟਾਕ ਸਟਾਰ ਭਾਜਪਾ ਨੇਤਾ ਸੋਨਾਲੀ ਫੋਗਾਟ ਦੇ ਕਤਲ ਨੂੰ  ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ | ਦਰਅਸਲ, ਸੋਨਾਲੀ ਦੇ ਕਤਲ ਨੂੰ  ਲੈ ਕੇ ਉਸ ਦੇ ਪਰਵਾਰ ਕੋਲ ਦੋ ਗੁੰਮਨਾਮ ਚਿੱਠੀਆਂ ਪਹੁੰਚੀਆਂ ਹਨ, ਜਿਨ੍ਹਾਂ 'ਚ ਸੋਨਾਲੀ ਦੇ ਕਤਲ ਦੀ ਪੂਰੀ ਸਾਜ਼ਸ਼ ਦਾ ਪਰਦਾਫ਼ਾਸ਼ ਹੋਇਆ ਹੈ | ਲਗਾਤਾਰ ਆ ਰਹੀਆਂ ਖ਼ਬਰਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੋਨਾਲੀ ਦਾ ਕਤਲ ਅਪਣੇ ਸਿਆਸੀ ਕਰੀਅਰ ਨੂੰ  ਬਚਾਉਣ ਲਈ ਪੀਏ ਸੁਧੀਰ ਸਾਂਗਵਾਨ ਨੂੰ  10 ਕਰੋੜ ਦੇ ਕੇ ਕੀਤਾ ਗਿਆ ਸੀ |
ਗੁੰਮਨਾਮ ਪੱਤਰ ਭੇਜਣ ਵਾਲੇ ਨੇ ਦਾਅਵਾ ਕੀਤਾ ਕਿ ਸੋਨਾਲੀ ਦਾ ਪੀਏ ਸੁਧੀਰ ਸਿਰਫ਼ ਇਕ ਮੋਹਰਾ ਸੀ | ਉਹ ਪੈਸੇ ਦੇ ਲਾਲਚ 'ਚ ਫਸ ਗਿਆ ਸੀ | ਸੋਨਾਲੀ ਫੋਗਾਟ ਦੇ ਜੀਜਾ ਅਮਨ ਪੂਨੀਆ ਦਾ ਕਹਿਣਾ ਹੈ ਕਿ ਅਸੀਂ ਸੀ.ਬੀ.ਆਈ. ਨੂੰ  ਪਹਿਲੇ ਪੱਤਰ ਦੀ ਜਾਣਕਾਰੀ ਦਿੱਤੀ ਸੀ | ਉਨ੍ਹਾਂ ਕਿਹਾ ਕਿ ਇਸ ਨੂੰ  ਆਪਣੇ ਕੋਲ ਰੱਖੋ, ਅਸੀਂ ਆਵਾਂਗੇ ਤਾਂ ਤੁਹਾਡੇ ਕੋਲੋ ਲੈ ਲਵਾਂਗੇ | ਇਸੇ ਤਰ੍ਹਾਂ ਦਾ ਇਕ ਹੋਰ ਪੱਤਰ ਵੀਰਵਾਰ ਨੂੰ  ਵੀ ਆਇਆ |
ਇਹ ਗੁੰਮਨਾਮ ਪੱਤਰ ਸੋਨਾਲੀ ਫੋਗਾਟ ਦੇ ਪਰਵਾਰ ਤੇ ਪੁਲਿਸ ਨੂੰ  ਭੇਜੇ ਗਏ ਹਨ | ਇਨ੍ਹਾਂ 'ਚ ਹਿਸਾਰ, ਫਤਿਹਾਬਾਦ ਤੇ ਟੋਹਾਣਾ ਦੇ ਆਗੂਆਂ ਦੇ ਨਾਂ ਲਿਖੇ ਹੋਏ ਹਨ | ਇਹ ਆਗੂ ਇਕੋ ਪਾਰਟੀ ਨਾਲ ਸਬੰਧਤ ਹਨ | ਚਿੱਠੀਆਂ 'ਚ ਕਿਹਾ ਗਿਆ ਹੈ ਕਿ ਸੋਨਾਲੀ ਨੂੰ  ਉਸ ਦੇ ਸਿਆਸੀ ਕਰੀਅਰ ਤੋਂ ਬਚਾਉਣ ਲਈ ਪੂਰੀ ਤਰ੍ਹਾਂ ਕਤਲ ਦੀ ਸਾਜਸ਼ ਰਚੀ ਗਈ ਸੀ | ਪੱਤਰ ਭੇਜਣ ਵਾਲੇ ਦਾ ਦਾਅਵਾ ਹੈ ਕਿ ਉਹ ਸਿਰਫ਼ ਸੋਨਾਲੀ ਦੇ ਪਰਵਾਰ ਲਈ ਇਨਸਾਫ਼ ਚਾਹੁੰਦਾ ਹੈ | ਉਹ ਸੋਨਾਲੀ ਦੀ ਬੇਟੀ ਯਸ਼ੋਧਰਾ ਲਈ ਬਹੁਤ ਦੁਖੀ ਹੈ | ਅੱਗੇ ਲਿਖਿਆ ਗਿਆ ਕਿ ਇਕ ਨੇਤਾ ਨੇ ਸ਼ਰਾਬ ਦੇ ਨਸ਼ੇ 'ਚ ਇਹ ਸੱਭ ਮੈਨੂੰ ਦਸਿਆ ਹੈ | ਮੈਂ ਤੁਹਾਡਾ ਸ਼ੁਭਚਿੰਤਕ ਹਾਂ, ਡਰ ਕਾਰਨ ਮੈਂ ਅਪਣਾ ਨਾਂ ਨਹੀਂ ਦੱਸ ਰਿਹਾ | ਇਸ ਚਿੱਠੀ ਦੀ ਇਕ-ਇਕ ਕਾਪੀ ਏ.ਐਸ.ਪੀ. ਹਿਸਾਰ, ਡੀ.ਜੀ.ਪੀ. ਹਰਿਆਣਾ, ਡੀ.ਜੀ.ਪੀ. ਗੋਆ ਨੂੰ  ਵੀ ਭੇਜਣ ਦਾ ਦਾਅਵਾ ਕੀਤਾ ਗਿਆ ਹੈ |    (ਏਜੰਸੀ)

 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement