ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਮਿਲੇਗਾ 2-2 ਲੱਖ ਦਾ ਇਨਾਮ : ਤ੍ਰਿਪਤ ਬਾਜਵਾ
Published : Dec 8, 2018, 5:29 pm IST
Updated : Apr 10, 2020, 11:38 am IST
SHARE ARTICLE
ਤ੍ਰਿਪਤ ਬਾਜਵਾ
ਤ੍ਰਿਪਤ ਬਾਜਵਾ

ਪੰਚਾਇਤੀ ਚੋਣਾਂ ‘ਚ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਸਰਕਾਰ ਇਨਾਮ ਵਜੋਂ ਦੋ-ਦੋ ਲੱਖ ਦੀਆਂ ਵਿਸ਼ੇਸ਼ ਗਰਾਂਟ ਦੇਵੇਗੀ।ਇਸ ਦਾ ਐਲਾਣ...

ਚੰਡੀਗੜ੍ਹ (ਭਾਸ਼ਾ) : ਪੰਚਾਇਤੀ ਚੋਣਾਂ ‘ਚ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਸਰਕਾਰ ਇਨਾਮ ਵਜੋਂ ਦੋ-ਦੋ ਲੱਖ ਦੀਆਂ ਵਿਸ਼ੇਸ਼ ਗਰਾਂਟ ਦੇਵੇਗੀ।ਇਸ ਦਾ ਐਲਾਣ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕੀਤਾ ਹੈ।ਬਾਜਵਾ ਨੇ ਕਿਹਾ ਕਿ ਇਹ ਚੋਣਾਂ ਸਦਭਾਵਨਾ ਤੇ ਪਿਆਰ ਭਰੇ ਮਾਹੌਲ ਸਮੇਤ ਪਾਰਟੀ ਤੇ ਧੜੇਬੰਦੀ ਤੋਂ ਉੱਤੇ ਉਠ ਕੇ ਹੋਣੀਆਂ ਚਾਹੀਦੀਆਂ ਨੇ, ਉਨ੍ਹਾਂ ਇਹ ਚੋਣਾਂ ਨਸ਼ਾ ਮੁਕਤ ਰੱਖਣ ’ਤੇ ਵੀ ਜ਼ੋਰ ਦਿੱਤਾ।

ਮੰਤਰੀ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ, ਜਿਸ ਕਰਕੇ ਸਰਬ ਸੰਮਤੀ ਚੋਣ ਕਰਕੇ ਲੋਕ ਸਦਭਾਵਨਾ ਤੇ ਏਕੇ ਦਾ ਸਬੂਤ ਦੇਣ। ਮੰਤਰੀ ਨੇ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਡੰਮੀ ਉਮੀਦਵਾਰ ਬਣਨ ਦੀ ਬਜਾਏ, ਸਰਗਰਮ ਭੂਮਿਕਾ ਨਿਭਾਉਣ ਤਾਂ ਜੋ ਇਨ੍ਹਾਂ ਚੋਣਾਂ ਦੌਰਾਨ ਮਹਿਲਾਵਾਂ ਲਈ ਪਹਿਲੀ ਵਾਰ ਕੀਤੇ ਗਏ ਪੰਜਾਹ ਫੀਸਦੀ ਰਾਖਵੇਂਕਰਨ ਦਾ ਅਸਲ ਮਨੋਰਥ ਪੂਰਾ ਹੋ ਸਕੇ।

ਬਾਜਵਾ ਨੇ ਕਿਹਾ ਕਿ ਮਹਿਲਾਵਾਂ ਸਰਪੰਚ ਤੇ ਪੰਚ ਤਾਂ ਬਣ ਜਾਂਦੀਆਂ ਹਨ ਪਰ ਹਕੀਕਤ ਵਿਚ ਉਨ੍ਹਾਂ ਦੇ ਅਜਿਹੇ ਅਧਿਕਾਰਾਂ ਦੀ ਵਰਤੋਂ ਉਨ੍ਹਾਂ ਦੇ ਪਤੀ ਜਾਂ ਪੁੱਤ ਹੀ ਕਰਦੇ ਹਨ। ਇਸ ਕਰਕੇ ਉਹ ਮਹਿਲਾਵਾਂ ਹੀ ਚੋਣਾਂ ਵਿੱਚ ਅੱਗੇ ਆਉਣ, ਜੋ ਜਿੱਤਣ ਮਗਰੋਂ ਆਪਣੇ ਅਧਿਕਾਰਾਂ ਦੀ ਵਰਤੋਂ ਖੁਦ ਕਰਨ ਦੀ ਸਮਰੱਥਾ ਰੱਖਦੀਆਂ ਹੋਣ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement