
ਦੀਨਾਨਗਰ ਮਗਰਾਲਾ ਰੋਡ ਤੇ ਚੁੰਗੀ ਦੇ ਨਜ਼ਦੀਕ ਦੋ ਗੁੱਟਾਂ ਦੀ ਆਪਸੀ ਰੰਜਿਸ਼ ਤਹਿਤ ਇਕ ਗੁੱਟ ਦੇ ਨੌਜਵਾਨਾਂ ਵਲੋਂ ਗੋਲੀ...
ਗੁਰਦਾਸਪੁਰ (ਪੀਟੀਆਈ) : ਦੀਨਾਨਗਰ ਮਗਰਾਲਾ ਰੋਡ ਤੇ ਚੁੰਗੀ ਦੇ ਨਜ਼ਦੀਕ ਦੋ ਗੁੱਟਾਂ ਦੀ ਆਪਸੀ ਰੰਜਿਸ਼ ਤਹਿਤ ਇਕ ਗੁੱਟ ਦੇ ਨੌਜਵਾਨਾਂ ਵਲੋਂ ਗੋਲੀ ਚਲਾਉਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖਮੀ ਹੋ ਗਏ। ਇਸ ਸਬੰਧੀ ਦੀਨਾਨਗਰ ਦੇ ਐਸ ਐਚ ਓ ਬਲਦੇਵ ਰਾਜ ਸ਼ਰਮਾ ਨੇ ਦਸਿਆ ਕਿ ਦੀਵਾਲੀ ਵਾਲੀ ਰਾਤ ਲਗਭਗ 8.45 'ਤੇ ਕੁਝ ਵਿਅਕਤੀਆਂ ਵਲੋਂ ਪੁਰਾਣੀ ਰੰਜਿਸ਼ ਤਹਿਤ ਤਿੰਨ ਨੌਜਵਾਨਾਂ 'ਤੇ ਗੋਲੀ ਚਲਾ ਦਿਤੀ।
Murder Case
ਜਿਸ ਨਾਲ ਮਗਰਾਲਾ ਪਿੰਡ ਦਾ ਨਿਵਾਸੀ ਸੁਖਵਿੰਦਰ ਸਿੰਘ ਅਤੇ ਉਸ ਦੇ ਦੋ ਦੋਸਤ ਰਾਹੁਲ ਕੁਮਾਰ ਅਤੇ ਸੂਰਜ ਕੁਮਾਰ ਦੋਵੇਂ ਕਾਲੀ ਮਾਤਾ ਮੰਦਰ ਰੋਡ ਦੇ ਨਿਵਾਸੀ ਹਨ, ਗੰਭੀਰ ਜ਼ਖਮੀ ਹੋ ਗਏ। ਇਸ ਘਟਨਾ ਵਿੱਚ ਮਗਰਾਲਾ ਨਿਵਾਸੀ ਸੁਖਵਿੰਦਰ ਸਿੰਘ ਦੀ ਹਸਪਤਾਲ ਵਿੱਚ ਮੌਤ ਹੋ ਗਈ ਅਤੇ ਗੰਭੀਰ ਜ਼ਖਮੀ ਰਾਹੁਲ ਕੁਮਾਰ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ ਤੇ ਸੂਰਜ ਕੁਮਾਰ ਦਾ ਗੁਰਦਾਸਪੁਰ ਵਿਖੇ ਇਲਾਜ ਜਾਰੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।
Murder Case
ਉਕਤ ਘਟਨਾ ਸਬੰਧੀ ਸਥਾਨਕ ਪੁਲਿਸ ਵਲੋਂ ਸੱਤ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਦਿਆਂ ਮੁਲਜਮਾਂ ਦੀ ਭਾਲ ਸ਼ੁਰੂ ਕਰ ਦਿਤੀ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈਂਦੀਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਉਕਤ ਘਟਨਾ ਦੌਰਾਨ ਜਖਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
Murder Case
ਜਾਣਕਾਰੀ ਮੁਤਾਬਿਕ ਦੀਨਾਨਗਰ ਦੀ ਮਗਰਾਲਾ ਚੁੰਗੀ ਦੇ ਨਜਦੀਕ ਰਾਤ ਨੌਂ ਵਜੇ ਵਾਪਰੀ ਸਨਸਨੀਖੇਜ਼ ਘਟਨਾ ਵਿੱਚ ਅੱਧੀ ਦਰਜਨ ਦੇ ਕਰੀਬ ਹਥਿਆਰਬੰਦ ਹਮਲਾਵਰ ਉਕਤ ਘਟਨਾ ਨੂੰ ਅੰਜਾਮ ਦੇਣ ਤੋਂ ਬਾਦ ਮੌਕੇ ਤੋਂ ਫਰਾਰ ਹੋ ਗਏ। ਵਾਰਦਾਤ ਵਿੱਚ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ ਦੱਸੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚੋਂ 6 ਮ੍ਰਿਤਕ ਸੁਖਵਿੰਦਰ ਸਿੰਘ ਨੂੰ 2 ਸੂਰਜ ਦੇ ਅਤੇ 1 ਰਾਹੁਲ ਦੇ ਵੱਜੀਆਂ ਹਨ।