ਚੰਨੀ ਨੂੰ ਮੁੱਖ ਮੰਤਰੀ ਵਜੋਂ ਮੈਂ ਨਹੀਂ ਬਲਕਿ ਹਾਈਕਮਾਂਡ ਲੈ ਕੇ ਆਈ ਹੈ - ਨਵਜੋਤ ਸਿੱਧੂ 
Published : Nov 8, 2021, 12:38 pm IST
Updated : Nov 8, 2021, 12:38 pm IST
SHARE ARTICLE
Navjot Sidhu
Navjot Sidhu

ਬੇਅਦਬੀ ਮਾਮਲੇ ’ਤੇ ਸਿਰਫ਼ ਨਾ ਮਾਤਰ ਕੰਮ ਕੀਤਾ ਜਾ ਰਿਹਾ ਹੈ। 

 

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਫਿਰ ਪ੍ਰੈਸ ਕਾਨਫ਼ਰੰਸ ਕੀਤੀ ਤੇ ਬੇਅਦਬੀ ਮਾਮਲੇ ਨੂੰ ਲੈ ਕੇ ਵੱਡੇ ਸਵਾਲ ਕੀਤੇ ਆਪਣੀ ਹੀ ਸਰਕਾਰ ’ਤੇ ਮੁੜ ਨਿਸ਼ਾਨੇ 'ਤੇ ਲਿਆ ਹੈ ਤੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਚੰਨੀ ਨੂੰ ਮੁੱਖ ਮੰਤਰੀ ਵਜੋਂ ਮੈਂ ਨਹੀਂ ਬਲਕਿ ਹਾਈਕਮਾਂਡ ਲੈ ਕੇ ਆਈ ਹੈ। ਬੇਅਦਬੀ ਮਾਮਲਿਆਂ ਨੂੰ ਲੈ ਕੇ ਸਿੱਧੂ ਨੇ ਕਿਹਾ ਕਿ ਅਦਾਲਤ ਨੇ ਛੇ ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਕੇ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ, ਅੱਜ ਛੇ ਮਹੀਨੇ ਤੋਂ ਇਕ ਦਿਨ ਉੱਪਰ ਹੋ ਗਿਆ ਹੈ।ਜਾਂਚ ਰਿਪੋਰਟ ਕਿੱਥੇ ਹੈ। ਅਜੇ ਤੱਕ ਜਾਂਚ ਪੂਰੀ ਕਿਉਂ ਨਹੀਂ ਕੀਤੀ ਗਈ?

Navjot Sidhu, Charanjeet Channi Navjot Sidhu, Charanjeet Channi

ਸਿੱਧੂ ਨੇ ਡੀ. ਜੀ. ਪੀ. ਅਤੇ ਏ. ਜੀ. ਦੀ ਨਿਯੁਕਤੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਇਕ ਨੇ ਮੁਲਜ਼ਮ ਨੂੰ ਬਲੈਂਕੇਟ ਬੇਲ ਦਿਵਾ ਦਿੱਤੀ ਅਤੇ ਦੂਜੇ ਨੇ ਸੁਮੇਧ ਸੈਣੀ ਨੂੰ ਬਰੀ ਕਰ ਦਿੱਤਾ, ਫਿਰ ਇਸ ਤਰ੍ਹਾਂ ਇਨਸਾਫ਼ ਕਿਸ ਤਰ੍ਹਾਂ ਮਿਲੇਗਾ? ਸਿੱਧੂ ਨੇ ਕਿਹਾ ਕਿ ਬੇਅਦਬੀ ਮਾਮਲੇ ਵਿਚ ਦੋ ਐੱਫ. ਆਈ. ਆਰ ਦਰਜ ਹਨ ਜਦਕਿ ਇਕ ਵਿਚ ਸੁਮੇਧ ਸੈਣੀ ਮੁਲਜ਼ਮ ਹੈ ਅਤੇ ਉਸ ਨੂੰ ਬਲੈਂਕੇਟ ਮਿਲੀ ਹੈ, ਅਜਿਹੇ ਵਿਚ ਜਾਂਚ ਮੁਕੰਮਲ ਕਿੱਥੋਂ ਹੋ ਸਕਦੀ ਹੈ।  ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ’ਤੇ ਸਿਰਫ਼ ਨਾ ਮਾਤਰ ਕੰਮ ਕੀਤਾ ਜਾ ਰਿਹਾ ਹੈ। 

