Urfi Javed News: ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਉਰਫ਼ੀ ਜਾਵੇਦ, ਸਾਂਝੀ ਕੀਤੀਆਂ ਤਸਵੀਰਾਂ
Published : Nov 8, 2023, 12:33 pm IST
Updated : Nov 8, 2023, 12:33 pm IST
SHARE ARTICLE
Urfi Javed visits Sri Harmandir Sahib
Urfi Javed visits Sri Harmandir Sahib

ਉਰਫ਼ੀ ਜਾਵੇਦ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ।

Urfi Javed visits Sri Harmandir Sahib, aka Golden Temple, News in Punjabi: ਸੋਸ਼ਲ ਮੀਡਿਆ 'ਤੇ ਆਪਣੇ ਵੱਖਰੇ ਫੈਸ਼ਨ ਲਈ ਸੁਰਖੀਆਂ 'ਚ ਰਹਿਣ ਵਾਲੀ ਉਰਫ਼ੀ ਜਾਵੇਦ ਅੱਜ ਯਾਨੀ ਬੁੱਧਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਇਸ ਦੌਰਾਨ ਉਸਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ।  

ਦੱਸ ਦੇਈਏ ਕਿ ਉਰਫ਼ੀ ਜਾਵੇਦ ਅਕਸਰ ਵਿਵਾਦਾਂ 'ਚ ਘਿਰੀ ਰਹਿੰਦੀ ਹੈ ਅਤੇ ਹਾਲ ਹੀ ਵਿੱਚ ਵੀ ਉਸਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਸਨੂੰ ਪੁਲਿਸ ਗ੍ਰਿਫਤਾਰ ਕਰ ਕੇ ਲੈ ਜਾ ਰਹੀ ਸੀ। ਹਾਲਾਂਕਿ ਬਾਅਦ ਵਿੱਚ ਇਹ ਸਾਹਮਣੇ ਆਇਆ ਸੀ ਕਿ ਉਹ ਵੀਡੀਓ ਫੇਕ ਸੀ। 

ਭਾਵੇਂ ਵੀਡੀਓ ਫੇਕ ਸੀ ਪਰ ਉਰਫ਼ੀ ਨੂੰ ਇਹ ਵੀਡੀਓ ਕਾਫੀ ਮਹਿੰਗੀ ਪਈ ਕਿਉਂਕਿ ਮੁੰਬਈ ਪੁਲਿਸ ਵੱਲੋਂ ਪੁਲਿਸ ਦੀ ਵਰਦੀ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ 'ਤੇ ਉਸਦੇ ਖਿਲਾਫ ਪਰਚਾ ਦਰਜ ਕਰਵਾ ਦਿੱਤਾ ਗਿਆ ਸੀ।  

ਉਰਫ਼ੀ ਜਾਵੇਦ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਜਿਹੜੀਆਂ ਤਸਵੀਰਾਂ ਸੋਸ਼ਲ ਮੀਡਿਆ 'ਤੇ ਸਾਂਝੀ ਕੀਤੀ ਗਈ ਹੈ ਉਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਰਫੀ ਆਪਣੇ ਆਮ ਅੰਦਾਜ਼ ਤੋਂ ਬਿਲਕੁਲ ਉਲਟ ਨਜ਼ਰ ਆ ਰਹੀ ਹੈ। ਦਰਅਸਲ ਉਰਫੀ ਨੇ ਇਸ ਦੌਰਾਨ ਗੁਲਾਬੀ ਰੰਗ ਦਾ ਸਲਵਾਰ ਸੂਟ ਪਾਇਆ ਹੋਇਆ ਹੈ। 

ਇੰਨਾ ਹੀ ਨਹੀਂ ਬਲਕਿ ਉਰਫੀ ਨੇ ਉੱਥੇ ਕੀਰਤਨ ਸਰਵਣ ਵੀ ਕੀਤਾ ਅਤੇ ਪ੍ਰਸ਼ਾਦ ਵੀ ਛਕਿਆ। ਉਰਫੀ ਜਾਵੇਦ ਦੇ ਨਾਲ ਉਸ ਦੀ ਛੋਟੀ ਭੈਣ ਆਸਫੀ ਜਾਵੇਦ ਵੀ ਨਜ਼ਰ ਆਈ ਅਤੇ ਉਰਫੀ ਨੇ ਤਸਵੀਰਾਂ ਦੇ ਕੈਪਸ਼ਨ 'ਚ 'ਵਾਹਿਗੁਰੂ' ਲਿਖਿਆ ਹੈ।

Urfi Javed visits Sri Harmandir Sahib

Urfi Javed visits Sri Harmandir Sahib

(For more news apart from Urfi Javed visits Sri Harmandir Sahib, aka Golden Temple, News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement