ਕੈਪਟਨ ਅਮਰਿੰਦਰ ਸਿੰਘ ਅਮਰ ਵੇਲ ਵਾਂਗ ਵਿਚਰੇ ਹਨ ਜਿਸ ਦੀ ਜੜ੍ਹ ਜ਼ਮੀਨ ਵਿਚ ਨਹੀਂ : ਲਾਲ ਸਿੰਘ
Published : Nov 8, 2021, 6:17 am IST
Updated : Nov 8, 2021, 6:18 am IST
SHARE ARTICLE
image
image

ਕੈਪਟਨ ਅਮਰਿੰਦਰ ਸਿੰਘ ਅਮਰ ਵੇਲ ਵਾਂਗ ਵਿਚਰੇ ਹਨ ਜਿਸ ਦੀ ਜੜ੍ਹ ਜ਼ਮੀਨ ਵਿਚ ਨਹੀਂ : ਲਾਲ ਸਿੰਘ

 


ਮੁੱਖ-ਮੰਤਰੀ ਚੰਨੀ ਵਿਵਾਦਾਂ 'ਚ ਨਹੀਂ ਬਲਕਿ ਵਰਕਰਾਂ ਦੀ ਸੋਚ ਨਾਲ : ਹਰੀਸ਼ ਚੌਧਰੀ

ਪਟਿਆਲਾ, 7 ਨਵੰਬਰ (ਦਲਜਿੰਦਰ ਸਿੰਘ): ਇਤਿਹਾਸ ਗਵਾਹ ਹੈ ਕਿ ਪੰਜਾਬ ਤੇ ਪੰਜਾਬੀਅਤ ਨੇ ਹਮੇਸ਼ਾ ਹੀ ਹਿਤਾਂ ਦੀ ਲੜਾਈ ਲੜੀ ਹੈ | ਮੋਦੀ ਅਤੇ ਅਮਿਤ ਸ਼ਾਹ ਦੇ ਪੰਜਾਬ ਪ੍ਰਤੀ 2022 ਦੀਆਂ ਚੋਣਾਂ ਦੇ ਏਜੰਡੇ ਨੂੰ  ਪੰਜਾਬ ਦੇ ਲੋਕ ਕਾਮਯਾਬ ਨਹੀਂ ਹੋਣ ਦੇਣਗੇ ਅਤੇ 2022 ਦਾ ਚੋਣ ਨਤੀਜਾ ਕੇਂਦਰ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਕਰ ਦੇਵੇਗਾ |
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਵਲੋਂ ਨਿਯੁਕਤ ਕੀਤੇ ਗਏ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਪਟਿਆਲਾ ਦੇ ਸਰਕਟ ਹਾਊਸ ਵਿਚ ਕੀਤਾ | ਸਟੇਜ ਤੋਂ ਬੋਲਦਿਆਂ ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਹਲਕਿਆਂ ਦੇ ਐਮ ਐਲ ਏ, ਇੰਚਾਰਜ ਨੇ ਕਿਹਾ ਕਿ ਵਰਕਰ ਦਾ ਸਨਮਾਨ ਪਾਰਟੀ ਵਿਚ ਰਹਿ ਕੇ ਹੀ ਹੁੰਦਾ ਹੈ | ਇਸ ਮੌਕੇ ਸਾਰਿਆਂ ਨੇ ਹਰੀਸ਼ ਚੌਧਰੀ ਨੂੰ  ਯਕੀਨ ਦਿਵਾਇਆ ਕਿ 2022 ਦੀਆਂ ਚੋਣਾਂ ਵਿਚ  ਕਾਂਗਰਸ ਪਾਰਟੀ ਜਿੱਤੇਗੀ |
ਮੰਡੀਕਰਨ ਬੋਰਡ ਪੰਜਾਬ ਦੇ ਚੇਅਰਮੈਨ ਲਾਲ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਢੇ 4 ਸਾਲਾਂ ਦੌਰਾਨ ਵਰਕਰ ਤਾਂ ਬਹੁਤ ਦੂਰ ਦੀ ਗੱਲ ਉਹ ਵਿਧਾਇਕਾਂ ਨੂੰ  ਵੀ ਨਹੀਂ ਮਿਲੇ | ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨਾਲ 4 ਦਹਾਕਿਆਂ ਤੋਂ ਬੜੀ ਨੇੜਤਾ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਹੁਣ ਵਰਕਰ ਕੈਪਟਨ ਨਾਲ ਨਹੀਂ ਬਲਕਿ ਪਾਰਟੀ ਨਾਲ ਖੜਨਗੇ | ਲਾਲ ਸਿੰਘ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਚੰਨੀ ਪਹਿਲਾਂ ਮੁੱਖ ਮੰਤਰੀ ਹੁੰਦੇ ਤਾਂ ਅੱਜ ਪੰਜਾਬ ਦਾ ਨਕਸ਼ਾ ਹੋਰ ਹੋਣਾ ਸੀ | ਉਨ੍ਹਾਂ ਸਿੱਧੂ ਨੂੰ  ਬਹਾਦਰ ਯੋਧਾ ਦਸਦਿਆਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਨਵਜੋਤ ਸਿੰਘ ਸਿੱਧੂ ਬਹੁਤ ਵੱਡਾ ਰੋਲ ਨਿਭਾਉਣਗੇ |


