
ਕਿਹਾ, 'ਤਿਉਹਾਰੀ ਸੀਜ਼ਨ 'ਚ ਮੁਲਾਜ਼ਮਾਂ ਲਈ ਬੋਨਸ ਦਾ ਵੀ ਐਲਾਨ'
Chandigarh News: ਪ੍ਰਸ਼ਾਸਨ ਨੇ ਦੀਵਾਲੀ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ ਦੇਣ ਦਾ ਫ਼ੈਸਲਾ ਲਿਆ ਹੈ। ਇਸ ਬਾਰੇ ਪ੍ਰਸ਼ਾਸਨ ਦੇ ਵਿੱਤ ਸਕੱਤਰ ਵਲੋਂ ਮੰਗਲਵਾਰ ਨੂੰ ਹੁਕਮ ਜਾਰੀ ਕੀਤੇ ਗਏ ਹਨ ਮੁਲਾਜ਼ਮ ਦਾ ਡੀ.ਏ. 4 ਫ਼ੀਸਦੀ ਵਧਾਇਆ ਗਿਆ ਹੈ। ਮੁਲਾਜ਼ਮਾਂ ਨੂੰ ਡੀ.ਏ ਦਾ ਫਾਇਦਾ 1 ਜੁਲਾਈ ਤੋਂ ਮਿਲੇਗਾ ਜੋ ਕਿ 42 ਫ਼ੀਸਦੀ ਤੋਂ 46 ਫ਼ੀਸਦੀ ਕੀਤਾ ਗਿਆ ਹੈ।
ਇਹ ਫ਼ੈਸਲਾ ਕੇਂਦਰੀ ਮੁਲਾਜ਼ਮਾਂ ਤੇ ਵੀ ਲਾਗੂ ਹੋਵੇਗਾ। ਇਸ ਤੋਂ ਪਹਿਲਾ ਮਿਨਿਸਟਰੀ ਓਫ ਹੋਮ ਅਫੇਅਰਜ਼ ਨੇ ਕੇਂਦਰੀ ਮੁਲਾਜ਼ਮਾਂ ਦੇ ਨਾਲ ਨਾਲ ਪ੍ਰਸ਼ਾਸਨ ਦੇ ਮੁਲਾਜ਼ਮਾਂ ਦਾ ਡੀ.ਏ. 4 ਫ਼ੀਸਦੀ ਵਧਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਦੂਜੇ ਪਾਸੇ ਤਿਉਹਾਰੀ ਸੀਜ਼ਨ 'ਚ ਮੁਲਾਜ਼ਮਾਂ ਲਈ ਬੋਨਸ ਦਾ ਵੀ ਐਲਾਨ ਕਰ ਦਿਤਾ ਗਿਆ ਹੈ।
ਵਿਭਾਗ ਦੇ ਨਿਰਦੇਸ਼ਾਂ ਤੇ ਕੇਂਦਰੀ ਅਤੇ ਪ੍ਰਸ਼ਾਸਨ ਦੇ ਮੁਲਾਜ਼ਮਾਂ ਨੂੰ 7000 ਰੁਪਏ ਦਿਤੇ ਜਾਣ ਦੀ ਸੀਲਿੰਗ ਲਈ ਹੈ। ਬੋਨਸ ਦੀ ਸਹੂਲਤ ਗਰੁੱਪ ਸੀ ਦੇ ਨਾਲ ਨਾਲ ਗਰੁੱਪ ਬੀ ਦੇ ਉਨ੍ਹਾਂ ਮੁਲਾਜ਼ਮਾਂ ਨੂੰ ਮਿਲੇਗੀ ਜੋ ਕਿਸੇ ਹੋਰ ਬੋਨਸ ਸਕੀਮ ਨਾਲ ਲਿੰਕ ਨਹੀਂ ਹਨ। ਵਿਭਾਗ ਨੇ ਇਸ ਬਾਰੇ ਪ੍ਰਸ਼ਾਸਨ ਨੂੰ 17 ਅਕਤੂਬਰ ਨੂੰ ਚਿੱਠੀ ਭੇਜੀ ਸੀ, ਜਿਸ ਮਗਰੋਂ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਹੁਕਮ ਜਾਰੀ ਕੀਤੇ ਹਨ।
(For more news apart from bonuses have been announced for the government employees news in Punjabi, stay tuned to Rozana Spokesman)