ਪੰਜਾਬ ‘ਚ ਜਨਵਰੀ ਦੇ ਪਹਿਲੇ ਹਫ਼ਤੇ ਹੋਣਗੀਆਂ ਪੰਚਾਇਤੀ ਚੋਣਾਂ : ਤ੍ਰਿਪਤ ਰਾਜਿੰਦਰ ਬਾਜਵਾ
Published : Nov 19, 2018, 12:52 pm IST
Updated : Apr 10, 2020, 12:31 pm IST
SHARE ARTICLE
ਤ੍ਰਿਪਤ ਰਾਜਿੰਦਰ ਸਿੰਘ ਬਾਜਵਾ
ਤ੍ਰਿਪਤ ਰਾਜਿੰਦਰ ਸਿੰਘ ਬਾਜਵਾ

ਪੰਜਾਬ ਦੇ ਗ੍ਰਾਮੀਣ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਰਾਜ ਵਿਚ ਪੰਚਾਇਤ ਚੋਣਾਂ ