ਖ਼ਾਲਸਾ ਏਡ ਇੰਡੀਆ ਦੇ ਸੰਚਾਲਨ ਵਿਚ ਬਦਲਾਅ; ਏਸ਼ੀਆ ਡਾਇਰੈਕਟਰ ਅਮਰਪ੍ਰੀਤ ਸਿੰਘ ਨੇ ਅਹੁਦੇ ਤੋਂ ਦਿਤਾ ਅਸਤੀਫ਼ਾ
Published : Oct 8, 2023, 9:24 am IST
Updated : Oct 8, 2023, 9:24 am IST
SHARE ARTICLE
Khalsa Aid Asia Director Amarpreet Singh resigned
Khalsa Aid Asia Director Amarpreet Singh resigned

10 ਸਾਲ ਸੰਸਥਾ ਅੰਦਰ ਰਹਿ ਕੇ ਨਿਭਾਈ ਸੇਵਾ

 

ਚੰਡੀਗੜ੍ਹ: ਦੁਨੀਆਂ ਭਰ ਵਿਚ ਆਫ਼ਤ ਦੇ ਸਮੇਂ ਵਿਚ ਪਹਿਲੇ ਨੰਬਰ 'ਤੇ ਆਉਣ ਵਾਲੀ ਸਮਾਜ ਸੇਵੀ ਸੰਸਥਾ ਖਾਲਸਾ ਏਡ ਦੇ ਏਸ਼ੀਆ ਡਾਇਰੈਕਟਰ ਅਮਰਪ੍ਰੀਤ ਸਿੰਘ ਨੇ ਅਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਹੈ। ਖਾਲਸਾ ਏਡ ਨੇ ਪ੍ਰੈਸ ਨੋਟ ਜਾਰੀ ਕਰਕੇ ਇਸ ਦੀ ਜਾਣਕਾਰੀ ਦਿਤੀ ਹੈ। ਅਮਰਪ੍ਰੀਤ ਸਿੰਘ ਨੇ 10 ਸਾਲ ਭਾਰਤ ਵਿਚ ਖਾਲਸਾ ਏਡ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਸੇਵਾ ਨਿਭਾਈ ਹੈ। ਪੰਜਾਬ ਅਤੇ ਹੋਰ ਸੂਬਿਆਂ ਵਿਚ ਇਸ ਸਾਲ ਆਏ ਹੜ੍ਹਾਂ ਵਿਚ ਸੱਭ ਤੋਂ ਅੱਗੇ ਰਹਿ ਕੇ ਉਨ੍ਹਾਂ ਨੇ ਰਾਹਤ ਸਮੱਗਰੀ ਮੁਹੱਈਆ ਕਰਵਾਈ। ਪਿਛਲੇ 10 ਸਾਲਾਂ ਵਿਚ, ਖਾਲਸਾ ਏਡ ਦੁਆਰਾ ਭਾਰਤ ਅਤੇ ਪੰਜਾਬ ਵਿਚ ਕੀਤੇ ਗਏ ਸਾਰੇ ਰਾਹਤ ਅਤੇ ਬਚਾਅ ਕਾਰਜ ਅਮਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਕੀਤੇ ਗਏ ਸਨ।

