
ਆਮ ਆਦਮੀ ਪਾਰਟੀ 'ਚੋਂ ਮੁਅੱਤਲ ਕੀਤੇ ਗਏ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖਹਿਰਾ ਨੂੰ ਐੱਨ. ਆਰ. ਆਈਜ਼. ਦਾ ਸਾਥ ਮਿਲ ...
ਚੰਡੀਗੜ੍ਹ (ਭਾਸ਼ਾ) : ਆਮ ਆਦਮੀ ਪਾਰਟੀ 'ਚੋਂ ਮੁਅੱਤਲ ਕੀਤੇ ਗਏ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖਹਿਰਾ ਨੂੰ ਐੱਨ. ਆਰ. ਆਈਜ਼. ਦਾ ਸਾਥ ਮਿਲ ਗਿਆ ਹੈ। 100 ਦੇ ਕਰੀਬ ਐੱਨ. ਆਰ. ਆਈਜ਼ ਨੇ ਕੇਜਰੀਵਾਲ ਨੂੰ ਰੋਸ ਭਰੀ ਖੁੱਲ੍ਹੀ ਚਿੱਠੀ ਲਿਖ ਕੇ ਉਨ੍ਹਾਂ 'ਤੇ ਗੰਭੀਰ ਦੋਸ਼ ਲਗਾਏ ਹਨ। ਦਰਅਸਲ ਐੱਨ. ਆਰ. ਆਈਜ਼ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਅਰਵਿੰਦ ਕੇਜਰੀਵਾਲ ਵੱਲੋਂ ਪਾਰਟੀ 'ਚੋਂ ਕੱਢਣ ਤੋਂ ਕਾਫੀ ਨਾਰਾਜ਼ ਹਨ। ਉਨ੍ਹਾਂ ਨੇ ਪੱਤਰ 'ਚ 'ਆਪ' ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨ ਦੇ ਦੋਸ਼ ਲਗਾਏ ਹਨ।
Arvind Kejriwal
ਪ੍ਰਵਾਸੀ ਪੰਜਾਬੀਆਂ ਨੇ ਕੇਜਰੀਵਾਲ ਨੂੰ ਪੰਜਾਬ ਦਾ ਗੱਦਾਰ ਐਲਾਨ ਦਿੱਤਾ ਹੈ। ਚਿੱਠੀ 'ਚ ਉਨ੍ਹਾਂ ਨੇ ਲਿਖਿਆ ਕਿ ਅਸੀਂ ਪਾਰਟੀ ਨੂੰ ਹਜ਼ਾਰਾਂ ਡਾਲਰ ਭੇਜੇ ਪਰ ਕੇਜਰੀਵਾਲ ਨੇ ਪੰਜਾਬ ਨਾਲ ਧੋਖਾ ਕੀਤਾ ਹੈ। ਇਸ ਦੇ ਨਾਲ ਹੀ ਕੇਜਰੀਵਾਲ ਵੱਲੋਂ ਬਿਕਰਮ ਸਿੰਘ ਮਜੀਠੀਆ ਤੋਂ ਮੁਆਫੀ ਮੰਗਣ 'ਤੇ ਐੱਨ. ਆਰ. ਆਈਜ਼. ਦਾ ਗੁੱਸਾ ਫੁਟ ਗਿਆ ਹੈ। ਖਹਿਰਾ ਦਾ ਸਾਥ ਦੇਣ ਵਾਲਿਆਂ 'ਚ ਕੈਨੇਡਾ, ਯੂਰਪ, ਆਸਟ੍ਰੇਲੀਆ ਸਮਤੇ ਕਈ ਐੱਨ.ਆਰ. ਆਈਜ਼ ਸ਼ਾਮਲ ਹਨ, ਜਿਨ੍ਹਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ ਹੈ।
Arvind Kejriwal
