
16 ਦਸੰਬਰ ਦਾ ਦਿਨ ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ ਕਰ ਸਕਦਾ ਹੈ।ਦਰਅਸਲ ਇਸ ਦਿਨ ਦੋ ਨਵੀਆਂ ਪਾਰਟੀਆਂ ਦਾ ਐਲਾਨ ਹੋ ਸਕਦਾ ਹੈ...
ਅੰਮ੍ਰਿਤਸਰ (ਭਾਸ਼ਾ) : 16 ਦਸੰਬਰ ਦਾ ਦਿਨ ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ ਕਰ ਸਕਦਾ ਹੈ।ਦਰਅਸਲ ਇਸ ਦਿਨ ਦੋ ਨਵੀਆਂ ਪਾਰਟੀਆਂ ਦਾ ਐਲਾਨ ਹੋ ਸਕਦਾ ਹੈ। ਆਮ ਆਦਮੀ ਪਾਰਟੀ ਚੋਂ ਮੁਅੱਤਲ ਸੁਖਪਾਲ ਖਹਿਰਾ ਦੀ ਅਗਵਾਈ ਵਾਲਾ ਬਾਗੀ ਧੜਾ 16 ਦਸੰਬਰ ਨੂੰ ਨਵੀਂ ਪਾਰਟੀ ਬਾਰੇ ਐਲਾਨ ਕਰੇਗਾ। ਤਾਂ ਓਧਰ ਇਸ ਦੇ ਨਾਲ ਹੀ ਅਕਾਲੀ ਦਲ ਦੇ ਬਾਗ਼ੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਰਤਨ ਸਿੰਘ ਅਜਨਾਲਾ ਵੀ ਇਸ ਦਿਨ ਆਪਣੇ ਪੱਤੇ ਖੋਲ੍ਹਣਗੇ। ਦਰਅਸਲ ‘ਆਪ’ ਦੇ ਬਾਗ਼ੀ ਧੜੇ, ਲੋਕ ਇਨਸਾਫ਼ ਪਾਰਟੀ ਦੇ ਬੈਂਸ ਭਰਾਵਾਂ ਤੇ ਪੰਜਾਬ ਮੰਚ ਦੇ ਮੁਖੀ ਤੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵੱਲੋਂ 8 ਦਸੰਬਰ ਤੋਂ 9 ਦਿਨਾਂ ਇਨਸਾਫ਼ ਮਾਰਚ, ਤਲਵੰਡੀ ਸਾਬੋ ਤੋਂ ਸ਼ੁਰੂ ਕੀਤਾ ਗਿਆ ਹੈ।
Ranjit Singh Brahmpura
ਇਹ ਮਾਰਚ 16 ਦਸੰਬਰ ਨੂੰ ਪਟਿਆਲੇ ਖਤਮ ਹੋਵੇਗਾ, ਜਿੱਥੇ ਵੱਡਾ ਸਿਆਸੀ ਐਲਾਨ ਕੀਤਾ ਜਾਵੇਗਾ।ਦੂਜੇ ਪਾਸੇ 16 ਦਸੰਬਰ ਨੂੰ ਹੀ ਬਾਗੀ ਟਕਸਾਲੀ ਅਕਾਲੀ ਲੀਡਰ ਵੀ ਆਪਣੀ ਅਗਲੀ ਰਣਨੀਤੀ ਐਲਾਨਣਗੇ।ਉਨ੍ਹਾਂ ਵੱਲ਼ੋਂ ਨਵਾਂ ਅਕਾਲੀ ਦਲ ਬਣਾਉਣ ਦਾ ਐਲਾਨ ਕੀਤਾ ਜਾ ਚੁੱਕਾ ਹੈ।ਹਾਲਾਂੀਕ ਟਕਸਾਲੀ ਆਗੂਆਂ ਨੇ ਖਹਿਰਾ ਧੜੇ ਨੂੰ ਵੀ ਸੱਦਾ ਦਿੱਤਾ ਸੀ ਪਰ ਖਹਿਰਾ ਨੇ ਇਤਰਾਜ਼ ਕੀਤਾ ਸੀ ਕਿ ਉਨ੍ਹਾਂ ਨਾਲ ਸਲਾਹ ਕਰਕੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰਨਾ ਚਾਹੀਦਾ ਸੀ।ਇਨਾਂ੍ਹ ਹੀ ਇਸ ਦਿਨ ਪੰਚਾਇਤੀ ਚੋਣਾਂ ਨੂੰ ਲੈਕੇ ਵੀ ਸਿਆਸਤ ਗਰਮਾਈ ਹੋਵੇਗੀ।