Jalalabad ਦੀ ਸਿਆਸੀ ਨਬਜ਼ : ਕੀ ਐਤਕੀਂ ਫਿਰ ਬਾਦਲਾਂ ਦਾ ਚੱਲੇਗਾ ਜਾਦੂ?
Published : Nov 8, 2021, 4:24 pm IST
Updated : Nov 8, 2021, 4:25 pm IST
SHARE ARTICLE
ਵੋਟਰਾਂ ਦਾ ਸਪੋਕਸਮੈਨ
ਵੋਟਰਾਂ ਦਾ ਸਪੋਕਸਮੈਨ

ਜਲਾਲਾਬਾਦ ਦੇ ਲੋਕਾਂ ਨੂੰ ਜ਼ਿਆਦਾਤਰ ਅਕਾਲੀ ਦਲ ਰਾਸ

 

ਜਲਾਲਾਬਾਦ (ਸੁਰਖ਼ਾਬ ਚੰਨ) - ਪੰਜਾਬ ਵਿਚ 2022 ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਤੇ ਇਹਨਾਂ ਨੂੰ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਸੱਤਾ ਵਿਚ ਆਉਣ ਲਈ ਲੋਕਾਂ ਨਾਲ ਤਰ੍ਹਾਂ ਤਰ੍ਹਾਂ ਦੇ ਵਾਅਦੇ ਕਰ ਰਹੀਆਂ ਹਨ। ਪਾਰਟੀਆਂ ਵੱਲੋਂ ਲੋਕਾਂ ਦਾ ਦਿਲ ਜਿੱਤਣ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਇਸ ਵਾਰ ਸਿਆਸਤ ਬਹੁਤ ਭਖੀ ਹੋਈ ਹੈ ਤੇ ਇਸ ਵਾਰ ਲੋਕ ਕਿਸ ਨੂੰ ਅਪਣਾ ਮੁੱਖ ਮੰਤਰੀ ਚੁਣਨਗੇ ਇਹ ਜਾਣਨ ਲਈ ਵੋਟਰਾਂ ਦੇ ਸਪੋਕਸਮੈਨ ਨੇ ਅਕਾਲੀ ਦਲ ਦਾ ਗੜ ਕਹੇ ਜਾਣ ਵਾਲੇ ਜਲਾਲਾਬਾਦ ਤੋਂ ਗਰਾਊਂਡ ਰਿਪੋਰਟ ਕੀਤੀ ਹੈ। 

file photo

ਜਲਾਲਾਬਾਦ ਦੇ ਜ਼ਿਆਦਾਤਰ ਲੋਕਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਤਾਂ ਅਕਾਲੀ ਦਲ ਹੀ ਰਾਸ ਹੈ ਕਿਉਂਕਿ ਅਕਾਲੀ ਦਲ ਨੇ ਇੱਥੇ ਬਹੁਤ ਕੰਮ ਕਰਵਾਏ ਹਨ ਤੇ ਲੋਕ ਤਾਂ ਅਕਾਲੀ ਦਲ ਤੋਂ ਖੁਸ਼ ਹਨ। ਉੱਥੇ ਹੀ ਦੂਜੇ ਪਾਸੇ ਮਜ਼ਦੂਰਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਂਗਰਸ 'ਤੇ ਅਕਾਲੀ ਦਲ ਦੋਨੋਂ ਹੀ ਸਾਂਝਾ ਕੰਮ ਕਰਦੀਆਂ ਹਨ ਪਰ ਜੋ ਹੁਣ ਇਹ ਸਰਕਾਰ ਕਿਸਾਨੀ ਦਾ ਮੁੱਦਾ ਹੱਲ ਕਰ ਦੇਵੇ ਤਾਂ ਸਾਰੇ ਮੁੱਦੇ ਹੀ ਹੱਲ ਹੋ ਜਾਣਗੇ। 