ਖ਼ਾਲਸਾ ਏਡ ਨੇ ਬਿਆਨ ਜਾਰੀ ਕਰਦਿਆਂ ਕਿਹਾ, “ ਪੰਜਾਬ ਸਣੇ ਪੂਰੀ ਦੁਨੀਆ ਵਿਚ ਖਾਲਸਾ ਏਡ ਦੀਆਂ ਸੇਵਾਵਾਂ ਸੰਗਤ ਦੇ ਸਹਿਯੋਗ ਨਾਲ ਨਿਰੰਤਰ ਜਾਰੀ ਹਨ। ਅਸੀਂ ਖਾਲਸਾ ਏਡ ਨੂੰ ਸਹਿਯੋਗ ਅਤੇ ਦਸਵੰਧ ਦੇਣ ਵਾਲੀ ਸੰਗਤ ਦਾ ਧੰਨਵਾਦ ਕਰਦੇ ਹਾਂ, ਜੋ ਸਾਡੇ ਮਨੁੱਖਤਾਵਾਦੀ ਸੇਵਾ ਕਾਰਜਾਂ ਵਿਚ ਹਮੇਸ਼ਾ ਸਾਥ ਦਿੰਦੇ ਹਨ ਅਤੇ 'ਮਾਨਸ ਕਿ ਜਾਤਿ ਸਭੈ ਏਕੈ ਪਹਿਚਾਨਬੋ' ਦੇ ਸਿੱਖ ਸਿਧਾਂਤ ਨੂੰ ਅੱਗੇ ਵਧਾਉਂਦੇ ਹਨ। ਖਾਲਸਾ ਏਡ ਦਿਨੋਂ ਦਿਨ ਮਨੁੱਖਤਾ ਦੀ ਸੇਵਾ ਕਾਰਜਾਂ ਵਿਚ ਅੱਗੇ ਵੱਧ ਰਿਹਾ ਹੈ ਅਤੇ ਇਸ ਦੇ ਨਾਲ ਜੁੜੇ ਦਾਨੀ ਸੱਜਣਾਂ ਦੇ ਰੂਪ ਵਿਚ ਖਾਲਸਾ ਏਡ ਪ੍ਰਵਾਰ ਵੀ ਵੱਧ-ਫੁੱਲ ਰਿਹਾ ਹੈ। ਅਸੀਂ ਇਹ ਨਿਰੰਤਰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਦਾ ਪ੍ਰਬੰਧਕ ਢਾਂਚਾ ਸੁਚਾਰੂ ਰੂਪ ਵਿਚ ਚੱਲ ਸਕੇ ਅਤੇ ਅਸੀਂ ਹਮੇਸ਼ਾ ਸੰਗਤ ਪ੍ਰਤੀ ਜਵਾਬਦੇਹ ਰਹਿਣ ਦੀ ਕੋਸ਼ਿਸ਼ ਕਰਦੇ ਹਾਂ”।

ਸੰਸਥਾ ਨੇ ਅੱਗੇ ਕਿਹਾ, “ਇਸੇ ਉਦੇਸ਼ ਨਾਲ ਹੀ ਹਾਲ ਹੀ ਦੇ ਦਿਨਾਂ ਵਿਚ ਖਾਲਸਾ ਏਡ ਇੰਡੀਆ ਚੈਰੀਟੇਬਲ ਟਰੱਸਟ ਬੋਰਡ ਅਤੇ ਖਾਲਸਾ ਏਡ ਇੰਡੀਆ ਵਿਚ ਸਾਡੇ ਸੰਚਾਲਨ ਵਿਚ ਬਦਲਾਅ ਕੀਤਾ ਗਿਆ ਹੈ। ਪੰਜਾਬ ਸਣੇ ਪੂਰੇ ਭਾਰਤ ਅੰਦਰ ਚੱਲ ਰਹੇ ਕਾਰਜਾਂ ਦੇ ਹੋਰ ਸੁਚੱਜੇ ਢੰਗ ਨਾਲ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਇਹ ਬਦਲਾਅ ਲਾਜ਼ਮੀ ਸੀ। ਅਸੀਂ ਸੰਗਤ ਦੇ ਧਿਆਨ ਵਿਚ ਲਿਆਉਣਾ ਚਾਹੁੰਦੇ ਹਾਂ ਕਿ ਸ. ਅਮਰਪ੍ਰੀਤ ਸਿੰਘ, ਜਿਨ੍ਹਾਂ ਨੇ ਪਿਛਲੇ 10 ਸਾਲਾਂ ਤੋਂ ਸੰਸਥਾ ਅੰਦਰ ਰਹਿ ਕੇ ਸੇਵਾ ਨਿਭਾਈ ਹੈ ਅਤੇ ਪੂਰੇ ਭਾਰਤ ਵਿਚ ਕਈ ਐਮਰਜੈਂਸੀ ਸਹਾਇਤਾ ਕਾਰਜਾਂ ਦੀ ਅਗਵਾਈ ਕੀਤੀ ਹੈ, ਉਨ੍ਹਾਂ ਨੇ ਹਾਲ ਹੀ ਵਿਚ ਖਾਲਸਾ ਏਡ ਇੰਡੀਆ ਚੈਰੀਟੇਬਲ ਟਰੱਸਟ ਵਿੱਚ ਅਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਹੈ”।

