
ਸੁਰੱਖਿਆ ਦੇ ਮੌਜੂਦਾ ਸੰਦਰਭ ਵਿਚ ਕੇਂਦਰ ਨੂੰ ਫੈਸਲੇ ਦੀ ਸਮੀਖਿਆ ਕਰਨ ਦੀ ਕੀਤੀ ਅਪੀਲ
ਚੰਡੀਗੜ੍ਹ : ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਬੱਚਿਆਂ ਰਾਹੁਲ ਅਤੇ ਪ੍ਰਿਅੰਕਾ ਗਾਂਧੀ ਤੋਂ ਐਸ.ਪੀ.ਜੀ. ਸੁਰੱਖਿਆ ਕਵਰ ਵਾਪਸ ਲੈਣ ਦੇ ਫੈਸਲੇ ਦੀ ਕਰੜੀ ਆਲੋਚਨਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੇ ਸਿਆਸਤ ਤੋਂ ਪ੍ਰੇਰਿਤ ਇਸ ਫੈਸਲੇ ਨੂੰ ਤੁਰੰਤ ਮਨਸੂਖ ਕਰਨ ਦੀ ਮੰਗ ਕੀਤੀ ਹੈ।
SPG withdrawal from Gandhi family
ਕੇਂਦਰ ਵਲੋਂ ਇਸ ਫ਼ੈਸਲੇ ਸਬੰਧੀ ਕੀਤੇ ਐਲਾਨ ’ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਦੇਸ਼ ਵਿਚ ਮੌਜੂਦਾ ਸੁਰੱਖਿਆ ਸੰਦਰਭ ਅਤੇ ਸਰਹੱਦ ’ਤੇ ਦਿਨੋਂ-ਦਿਨ ਵੱਧ ਰਹੇ ਅਤਿਵਾਦ ਦੇ ਖਤਰੇ ਦੇ ਮੱਦੇਨਜ਼ਰ ਆਪਣੇ ਇਸ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ। ਕੈਪਟਨ ਅਮਰਿੰਦਰ ਨੇ ਕਿਹਾ ਸੋਨੀਆ ਗਾਂਧੀ ਦੇ ਪਤੀ ਰਾਜੀਵ ਗਾਂਧੀ ਅਤੇ ਸੱਸ ਇੰਦਰਾ ਗਾਂਧੀ ਦੇ ਕਤਲ ਦੀ ਘਟਨਾ ਨੂੰ ਧਿਆਨ ਵਿੱਚ ਰੱਖਦਿਆਂ ਗਾਂਧੀ ਪਰਿਵਾਰ ਨੂੰ ਐਸ.ਪੀ.ਜੀ ਕਵਰ ਦੀ ਮਨਜ਼ੂਰੀ ਦੇਣਾ ਕੋਈ ਸਿਆਸੀ ਪੱਖ ਨਹੀਂ ਸਗੋਂ ਜ਼ਰੂਰੀ ਸੀ।
SPG withdrawal from Gandhi family
ਕਾਂਗਰਸ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਪਿ੍ਰਅੰਕਾ ਗਾਂਧੀ ਵਾਡਰਾ ਤੋਂ ਵਿਸ਼ੇਸ਼ ਸਰੱਖਿਆ ਕਵਰ ਵਾਪਸ ਲੈ ਕੇ ਕੇਂਦਰ ਸਰਕਾਰ ਘਟੀਆ ਕਾਰਾ ਕੀਤਾ ਹੈ ਅਤੇ ਮੁਲਕ ਲਈ ਵੱਡੇ ਬਲੀਦਾਨ ਕਰਨ ਵਾਲੇ ਪਰਿਵਾਰ ਦੀ ਸੁਰੱਖਿਆ ਪ੍ਰਤੀ ਗ਼ੈਰ-ਜਿੰਮੇਵਾਰਾਨਾ ਵਤੀਰਾ ਦਿਖਾਇਆ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਕੁਝ ਮਹੀਨੇ ਪਹਿਲਾਂ ਐਸ.ਪੀ.ਜੀ. ਕਵਰ ਵਾਪਸ ਲੈਣ ਦੇ ਫੈਸਲੇ ਨੂੰ ਚੇਤੇ ਕਰਦਿਆਂ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਫੈਸਲਾ ਜ਼ਮੀਨੀ ਹਕੀਕਤ ’ਤੇ ਅਧਾਰਤ ਨਹੀਂ ਹੈ।