file photof

ਇਸ ਦੇ ਨਾਲ ਹੀ ਇਕ ਬਜ਼ੁਰਗ ਨੇ ਵੋਟ ਪਾਉਣ ਨੂੰ ਲੈ ਕੇ ਕਿਹਾ ਕਿ ਉਹ ਕਿਸੇ ਨੂੰ ਵੀ ਵੋਟ ਨਹੀਂ ਪਾਉਣਗੇ ਤੇ ਜੇ ਮਹਿੰਗਾਈ ਸਰਕਾਰ ਘਟਾਵੇਗੀ ਤਾਂ ਵੋਟ ਪਾਵਾਂਗਾ ਨਹੀਂ ਤਾਂ ਨਹੀਂ। ਉਹਨਾਂ ਕਿਹਾ ਕਿ ਉਹ ਮਜ਼ਦੂਰੀ ਕਰ ਕੇ ਦਿਨ ਵਿਚ ਸਿਰਫ਼ 100 ਜਾਂ 200 ਹੀ ਕਮਾਉਂਦੇ ਹਨ ਜਿਸ ਨਾਲ ਘਰ ਦਾ ਗੁਜ਼ਾਰਾ ਹੀ ਬਹੁਤ ਮੁਸ਼ਕਿਲ ਨਾਲ ਚੱਲਦਾ ਹੈ ਤੇ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਮਹਿੰਗਾਈ ਘੱਟ ਕੀਤੀ ਜਾਵੇ। 

file photo

ਇਸ ਤੋਂ ਬਾਅਦ ਗੁਲਸ਼ਨ ਕੁਮਾਰ ਨਾਂ ਦੇ ਨੌਜਵਾਨ ਨੇ ਗੱਲ ਕਰਦੇ ਹੋਏ ਕਿਹਾ ਕਿ ਜਿਹੜੀ ਪਾਰਟੀ ਕਿਸਾਨਾਂ ਦੇ ਨਾਲ ਤੁਰੇਗੀ ਉਹ ਵੀ ਉਸੇ ਪਾਰਟੀ ਨੂੰ ਹੀ ਅੱਗੇ ਕਰਨਗੇ। ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਜੇ ਕਿਸਾਨ ਅਪਣੀ ਪਾਰਟੀ ਬਣਾਉਂਦੇ ਹਨ ਤਾਂ ਕੀ ਹੋਵੇਗਾ?  ਤਾਂ ਗੁਲਸ਼ਨ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਪਾਰਟੀ ਨਾਲ ਸਮਰਥਨ ਕਰਨਾ ਚਾਹੀਦਾ ਹੈ ਤਾਂ ਜਾ ਕੇ ਕਿਤੇ ਮੁੱਦਾ ਹੱਲ ਹੋਵੇਗਾ ਤੇ ਸਰਕਾਰ ਬਣੇਗੀ। 

file photo

ਇਸ ਦੇ ਨਾਲ ਇਕ ਹੋਰ ਨੌਜਵਾਨ ਨੇ ਗੱਲ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਸਰਕਾਰ ਤੋਂ ਕੋਈ ਉਮੀਦ ਨਹੀਂ ਹੈ ਕਿਉਂਕਿ ਕਿਸਾਨ, ਅਧਿਆਪਕ ਸਾਰੇ ਸੜਕਾਂ 'ਤੇ ਰੁਲ ਰਹੇ ਹਨ ਪਰ ਸਰਕਾਰ ਕੁੱਝ ਨਹੀਂ ਕਰ ਰਹੀ। ਸਰਕਾਰ ਬੇਰੁਜ਼ਗਾਰਾਂ ਦਾ ਸਾਥ ਨਹੀਂ ਦੇ ਰਹੀ ਤੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਨੌਜਵਾਨ ਦੀ ਅਪਣੀ ਕਰਿਆਨੇ ਦੀ ਦੁਕਾਨ ਹੈ ਤੇ ਉਹ ਬੀਕੌਮ ਦੀ ਪੜ੍ਹਈ ਵੀ ਕਰਦਾ ਹੈ। ਜਦੋਂ ਉਸ ਨੂੰ ਨੌਕਰੀ ਬਾਰੇ ਪੁੱਛਿਆ ਗਿਆ ਕਿ ਕੀ ਉਹ ਵੀ ਸਰਕਾਰੀ ਨੌਕਰੀ ਦੀ ਉਮੀਦ ਕਰਦਾ ਹੈ ਤਾਂ ਉਸ ਨੇ ਕਿਹਾ ਕਿ ਜੋ ਪਹਿਲਾਂ ਰੁਲ ਰਹੇ ਨੇ ਉਹਨਾਂ ਨੂੰ ਤਾਂ ਨੌਕਰੀ ਮਿਲੀ ਨਹੀਂ ਤੇ ਸਾਨੂੰ ਕੀ ਉਮੀਦ ਹੈ, ਸਰਕਾਰ ਨਾਲੋਂ ਤਾਂ ਸਾਨੂੰ ਸਾਡੀ ਦੁਕਾਨ ਤੋਂ ਜੋ ਕਮਾਈ ਹੁੰਦੀ ਹੈ ਉਹ ਹੀ ਚੰਗੀ ਹੈ।