AG APS DeolAG APS Deol

ਉਨ੍ਹਾਂ ਕਿਹਾ ਕਿ ਜੇਕਰ ਸੁਮੇਧ ਸੈਣੀ ਨੂੰ ਬਲੈਂਕੇਟ ਬੇਲ ਮਿਲੀ ਸੀ ਤਾਂ ਸਰਕਾਰ ਨੇ ਇਸ ਨੂੰ ਤੋੜਨ ਲਈ ਐੱਸ. ਐੱਲ. ਪੀ. ਕਿਉਂ ਨਹੀਂ ਪਾਈ। ਸਰਕਾਰ ਨੇ ਜਿਹੜੇ ਨਵੇਂ ਵਕੀਲ ਲਗਾਏ ਹਨ ਉਹ ਜਵਾਬ ਦੇਣ ਕਿ ਉਹ ਕਿਹੜਾ ਕਾਰਨ ਸੀ ਜਿਸ ਕਾਰਣ ਉਨ੍ਹਾਂ ਨੇ ਐੱਸ. ਐੱਲ. ਪੀ. ਨਹੀਂ ਲਗਾਈ ਜਾਂ ਉਹਨਾਂ ਨੂੰ ਕਿਸ ਨੇ ਕਿਹਾ ਸੀ। ਐੱਸ. ਐੱਲ. ਪੀ. ਲਗਾਉਣ ਤੋਂ ਇਕ ਹਫ਼ਤੇ ਬਾਅਦ ਹੀ ਅਦਾਲਤ ਦੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ। ਐੱਸ. ਟੀ. ਐੱਫ. ਦੀ ਰਿਪੋਰਟ ਨੂੰ ਲੈ ਕੇ ਸਿੱਧੂ ਨੇ ਕਿਗਾ ਕਿ ਸਰਕਾਰ ਇਸ ਰਿਪੋਰਟ ਨੂੰ ਜਨਤਕ ਕਿਉਂ ਨਹੀਂ ਕਰ ਰਹੀ ਹੈ।

Charanjit Singh ChanniCharanjit Singh Channi

ਸਰਕਾਰ ਦੱਸੇ ਕਿ ਉਸ ਨੂੰ ਕਿਸ ਦਾ ਡਰ ਹੈ, ਜਦੋਂ ਅਦਾਲਤ ਨੂੰ ਕੋਈ ਦਿੱਕਤ ਨਹੀਂ ਹੈ ਤਾਂ ਸਰਕਾਰ ਕਿਉਂ ਡਰ ਰਹੀ ਹੈ। ਸਿੱਧੂ ਨੇ ਕਿਹਾ ਕਿ ਉਹ ਚੰਗੇ ਕੰਮਾਂ ਦੀ ਸ਼ਲਾਘਾ ਵੀ ਕਰਦੇ ਹਨ, ਪੈਟਰੋਲ ਡੀਜ਼ਲ ਸਸਤਾ ਹੋਇਆ ਚੰਗੀ ਗੱਲ ਹੈ ਪਰ ਕੀ ਇਹ ਫੈਸਲਾ ਪੰਜ ਸਾਲ ਲਈ ਲਾਗੂ ਰਹੇਗਾ। ਸਭ ਤੋਂ ਪਹਿਲਾਂ ਸਰਕਾਰ ਕੋਲ ਪੈਸੇ ਕਮਾਉਣ ਦਾ ਸਾਧਨ ਹੋਣਾ ਚਾਹੀਦਾ ਹੈ। ਸਿੱਧੂ ਨੇ ਕਿਹਾ ਕਿ ਉਹ ਸਿਆਸਤ ਵਿਚ ਕਿਸੇ ਕੁਰਸੀ ਦੇ ਲਾਲਚੀ ਨਹੀਂ ਹਨ। ਸਗੋਂ ਲੋਕਾਂ ਦੇ ਵਿਸ਼ਵਾਸ ਖ਼ਾਤਰ ਹਾਂ। ਉਹਨਾਂ ਕਿਹਾ ਕਿ ਉਹ ਤਾਂ ਪੌਣੇ ਪੰਜ ਸਾਲਾਂ ਤੋਂ ਅਪਣੀ ਜਗ੍ਹਾ 'ਤੇ ਹੀ ਖੜ੍ਹੇ ਹਨ ਪਰ ਜੋ ਬਦਲ ਗਏ ਹਨ ਉਹ ਅਪਣੇ ਸਟੈਂਡ ਸਪੱਸ਼ਟ ਕਰਨ।  