ਹਰੀਸ਼ ਚੌਧਰੀ ਦੇ ਸਰਕਟ ਹਾਊਸ ਪਹੁੰਚਣ 'ਤੇ ਉਨ੍ਹਾਂ ਦਾ ਭਰਵਾਂ ਸਵਾਗਤ ਚੇਅਰਮੈਨ ਮੰਡੀਕਰਨ ਬੋਰਡ ਦੇ ਚੇਅਰਮੈਨ ਲਾਲ ਸਿੰਘ, ਜ਼ਿਲ੍ਹਾ ਇੰਚਾਰਜ ਰਾਜ ਕੁਮਾਰ ਵੇਰਕਾ, ਵਿਧਾਇਕ ਮਦਨ ਲਾਲ ਜਲਾਲਪੁਰ, ਸਮਾਣਾ ਤੋਂ ਵਿਧਾਇਕ ਰਾਜਿੰਦਰ ਸਿੰਘ, ਹਰਦਿਆਲ ਸਿੰਘ ਕੰਬੋਜ, ਸਾਧੂ ਸਿੰਘ ਧਰਮਸੋਤ, ਸੁਤਰਾਣਾ ਤੋਂ ਵਿਧਾਇਕ ਨਿਰਮਲ ਸਿੰਘ, ਹਲਕਾ ਸਨੌਰ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ, ਸਰਹਿੰਦ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਬ੍ਰਹਮ ਮਹਿੰਦਰਾ ਦੇ ਸਪੁੱਤਰ ਮੋਹਿਤ ਮਹਿੰਦਰਾ ਵਲੋਂ ਕੀਤਾ ਗਿਆ | ਜ਼ਿਲ੍ਹਾ ਪਟਿਆਲਾ ਤੋਂ ਵੱਡੀ ਪੱਧਰ 'ਤੇ ਅਹੁਦੇਦਾਰ ਤੇ ਵਰਕਰ ਸ਼ਹਿਰੀ ਤੇ ਦਿਹਾਤੀ ਪੱਧਰ ਤੋਂ ਪਹੁੰਚੇ ਹੋਏ ਸਨ |
ਇਸ ਮੌਕੇ ਜ਼ਿਲ੍ਹਾ ਪਟਿਆਲਾ ਇੰਚਾਰਜ ਰਾਜ ਕੁਮਾਰ ਵੇਰਕਾ ਨੇ ਵਰਕਰਾਂ ਨੂੰ  ਦਸਿਆ ਕਿ ਉਹ ਹਫ਼ਤੇ ਵਿਚ ਘੱਟੋ ਘੱਟ 2 ਦਿਨ ਸਰਕਟ ਹਾਊਸ ਵਿਚ ਬੈਠਣਗੇ ਅਤੇ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਹਰ ਗੱਲ ਦੀ ਸੁਣਵਾਈ ਕਰਨਗੇ | ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੰਗੇ ਫ਼ੈਸਲੇ ਮੰਤਰੀ ਮੰਡਲ ਦੀਆਂ ਮੀਟਿੰਗਾਂ ਵਿਚ ਲਏ ਹਨ ਜੋ ਲੋਕ ਹਿਤੈਸ਼ੀ ਹਨ | ਵਰਕਰਾਂ ਦੇ ਸਨਮਾਨ ਵਿਚ ਉਨ੍ਹਾਂ ਇਹ ਗੱਲ ਕਹੀ ਕਿ ਹੁਣ ਚਿੜੀ ਵੀ ਚੂੰ ਨਹੀਂ ਕਰੇਗੀ | ਅਖ਼ੀਰ ਵਿਚ ਹਰੀਸ਼ ਚੌਧਰੀ ਨੇ ਕਿਹਾ ਕਿ ਸਾਢੇ 4 ਸਾਲਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਜੋ ਵਤੀਰਾ ਕੈਪਟਨ ਵਲੋਂ ਅਪਣਾਇਆ ਗਿਆ ਸੀ ਉਹ ਕੋਈ ਲੁਕਿਆ ਛੁਪਿਆ ਨਹੀਂ, ਜੇਕਰ ਉਨ੍ਹਾਂ ਨੂੰ  ਗੱਦੀ ਤੋਂ ਲਾਹਿਆ ਗਿਆ ਹੈ ਕਾਂਗਰਸ ਹਾਈ ਕਮਾਨ ਨੇ ਫ਼ੈਸਲਾ ਸੋਚ ਸਮਝ ਕੇ ਹੀ ਲਿਆ ਹੈ | ਮੋਦੀ ਤੇ ਅਮਿਤ ਸ਼ਾਹ ਪੰਜਾਬ ਵਿਚ ਕਾਂਗਰਸ ਦੇ ਵੱਕਾਰ ਨੂੰ  ਖ਼ਤਮ ਕਰਨ ਲਈ ਕੋਝੀਆਂ ਚਾਲਾਂ ਚਲ ਰਹੇ ਹਨ ਪਰ ਪੰਜਾਬ ਦੇ ਲੋਕ ਬਹੁਤ ਸਿਆਣੇ ਹਨ ਅਤੇ ਇਹ ਕਿਸਾਨਾਂ ਦਾ ਘਰ ਹੈ ਅਤੇ ਉਨ੍ਹਾਂ ਦੀ ਸਿਆਸੀ ਲੁਕਣ ਮੀਚੀ ਪੰਜਾਬ ਵਿਚ ਨਹੀਂ ਚਲੇਗੀ | ਸਾਢੇ 4 ਸਾਲਾਂ ਦੌਰਾਨ ਕਾਂਗਰਸ ਦੇ ਵਿਧਾਇਕਾਂ ਤੇ ਮੰਤਰੀਆਂ ਨੇ ਸਖ਼ਤ ਮਿਹਨਤ ਕੀਤੀ ਹੈ ਅਤੇ ਸਰਕਾਰ ਦੇ ਕੁੱਝ ਦਿਨ ਬਾਕੀ ਰਹਿ ਗਏ ਹਨ ਉਸ ਲਈ ਵੀ ਚੰਗੀ ਕਾਰਗੁਜ਼ਾਰੀ ਦਿਖਾ ਰਹੇ ਹਨ | ਜ਼ਿਕਰਯੋਗ ਹੈ ਕਿ ਇਸ ਮੀਟਿੰਗ ਵਿਚ ਜ਼ਿਲ੍ਹਾ ਪਟਿਆਲਾ ਦੇ ਕੱੁਝ ਅਹੁਦੇਦਾਰ ਤੇ ਕੌਂਸਲਰ ਦਿਖਾਈ ਨਹੀਂ ਦਿਤੇ ਇਸ 'ਤੇ ਚਰਚਾ ਚਲ ਰਹੀ ਸੀ ਕਿ ਉਨ੍ਹਾਂ ਨੇ ਸ਼ਾਇਦ ਕੋਈ ਹੋਰ ਰਾਜਨੀਤਕ ਭਵਿੱਖ ਅਪਣਾ ਲਿਆ ਹੈ |