ਨੌਜਵਾਨ ਨੇ ਕਿਹਾ ਕਿ ਉਹ ਤਾਂ ਕਿਸੇ ਵੀ ਸਰਕਾਰ ਨੂੰ ਚੰਗਾ ਨਹੀਂ ਮੰਨਦਾ ਕਿਉਂਕਿ ਉਹਨਾਂ ਦੇ ਜਲਾਲਾਬਾਦ ਵਿਚ ਤਾਂ ਕਿਸੇ ਨੇ ਕੋਈ ਕੰਮ ਨਹੀਂ ਕਰਵਾਇਆ, ਫਿਰ ਚਾਹੇ ਜਲਾਲਾਬਾਦ ਅਕਾਲੀਆਂ ਦਾ ਗੜ ਹੀ ਕਿਉਂ ਨਾ ਹੋਵੇ, ਉਹ ਵੀ ਪਹਿਲਾਂ ਦਾ ਟਾਈਮ ਹੀ ਸੀ ਪਰ ਹੁਣ ਨਹੀਂ। ਨੌਜਵਾਨ ਨੇ ਕਿਹਾ ਕਿ ਸਾਨੂੰ ਤਾਂ ਉਹ ਸਰਕਾਰ ਵਧੀਆ ਲੱਗੇਗੀ ਜੋ ਸਭ ਨੂੰ ਨਾਲ ਲੈ ਕੇ ਚੱਲੇ ਪਰ ਚਰਨਜੀਤ ਚੰਨੀ ਜੋ ਨਵੇਂ ਮੁੱਖ ਮੰਤਰੀ ਬਣੇ ਹਨ ਉਹਨਾਂ ਨੇ ਜਾਤ ਨੂੰ ਲੈ ਕੇ ਭੇਦਭਾਵ ਕੀਤਾ ਜੋ ਕਿ ਨਹੀਂ ਕਰਨਾ ਚਾਹੀਦਾ। 

file photo

ਇਸ ਤੋਂ ਅੱਗੇ ਇਕ ਬਜ਼ੁਰਗ ਬੀਬੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਸੁਖਬੀਰ ਬਾਦਲ ਦੀ ਸਰਕਾਰ ਹੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਹੀ ਜਲਾਲਾਬਾਦ ਦਾ ਵਿਕਾਸ ਕੀਤਾ ਹੈ। ਉਹਨਾਂ ਕਿਹਾ ਕਿ ਉਸ ਦੇ ਪਰਿਵਾਰ ਵਿਚ ਉਹ ਤੇ ਉਸ ਦੀ ਪੋਤੀ ਹੈ ਹੋਰ ਕੋਈ ਨਹੀਂ ਤੇ ਕਮਾਈ ਦਾ ਸਾਧਨ ਵੀ ਕੋਈ ਨਹੀਂ ਹੈ ਤੇ ਘਰ ਦੀ ਛੱਤ ਵੀ ਪੱਕੀ ਨਹੀਂ ਹੈ ਤੇ ਜੇ ਸੁਖਬੀਰ ਬਾਦਲ ਆਵੇ ਤਾਂ ਸਾਡੇ ਘਰ ਪੈ ਜਾਣ ਨਹੀਂ ਤਾਂ ਕੋਈ ਉਮੀਦ ਨਹੀਂ ਹੈ। 

