ਹਾਦਸਾ ਕਪੂਰਥਲਾ ਸੁਲਤਾਨਪੁਰ ਲੋਧੀ ਜੀ.ਟੀ ਰੋਡ 'ਤੇ ਖੈੜਾ ਦੋਨਾਂ ਨੇੜੇ ਵਾਪਰਿਆ ਹੈ।
ਹੂਸੈਨਪੁਰ - ਪੰਜਾਬ 'ਚ ਰੋਜਾਨਾ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਕਪੂਰਥਲਾ ਸੁਲਤਾਨਪੁਰ ਲੋਧੀ ਜੀ.ਟੀ ਰੋਡ ਤੋਂ ਸਾਹਮਣੇ ਆਇਆ ਹੈ। ਇਸ ਹਾਦਸੇ 'ਚ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਕ ਗੰਭੀਰ ਰੂਪ 'ਚ ਜਖਮੀ ਹੈ। ਦੱਸ ਦੇਈਏ ਕਿ ਇਹ ਹਾਦਸਾ ਕਪੂਰਥਲਾ ਸੁਲਤਾਨਪੁਰ ਲੋਧੀ ਜੀ.ਟੀ ਰੋਡ 'ਤੇ ਖੈੜਾ ਦੋਨਾਂ ਨੇੜੇ ਵਾਪਰਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਸਵੇਰੇ ਕਰੀਬ 8.30 ਵਜੇ ਦੇ ਕਰੀਬ ਇਕ ਛੋਟਾ ਹਾਥੀ ਜਿਸ ਵਿਚ ਛੋਟੇ ਛੋਟੇ ਪਸ਼ੂ ਕੱਟੜੂ ਲੱਦੇ ਹੋਏ ਸਨ। ਇਸ ਛੋਟੇ ਹਾਥੀ ਨੂੰ ਸੂਰਜ ਵਾਸੀ ਕਾਕੜਾ ਸ਼ਾਹਕੋਟ ਚਲਾ ਰਿਹਾ ਸੀ ਜੋ ਕਿ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਨੂੰ ਜਾ ਰਿਹਾ ਸੀ ਕਿ ਅਚਾਨਕ ਖੈੜਾ ਦੋਨਾਂ ਨਜ਼ਦੀਕ ਕਿਪਸ ਸਕੂਲ ਦੇ ਕੋਲ ਟਾਇਰ ਫੱਟਣ ਕਰਕੇ ਸਾਹਮਣੇ ਤੋਂ ਆ ਰਹੀ ਇਕ ਸਕੂਟਰੀ 'ਤੇ ਆਉਂਦੇ ਬਜੁਰਗ ਜੋੜੇ ਨਾਲ ਟਕਰਾਅ ਗਿਆ, ਜਿਸ ਦੌਰਾਨ ਬਜ਼ੁਰਗ ਕੁਲਵੰਤ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। ਇਸ ਹਾਦਸੇ 'ਚ ਉਨ੍ਹਾਂ ਦੀ ਪਤਨੀ ਗੁਰਮੀਤ ਕੌਰ ਗੰਭੀਰ ਰੂਪ ਵਿਚ ਜ਼ਖਮੀ ਹੈ। ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਭਰਤੀ ਕਰਵਾਇਆ ਗਿਆ।