
ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮਕਸਦ ਅਤੇ ਅਮਿ੍ਤਪਾਲ ਸਿੰਘ ਬਾਰੇ ਜਾਂਚ ਹੋਵੇ : ਰਾਜਾ ਵੜਿੰਗ
ਚੰਡੀਗੜ੍ਹ, 7 ਅਕਤੂਬਰ (ਭੁੱਲਰ) : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਡੀ.ਜੀ.ਪੀ ਨੂੰ ਪੱਤਰ ਲਿਖ ਕੇ ਭੜਕਾਊ ਪ੍ਰਚਾਰ ਕਰ ਰਹੇ ਅੰਮਿ੍ਤਪਾਲ ਸਿੰਘ ਦੀਆਂ ਵਧ ਰਹੀਆਂ ਗਤੀਵਿਧੀਆਂ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ¢ ਇਸ ਦÏਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਾਰਟੀ ਨੂੰ ਕਿਸੇ ਵੀ ਵਿਅਕਤੀ ਦੇ ਧਰਮ ਅਤੇ ਵਿਸ਼ਵਾਸ ਦਾ ਪ੍ਰਚਾਰ ਕਰਨ 'ਤੇ ਕੋਈ ਇਤਰਾਜ਼ ਨਹੀਂ ਹੈ¢ ਪਰ ਲੋਕਾਂ ਨੂੰ ਹਿੰਸਾ ਲਈ ਉਕਸਾਉਣਾ ਅਸਵੀਕਾਰਨਯੋਗ ਹੈ¢
ਡੀਜੀਪੀ ਨੂੰ ਲਿਖੇ ਪੱਤਰ ਵਿਚ ਉਨ੍ਹਾਂ ਕਿਹਾ ਕਿ 29 ਸਤੰਬਰ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਵਿਖੇ ਕਰਵਾਏ ਗਏ ਪ੍ਰੋਗਰਾਮ ਦÏਰਾਨ ਉਨ੍ਹਾਂ (ਅੰਮਿ੍ਤਪਾਲ) ਨੇ ਜਿਸ ਤਰ੍ਹਾਂ ਦੀ ਗੱਲ ਕਹੀ, ਉਸ ਨੇ ਸੂਬੇ ਦੇ ਲੋਕਾਂ ਵਿਚ ਚਿੰਤਾ ਪੈਦਾ ਕਰ ਦਿਤੀ ਹੈ¢ ਉਨ੍ਹਾਂ ਕਿਹਾ ਕਿ ਇਸ ਮÏਕੇ ਜਿਸ ਤਰ੍ਹਾਂ ਦੇ ਭਾਸ਼ਣ ਦਿਤੇ ਗਏ, ਉਹ ਧਾਰਮਕ ਪ੍ਰੋਗਰਾਮ ਤੋਂ ਕੋਹਾਂ ਦੂਰ ਸਨ¢ ਅੰਮਿ੍ਤਪਾਲ ਅਤੇ ਉਸ ਨਾਲ ਮÏਜੂਦ ਲੋਕਾਂ ਵਲੋਂ ਦਿਤੇ ਗਏ ਭਾਸ਼ਣਾਂ ਵਿਚ ਵਰਤੀ ਗਈ ਭਾਸ਼ਾ ਅਤੇ ਲਹਿਜ਼ਾ ਨਿਰੋਲ ਧਾਰਮਕ ਨਹੀਂ ਸੀ¢
ਉਨ੍ਹਾਂ ਨੂੰ ਕੁੱਝ ਕਥਨਾਂ ਦੇ ਅਰਥਾਂ ਬਾਰੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ¢ ਵੜਿੰਗ ਨੇ ਚੇਤਾਵਨੀ ਦਿਤੀ ਕਿ ਅਜਿਹੇ ਬਿਆਨ ਨÏਜਵਾਨਾਂ ਨੂੰ ਗੁਮਰਾਹ ਕਰਨ ਦੀ ਸਮਰਥਾ ਰਖਦੇ ਹਨ¢ ਸੋਸ਼ਲ ਮੀਡੀਆ ਦੇ ਇਸ ਯੁੱਗ ਵਿਚ ਖ਼ਤਰਾ ਹੋਰ ਵੀ ਵੱਧ ਗਿਆ ਹੈ¢ ਉਨ੍ਹਾਂ ਨੂੰ ਉਮੀਦ ਹੈ ਕਿ ਪੰਜਾਬ ਪੁਲਿਸ ਪਹਿਲਾਂ ਹੀ ਇਸ ਮਾਮਲੇ 'ਤੇ ਨਜ਼ਰ ਰੱਖ ਰਹੀ ਹੈ¢ ਉਹ ਇੱਕ ਜ਼ਿੰਮੇਵਾਰ ਪੰਜਾਬੀ ਅਤੇ ਦੇਸ਼ ਦੇ ਚਿੰਤਤ ਨਾਗਰਿਕ ਹੋਣ ਦੇ ਨਾਤੇ ਤੁਹਾਨੂੰ ਅਪੀਲ ਕਰਦੇ ਹਨ ਕਿ ਅਜਿਹੀਆਂ ਗਤੀਵਿਧੀਆਂ 'ਤੇ ਤਿੱਖੀ ਨਜ਼ਰ ਰੱਖੀ ਜਾਵੇ ਤਾਂ ਜੋ ਸਥਿਤੀ ਨੂੰ ਸਮੇਂ ਸਿਰ ਕਾਬੂ ਕੀਤਾ ਜਾ ਸਕੇ¢
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ 'ਵਾਰਸ ਪੰਜਾਬ ਦੇ' ਸੰਸਥਾ ਦਾ ਮਕਸਦ ਕੀ ਹੈ ਅਤੇ ਅੰਮਿ੍ਤਪਾਲ ਇਥੇ ਕਿਵੇਂ ਪਹੁੰਚਿਆ, ਜੋ ਕਿ ਦੁਬਈ 'ਚ ਸੈਟਲ ਸੀ¢ ਜਿਥੇ ਉਸ ਨੇ ਪਲਾਇਣ ਕਰਨ ਤੋਂ ਬਾਅਦ ਅਪਣਾ ਜ਼ਿਆਦਾਤਰ ਸਮਾਂ ਬਿਤਾਇਆ¢ ਉਨ੍ਹਾਂ ਕਿਹਾ ਕਿ ਪੰਜਾਬ ਹਿੰਸਾ ਅਤੇ ਖੂਨ-ਖ਼ਰਾਬੇ ਦੇ ਇਕ ਹੋਰ ਦÏਰ ਨੂੰ ਬਰਦਾਸ਼ਤ ਨਹੀਂ ਕਰ ਸਕਦਾ¢ ਉਹ ਕਿਸੇ ਨੂੰ ਡਰਾ-ਧਮਕਾ ਨਹੀਂ ਰਹੇ, ਪਰ ਨਾਲ ਹੀ ਇਕ ਜ਼ਿੰਮੇਵਾਰ ਪੰਜਾਬੀ ਹੋਣ ਦੇ ਨਾਤੇ ਅਪਣੇ ਆਲੇ-ਦੁਆਲੇ ਦੇ ਹਾਲਾਤਾਂ ਨੂੰ ਵੇਖ ਕੇ ਅੱਖਾਂ ਬੰਦ ਵੀ ਨਹੀਂ ਕਰ ਸਕਦੇ¢