file photo

ਇਸ ਤੋਂ ਅੱਗੇ ਰਵਿੰਦਰ ਸਿੰਘ ਨਾਂ ਦੇ ਬਜ਼ੁਰਗ ਨੇ ਗੱਲ ਕਰਦੇ ਹੋਏ ਕਿਹਾ ਕਿ ਜਲਾਲਾਬਾਦ ਦਾ ਕੋਈ ਹਾਲ ਨਹੀਂ ਹੈ ਜਿਨਾਂ ਸਮਾਂ ਨਸ਼ਿਆਂ ਦਾ ਮੁੱਦਾ ਹੱਲ ਨਹੀਂ ਹੋਵੇਗਾ ਉਹਨਾਂ ਸਮਾਂ ਕੁੱਝ ਨਹੀਂ ਹੱਲ ਹੋਵੇਗਾ ਕਿਉਂਕਿ ਉਹਨਾਂ ਦਾ ਅਪਣਾ ਬੇਟਾ ਨਸ਼ੇ ਕਰਦਾ ਹੈ ਤੇ ਉਸ ਨੂੰ ਉਹ ਖੁਦ ਰੋਟੀ ਦਿੰਦੇ ਹਨ। ਉਹਨਾਂ ਕਿਹਾ ਕਿ ਪਿੰਡਾਂ 'ਚ ਨਸ਼ਾ ਵਿਕਦਾ ਹੈ ਤੇ ਇਸ ਦੀ ਜ਼ਿੰਮੇਵਾਰ ਸਰਕਾਰ ਹੈ ਕਿਉਂਕਿ ਬਾਰਡਰ ਤੋਂ ਨਸ਼ਾ ਇੱਧਰ ਆ ਕਿਵੇਂ ਜਾਂਦਾ ਹੈ ਜਦੋਂ ਐਨੀ ਸਿਕਿਉਰਟੀ ਉੱਥੇ ਤੌਨਾਤ ਹੈ ਤਾਂ ਫਿਰ ਨਸ਼ਾ ਆ ਕਿਵੇਂ ਜਾਂਦਾ ਹੈ ਇਧਰ। ਉਹਨਾਂ ਕਿਹਾ ਕਿ ਹੁਣ ਤਾਂ ਸਾਰੀਆਂ ਸਰਕਾਰਾਂ ਤੋਂ ਉਮੀਦ ਲੱਥੀ ਪਈ ਹੈ ਕਿਸੇ ਨੂੰ ਵੋਟ ਪਾਉਣ ਨੂੰ ਮਨ ਨਹੀਂ ਕਰਦਾ। 

file photo

ਇਕ ਹੋਰ ਬਜ਼ੁਰਗ ਨੇ ਗੱਲ ਬਾਤ ਕਰਦੇ ਹੋਏ ਕਿਹਾ ਕਿ ਉਹ ਇਕ ਮੁੱਦਾ ਦੱਸੋਂ ਜਿਸ ਨੂੰ ਸਰਕਾਰ ਨੇ ਹੱਲ ਕੀਤਾ ਹੈ ਅੱਜ ਤੱਕ ਕੋਈ ਮੁੱਦਾ ਹੱਲ ਹੋਇਆ ਹੀ ਨਹੀਂ ਤੇ ਹੁਣ ਦੀ ਸਰਕਾਰ ਤੋਂ ਥੋੜ੍ਹੀ ਮੋਟੀ ਉਮੀਦ ਹੈ ਤੇ ਜੇ ਇਹ ਸਰਕਾਰ ਵਿਕਾਸ ਕਰੇਗੀ ਤਾਂ ਵੋਟਾਂ ਪੈਣਗੀਆਂ ਨਹੀਂ ਤਾਂ ਕਿਸੇ ਨੂੰ ਵੋਟ ਨਹੀਂ ਪਾਵਾਂਗੇ। 
 

SHARE ARTICLE

ਏਜੰਸੀ

Advertisement

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM

Channi ਤੇ Bibi Jagir Kaur ਦੀ ਮੁਲਾਕਾਤ ਨੂੰ ਕਿਸ ਨੇ ਦਿੱਤੀ ਗਲਤ ਰੰਗਤ? ਤਿੱਤਲੀਆਂ ਵਰਗੇ ਲੀਡਰਾਂ ਦੀ ਫਿਸਲੀ ਜ਼ੁਬਾਨ

12 May 2024 4:25 PM

ਜਲੰਧਰ ਸ਼ਹਿਰ, ਚੰਨੀ ਦੀ ਲਹਿਰ, ਆਪ-ਕਾਂਗਰਸ ਦਾ ਫਿਕਸ ਮੈਚ ? 111 ਕੰਮ ਕਰਕੇ 2 ਸੀਟਾਂ ਤੋਂ ਹਾਰੇ ਚੰਨੀ ਨੂੰ ਜਲੰਧਰ

12 May 2024 4:11 PM

SPEED BULLETIN | ਦਿਨ ਭਰ ਦੀਆਂ ਅਹਿਮ ਖ਼ਬਰਾਂ ਜਾਣੋ ਕੀ ਕੁੱਝ ਹੋਇਆ ਖਾਸ | Rozana Spokesman

12 May 2024 4:06 PM

Big Breaking: Kejriwal ਨੇ ਪੂਰੇ ਦੇਸ਼ ਲਈ ਕਿਹੜੀਆਂ 10 ਗਰੰਟੀਆਂ ਦਾ ਕੀਤਾ ਐਲਾਨ, ਦੇਖੋ ਰੋਜ਼ਾਨਾ ਸਪੋਕਸਮੈਨ ਤੇ LIVE

12 May 2024 3:47 PM
Advertisement