Beadbi Case Beadbi Case

ਉਹਨਾਂ ਕਿਹਾ ਕਿ ਪੰਜਾਬ ਦੇ ਦੋ ਵੱਡੇ ਮਸਲੇ ਜਿਨ੍ਹਾਂ ਦਾ ਪਰਦਾਫਾਸ਼ ਕਰਨ ਲਈ ਸਿਆਸੀ ਤਾਕਤ ਚਾਹੀਦੀ ਹੈ। ਇਕ ਬੇਅਦਬੀ ਅਤੇ ਦੂਜਾ ਪੰਜਾਬ ਦਾ ਖਜ਼ਾਨਾ ਭਰਨਾ ਹੈ ਤੇ ਇਹ ਖ਼ਜ਼ਾਨਾ ਭਰਨ ਲਈ ਇਕ ਰੋਡ ਮੈਪ ਤਿਆਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿੰਨੀ ਪਾਵਰ ਮੇਰੇ ਕੋਲ ਹੈ ਮੈਂ ਉਸ ਦੀ ਵਰਤੋਂ ਕਰ ਰਿਹਾ ਹਾਂ ਪਰ ਲੋਕ ਆਖ ਰਹੇ ਕਿ ਸਿੱਧੂ ਪ੍ਰਧਾਨ ਬਣ ਗਿਆ ਹੁਣ ਮਸਲੇ ਹੱਲ ਕਰੇ ਪਰ ਮਸਲੇ ਹੱਲ ਕਰਨ ਲਈ ਐਡਮਨਿਸਟਰੇਟਰ ਪਾਵਰਾਂ ਦੀ ਲੋੜ ਹੈ। ਉਹਨਾਂ ਕਿਹਾ ਕਿ ਜਨਤਾ ਦੇ ਸਵਾਲ ਕੀ ਹਨ ਉਹਨਾਂ ਦੀਆਂ ਮੁਸ਼ਕਿਲਾਂ  ਕੀ ਹਨ, 12000 ਪਿੰਡਾਂ ਵਿਚ ਜਾ ਕੇ ਪੁੱਛੋਂ ਕਿ ਲੋਕ ਕੀ ਕਹਿਣਾ ਚਾਹੁੰਦੇ ਹਨ? 
ਕੈਪਟਨ ਅਮਰਿੰਦਰ ਬਾਰੇ ਉਹਨਾਂ ਬੋਲਦਿਆਂ ਕਿਹਾ ਕਿ ਉਹਨਾਂ ਨੇ ਕੰਮ ਨਹੀਂ ਸੀ ਕੀਤਾ ਇਸ ਕਰ ਕੇ ਤਾਂ ਉਹਨਾਂ ਨੂੰ ਕੁਰਸੀ ਤੋਂ ਲਾਇਆ ਗਿਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement