
ਸਰਕਾਰ ਨੇ ਅੱਜ ਤਕ ਲਾਗੂ ਨਹੀਂ ਕੀਤੀ 'ਵਨ ਰੈਂਕ, ਵਨ ਪੈਨਸ਼ਨ', ਸਿਰਫ਼ ਵਰਗਲਾਇਆ : ਕਾਂਗਰਸ
ਨਵੀਂ ਦਿੱਲੀ, 7 ਨਵੰਬਰ : ਕਾਂਗਰਸ ਨੇ 'ਵਨ ਰੈਂਕ, ਵਨ ਪੈਨਸ਼ਨ' (ਓਆਰਓਪੀ) ਨੂੰ ਲਾਗੂ ਕਰਨ ਦੇ ਫ਼ੈਸਲੇ ਦੇ ਪੰਜ ਸਾਲ ਪੂਰੇ ਹੋਣ ਦੇ ਮੌਕੇ 'ਤੇ ਸਨਿਚਰਵਾਰ ਨੂੰ ਦੋਸ਼ ਲਾਇਆ ਕਿ ਨਰਿੰਦਰ ਮੋਦੀ ਸਰਕਾਰ ਨੇ ਅੱਜ ਤਕ ਸਾਬਕਾ ਫ਼ੌਜੀਆਂ ਲਈ ਓਆਰਪੀਓ ਲਾਗੂ ਨਹੀਂ ਕੀਤਾ ਅਤੇ ਸਿਰਫ਼ ਵਰਗਲਾਉਣ ਦਾ ਕੰਮ ਕੀਤਾ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਬਿਆਨ 'ਚ ਕਿਹਾ, '' 'ਵਨ ਰੈਂਕ, ਵਨ ਪੈਨਸ਼ਨ' 'ਤੇ ਮੋਦੀ ਸਰਕਾਰ ਦੀ ਧੋਖੇਬਾਜ਼ੀ ਅੱਜ ਫਿਰ ਉਜਾਗਰ ਹੋ ਗਈ ਹੈ। ਮਣਮਾਣੇ ਢੰਗ ਨਾਲ 'ਵਨ ਰੈਂਕ, ਵਨ ਪੈਨਸ਼ਨ' ਨੂੰ ਕਮਜ਼ੋਰ ਕਰ ਮੋਦੀ ਸਰਕਾਰ ਨੇ 30 ਲੱਖ ਸਾਬਕਾ ਫ਼ੌਜੀਆਂ ਨੂੰ ਨਿਰਾਸ਼ ਕੀਤਾ ਹੈ।'' ਉਨ੍ਹਾਂ ਦਾਅਵਾ ਕੀਤਾ, ''ਅੱਜ ਫਿਰ ਤੋਂ ਸਰਕਾਰ ਨੇ ਦੇਸ਼ ਨੂੰ ਵਰਗਲਾਉਣ ਅਤੇ ਬਹਿਕਾਉਣ ਦਾ ਝੂਠਾ ਯਤਨ ਕੀਤਾ। ਸਰਕਾਰ ਦਾ ਦੇਸ਼ 'ਚ ਅੱਖਾਂ 'ਚ ਧੂੜ ਪਾਉਣ ਦੀ ਇਹ ਸਾਜਸ਼ ਕਦੇ ਸਫ਼ਲ ਨਹੀਂ ਹੋਵੇਗੀ। ਕੁੱਝ ਦਸਤਾਵੇਜ਼ ਜਾਰੀ ਕਰਦੇ ਹੋਏ ਉਨ੍ਹਾਂ ਨੇ ਦੋਸ਼ ਲਾਇਆ, ''ਸੱਚਾਈ ਇਹ ਹੈ ਕਿ ਮੋਦੀ ਸਰਕਾਰ ਨੇ ਅੱਜ ਤਕ 'ਵਨ ਰੈਂਕ, ਵਨ ਪੈਨਸ਼ਨ' ਲਾਗੂ ਨਹੀਂ ਕੀਤੀ। (ਪੀਟੀਆਈ)image