
- ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਦਿੱਲੀ ਚਲੋ ਦਾ ਸੱਦਾ ਦਿੱਤਾ
ਸੰਗਰੂਰ :ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸਥਾਨਕ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿਚ ਚੱਲ ਰਹੇ ਕਿਸਾਨ ਧਰਨੇ ਵਿੱਚ ਅੱਜ ਬੀਬਾ ਸੁਖਵਿੰਦਰ ਕੌਰ ਬਡਬਰ ਦੇ ਢਾਡੀ ਜਥੇ ਵੱਲੋਂ ਕੀਤੀ ਪੇਸ਼ਕਾਰੀ ਨੇ ਸੰਘਰਸ਼ੀ ਰੰਗ ਬੰਨ੍ਹਿਆ ਅਤੇ ਹਾਜ਼ਰ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਦਿੱਲੀ ਚਲੋ ਦਾ ਸੱਦਾ ਦਿੱਤਾ। ਅੱਜ ਦੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਿਹਗਡ਼੍ਹ ਭਾਦਸੋਂ, ਬੀਕੇਯੂ ਰਾਜੇਵਾਲ ਦੇ ਸੂਬਾ ਸਕੱਤਰ ਨਰੰਜਣ ਸਿੰਘ ਦੋਹਲਾ, ਬੀਕੇਯੂ ਡਕੌਂਦਾ ਦੇ ਆਗੂ ਸੁਖਦੇਵ ਸਿੰਘ ਘਰਾਚੋਂ,
protest
ਕੁੱਲ ਹਿੰਦ ਕਿਸਾਨ ਸਭਾ ਅਜੈ ਭਵਨ ਦੇ ਆਗੂ ਨਿਰਮਲ ਸਿੰਘ ਬਟੜਿਆਣਾ, ਕੁੱਲ ਹਿੰਦ ਕਿਸਾਨ ਫੈੱਡਰੇਸ਼ਨ ਦੇ ਆਗੂ ਗੁਰਤੇਜ ਸਿੰਘ ਜਨਾਲ ,ਕਿਰਤੀ ਕਿਸਾਨ ਯੂਨੀਅਨ ਦੇ ਆਗੂ ਤੇਜਿੰਦਰ ਸਿੰਘ ਢੱਡਰੀਆਂ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂ ਇੰਦਰਪਾਲ ਸਿੰਘ ਪੁੰਨਾਂਵਾਲ ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਸਰਬਜੀਤ ਸਿੰਘ, ਬੀਕੇਯੂ ਕਾਦੀਆਂ ਦੇ ਜ਼ਿਲਾ ਮੀਤ ਪ੍ਰਧਾਨ ਵਰਿੰਦਰਪਾਲ ਸਿੰਘ ਬਰੜਵਾਲ ਨੇ ਕਿਹਾ ਕਿ ਮੌਜੂਦਾ ਦੌਰ ਵਿਚ ਸਮੁੱਚੇ ਪੰਜਾਬ ਦੇ ਲੋਕ ਇਕੱਠੇ ਹੋ ਕੇ ਮੋਦੀ ਦੀਆਂ ਤਾਨਾਸ਼ਾਹੀ ਨੀਤੀਆਂ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ ਇਹ ਸ਼ੁਭ ਸ਼ਗਨ ਹੈ ਆਉਣ ਵਾਲੇ ਸਮੇਂ ਵਿਚ ਇਹ ਸੰਘਰਸ਼ ਹੋਰ ਵੀ ਤੇਜ਼ ਹੋਵੇਗਾ ਅਤੇ ਦਿੱਲੀ ਰੈਲੀ ਮੋਦੀ ਦੀਆਂ ਜੜ੍ਹਾਂ ਹਿਲਾ ਦੇਵੇਗੀ ।ਇਨ੍ਹਾਂ ਖੇਤੀ ਕਾਨੂੰਨਾਂ ਨਾਲ ਇਕੱਲੇ ਕਿਸਾਨਾਂ ਦੀ ਤਬਾਹੀ ਹੀ ਨਹੀਂ ਹੋਣੀ
PROTEST
ਸਗੋਂ ਇਹ ਕਾਨੂੰਨ ਮਸ਼ੀਨੀਕਰਨ ਵਧਣ ਦਾ ਜ਼ਰੀਆ ਬਣਨਗੇ ਤੇ ਪੇਂਡੂ ਮਜ਼ਦੂਰ ਮੰਡੀਆਂ ਦੇ ਮਜ਼ਦੂਰ ,ਪੱਲੇਦਾਰ ਬੇਰੁਜ਼ਗਾਰੀ ਦਾ ਸ਼ਿਕਾਰ ਹੋਣਗੇ ।ਖੇਤਾਂ ਵਿੱਚੋਂ ਬੇਰੁਜ਼ਗਾਰ ਹੋਈ ਕਿਰਤ ਸ਼ਕਤੀ ਨੂੰ ਕਿਸੇ ਹੋਰ ਜਗ੍ਹਾ ਕੰਮ ਲਾਉਣ ਦਾ ਵੀ ਸਰਕਾਰ ਨੇ ਕੋਈ ਬੰਦੋਬਸਤ ਨਹੀਂ ਕੀਤਾ। ਜਿਸ ਕਾਰਨ ਹਾਲਾਤ ਵਿਸਫੋਟਕ ਬਣ ਜਾਣਗੇ। ਸਿਰਫ਼ ਜਥੇਬੰਦਕ ਸੰਘਰਸ਼ਾਂ ਨਾਲ ਹੀ ਅਜਿਹੇ ਹਾਲਾਤਾਂ ਤੋਂ ਬਚਿਆ ਜਾ ਸਕਦਾ ਹੈ ।ਅੱਜ ਦੇ ਰੋਸ ਧਰਨੇ ਨੂੰ ਔਰਤ ਆਗੂ ਸੁਖਪਾਲ ਕੌਰ ਛਾਜਲੀ, ਦਰਸ਼ਨ ਸਿੰਘ ਕੁੰਨਰਾਂ ,ਕਰਨੈਲ ਸਿੰਘ ਕਾਕੜਾ, ਨਰੰਜਣ ਸਿੰਘ ਸੰਗਰੂਰ, ਰੋਹੀ ਸਿੰਘ ਮੰਗਵਾਲ , ਕਰਮਜੀਤ ਸਿੰਘ ਛੰਨਾਂ ਨੇ ਵੀ ਸੰਬੋਧਨ ਕੀਤਾ।