ਇਹ ਵੀ ਪੜ੍ਹੋ : ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਸਰਕਾਰ ਨੇ ਐਲਾਨ ਕੀਤਾ ਸੀ ਕਿ ਸਿਰਫ਼ ਦੋ ਘੰਟਿਆਂ ਤੱਕ ਹੀ ਪਟਾਕੇ ਚਲਾਉਣ ਦਾ ਹੁਕਮ ਕੀਤਾ ਸੀ। ਇਸ ਦੀਵਾਲੀ ਪੁਲਿਸ ਦੀ ਸਖ਼ਤੀ ਕਾਰਨ 25 ਫ਼ੀਸਦੀ ਪਟਾਕੇ ਹੀ ਹਿਮਾਚਲ ਪ੍ਰਦੇਸ਼ ਭੇਜੇ ਗਏ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਰਿਕਾਰਡ ਦੇ ਮੁਤਾਬਕ ਪਿਛਲੇ ਸਾਲ ਸੂਬੇ ਦੇ ਵੱਡੇ ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ ਅਤੇ ਮੰਡੀ ਗੋਬਿੰਦਗੜ੍ਹ ਦੇ ਮੁਕਾਬਲੇ ਜਲੰਧਰ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਘੱਟ ਸੀ। ਪਿਛਲੇ ਸਾਲ ਦੀਵਾਲੀ 19 ਅਕਤੂਬਰ ਕੀਤੀ ਸੀ। ਦੀਵਾਲੀ ਤੋਂ ਇੱਕ ਹਫ਼ਤੇ ਪਹਿਲਾਂ ਤੱਕ ਸ਼ਹਿਰ ਦਾ ਇੰਡੈਕਸ 152 ਸੀ।
Sukhpal Khaira
ਮੱਧ ਪ੍ਰਦੂਸ਼ਣ ਲੈਵਲ ਸੀ।ਦੀਵਾਲੀ ਵਾਲੇ ਦਿਨ ਇੰਡੈਕਸ 179 ਤੱਕ ਪਹੁੰਚ ਗਿਆ ਗਿਆ ਸੀ। ਇਹ ਆਕੜਾਂ ਮੱਧ ਲੈਵਲ ਹੈ ਇਸ ਵਾਰ ਇੰਡੈਕਸ 150 ਦੇ ਹੇਠਾਂ ਸੀ, ਜੋ ਮੰਗਲਵਾਰ ਰਾਤ ਤੱਕ 152 ਤੱਕ ਪਹੁੰਚ ਗਿਆ। ਦਰਅਸਲ, ਪੁਲਿਸ ਦੀ ਸਖ਼ਤੀ ਦੇ ਚਲਦਿਆਂ ਇਸ ਵਾਰ ਪਟਾਕੇ ਬਾਜ਼ਾਰ ਸਿਰਫ ਚਾਰ ਦਿਨਾਂ ‘ਚ ਸਿਮਟ ਗਿਆ ਸੀ। ਅੰਦਰੂਨੀ ਬਾਜ਼ਾਰਾਂ ‘ਚ ਪਟਾਕੇ ਨਹੀਂ ਵਿਕ ਪਾ ਰਹੇ ਸੀ। ਦੇਹਾਤ ਵਿੱਚ ਪੂਰੀ ਤਰ੍ਹਾਂ ਗਾਇਬ ਸਨ। ਸੂਤਰਾਂ ਦਾ ਕਹਿਣਾ ਹੈ ਕਿ ਪਟਾਕਾ ਬਾਜ਼ਾਰ ਦਾ ਕਾਰੋਬਾਰ ਇਸ ਵਾਰ ਵੀ ਪਿਛਲੇ ਸਾਲ ਦੇ 20 ਕਰੋੜ ਦੇ ਬਰਾਬਰ ਦਾ ਹੀ ਅਨੁਮਾਨ ਹੈ। ਹਾਲਾਂਕਿ ਇਸ ਵਿੱਚ 20- 25 ਫ਼ੀਸਦੀ ਜਲੰਧਰ ਦਾ ਪਟਾਕਾ ਹਿਮਾਚਲ ਦੇ ਸ਼ਹਿਰਾਂ ਵਿੱਚ ਸਪਲਾਈ ਹੋ ਕੀਤਾ ਸੀ। ਇਸ ਵਾਰ ਪਟਾਖਾ ਵਪਾਰੀਆਂ ਦਾ ਕਾਰੋਬਾਰ ਠੰਡਾ ਰਿਹਾ।