ਖ਼ਾਲਸਾ ਏਡ ਨੇ ਕਿਹਾ ਕਿ ਸਮੇਂ-ਸਮੇਂ 'ਤੇ ਸੰਸਥਾ ਵਿਚ ਆਉਂਦੀ ਕਿਸੇ ਵੀ ਤਬਦੀਲੀ ਬਾਰੇ ਅਸੀਂ ਸੰਗਤ ਨੂੰ ਜਾਣਕਾਰੀ ਦੇਣੀ ਜਾਰੀ ਰੱਖਾਂਗੇ। ਪੰਜਾਬ ਸਣੇ ਪੂਰੇ ਭਾਰਤ ਅੰਦਰ ਸਮੇਂ ਦੀ ਲੋੜ ਅਨੁਸਾਰ, ਖਾਲਸਾ ਏਡ ਆਪਣੀ ਟੀਮ ਅਤੇ ਕਾਰਜਾਂ ਨੂੰ ਹੋਰ ਵੀ ਮਜ਼ਬੂਤ ਕਰਨ ਲਈ ਵਚਨਬੱਧ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਐਨ.ਆਈ.ਏ. ਨੇ 2 ਅਗਸਤ ਨੂੰ ਸਵੇਰੇ 5 ਵਜੇ ਖਾਲਸਾ ਏਡ ਦੇ ਦਫ਼ਤਰ ਅਤੇ ਅਮਰਪ੍ਰੀਤ ਸਿੰਘ ਦੇ ਘਰ ਛਾਪਾ ਮਾਰ ਕੇ ਸੱਭ ਨੂੰ ਹੈਰਾਨ ਕਰ ਦਿਤਾ ਸੀ। ਉਸ ਸਮੇਂ ਖਾਲਸਾ ਏਡ ਦੇ ਅਹਿਮ ਦਸਤਾਵੇਜ਼ ਐਨ.ਆਈ.ਏ. ਨੇ ਅਪਣੇ ਕਬਜ਼ੇ ਵਿਚ ਲੈ ਲਏ ਸਨ। ਇਸ ਦੌਰਾਨ ਅਮਰਪ੍ਰੀਤ ਸਿੰਘ ਨੇ ਅਪਣਾ ਪੱਖ ਪੇਸ਼ ਕਰਦਿਆਂ ਸਪੱਸ਼ਟ ਕੀਤਾ ਸੀ ਕਿ ਖਾਲਸਾ ਏਡ ਉਹ ਜਾਣਕਾਰੀ ਦਿੰਦੀ ਰਹੇਗੀ ਜਿਸ ਦੀ ਐਨ.ਆਈ.ਏ. ਨੂੰ ਲੋੜ ਹੋਵੇਗੀ। ਪੰਜਾਬ ਵਿਚ ਇਸ ਛਾਪੇਮਾਰੀ ਦਾ ਕਾਫੀ ਵਿਰੋਧ ਹੋਇਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM

Bibi Rajinder Kaur Bhattal Exclusive Interview | Captain Amarinder Singh | Lok Sabha Election LIVE

17 May 2024 10:03 AM
Advertisement