
ਬਾਇਡਨ ਨੂੰ ਰਾਸ਼ਟਰਪਤੀ ਅਹੁਦੇ ਲਈ 'ਗ਼ਲਤ ਤਰੀਕੇ' ਨਾਲ ਦਾਅਵਾ ਨਹੀਂ ਕਰਨਾ ਚਾਹੀਦਾ : ਟਰੰਪ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹਾਲੇ ਤਕ ਹਾਰ ਮੰਨਣ ਲਈ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਡੈਮੋਕ੍ਰੇਟ ਵਿਰੋਧੀ, ਬਾਇਡਨ ਨੂੰ 'ਗ਼ਲਤ ਤਰੀਕੇ' ਨਾਲ ਜਿੱਤ ਦਾ ਦਾਅਵਾ ਨਹੀਂ ਕਰਨਾ ਚਾਹੀਦਾ। ਟਰੰਪ ਨੇ ਸ਼ੁਕਰਵਾਰ ਨੂੰ ਟਵੀਟ ਕੀਤਾ, ''ਜੋਅ ਬਾਇਡਨ ਨੂੰ ਗ਼ਲਤ ਤਰੀਕੇ ਨਾਲ ਰਾਸ਼ਟਰਪਤੀ ਦੀ ਜਿੱਤ ਦਾ ਦਾਅਵਾ ਨਹੀਂ ਕਰਨਾ ਚਾਹੀਦਾ। ਮੈਂ ਇਹ ਦਾਅਵਾ ਵੀ ਕਰ ਸਕਦਾ ਹਾਂ ਕਾਨੂੰਨੀ ਕਾਰਵਾਈ ਹੁਣੇ ਹੀ ਸ਼ੁਰੂ ਹੋ ਰਹੀ ਹੈ।'' ਨਤੀਜੇ ਵਜੋਂ ਅਹਿਮ ਰਾਜਾਂ 'ਚ ਗਿਣਤੀ ਜਾਰੀ ਹੋਣ ਦੇ ਦੌਰਾਨ ਟੰਰਪ ਜਨਤਕ ਤੌਰ 'ਤੇ ਤਾਂ ਸਾਹਮਣੇ ਨਹੀਂ imageਆਏ, ਪਰ ਉਹ ਟਵਿੱਟਰ 'ਤੇ ਸਰਗਰਮ ਹਨ।