Captain Amarinder Singh
ਉਨਾਂ ਕਿਹਾ ਕਿ ਗਾਂਧੀ ਪਰਿਵਾਰ ਤੋਂ ਐਸ.ਪੀ.ਜੀ. ਕਵਰ ਵਾਪਸੇ ਲੈਣ ਲਈ ਦਿੱਤਾ ਕਾਰਨ ਇਸ ਗੱਲ ਨੂੰ ਪੂਰੀ ਤਰਾਂ ਸਾਬਿਤ ਕਰਦਾ ਹੈ। ਉਨਾਂ ਕਿਹਾ ਕਿ ਪ੍ਰਾਪਤ ਰਿਪੋਰਟਾਂ ਇਹ ਤੱਥ ਉਜਾਗਰ ਕਰਦੀਆਂ ਹਨ ਕਿ ਕਈ ਮੌਕਿਆਂ ’ਤੇ ਗਾਂਧੀ ਪਰਿਵਾਰ ਵਲੋਂ ਐਸ.ਪੀ.ਜੀ ਕਵਰ ਨੂੰ ਅੱਖੋਂ ਪਰੋਖੇ ਕੀਤਾ ਗਿਆ ਜਿਸ ਕਰਕੇ ਇਸ ਵਿਸ਼ੇਸ਼ ਸੁਰੱਖਿਆ ਨੂੰ ਹਟਾਉਣ ਲਈ ਕੇਂਦਰ ਨੂੰ ਫੈਸਲਾ ਲੈਣਾ ਪਿਆ, ਜੋ ਕਿ ਉੱਚਿਤ ਨਹੀਂ ਹੈ।
SPG withdrawal from Gandhi family
ਮੁੱਖ ਮੰਤਰੀ ਨੇ ਕਿਹਾ “ਕੀ ਇਹ ਗਾਂਧੀ ਪਰਿਵਾਰ ਤੋਂ ਐਸ.ਪੀ.ਜੀ ਸੁਰੱਖਿਆ ਵਾਪਸ ਲੈਣ ਦੇ ਫੈਸਲੇ ਦੀ ਪੁਸ਼ਟੀ ਕਰਦਾ ਹੈ।” ਉਨਾਂ ਕਿਹਾ ਕਿ ਜੇ ਕੇਂਦਰ ਇਸ ਬਾਰੇ ਅਜਿਹਾ ਮਹਿਸੂਸ ਕਰਦੀ ਹੈ ਤਾਂ ਉਸ ਨੂੰ ਇਹ ਮਾਮਲਾ ਗਾਂਧੀ ਪਰਿਵਾਰ ਕੋਲ ਉਠਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਐਸ.ਪੀ.ਜੀ ਸੁਰੱਖਿਆ ਦੀ ਵਰਤੋਂ ਨਾ ਕਰਨ ਤੋਂ ਇਹ ਭਾਵ ਨਹੀਂ ਲਾਇਆ ਜਾ ਸਕਦਾ ਕਿ ਜਿਨਾਂ ਕਾਰਨਾ ਕਰਕੇ ਇਹ ਸੁਰੱਖਿਆ ਦਿੱਤੀ ਗਈ ਸੀ ਉਨਾਂ ਦਾ ਖਤਰਾ ਹੁਣ ਘਟ ਗਿਆ ਹੈ।
SPG withdrawal from Gandhi family
ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਵਿੱਚ ਉਨਾਂ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਨਾਂ ਦੇ ਪੁੱਤਰ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਲਈ ਉਕਤ ਸੁਰੱਖਿਆ ਨੂੰ ਜਾਰੀ ਰੱਖਣਾ ਯਕੀਨੀ ਬਣਾਇਆ ਗਿਆ ਹੈ ਜੋ ਮੌਜੂਦਾ ਹਾਲਾਤਾਂ ਵਿੱਚ ਵੀ ਇਸ ਸੁਰੱਖਿਆ ਦਾ ਫਾਇਦਾ ਲੈ ਰਹੇ ਹਨ।