 

 

SHARE ARTICLE

ਏਜੰਸੀ

Advertisement

ਥਾਣਿਆਂ ਬਾਹਰ ਖੜੇ ਵੀਹਕਲਾਂ ਦੇ ਅੰਬਾਰ ਹੋਣਗੇ ਖ਼ਤਮ ! High Court ਦੇ ਕਿਹੜੇ orders ? ਦੇਖੋ lawyers ਦਾ interview

23 May 2025 3:03 PM

Manpreet Singh Ayali ਦਾ Sukhbir Badal ਨੂੰ challenge 'ਪ੍ਰਧਾਨਗੀ ਛੱਡਣ Sukhbir Badal' | Akali Dal NEWS

23 May 2025 3:01 PM

Thar ਵਾਲੀ Suspended Constable ਦੀ Court 'ਚ ਪੇਸ਼ੀ, Bathinda 'ਚ ਚਿੱਟੇ ਸਣੇ ਫੜੀ ਗਈ ਸੀ Amandeep Kaur

23 May 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

23 May 2025 12:24 PM

High Court ਬਾਹਰ ਲੱਗ ਗਈ Heavy force, Chandigarh Police ਚਾਰੇ ਪਾਸੇ ਸਰਗਰਮ

22 May 2025 9:03 PM
Advertisement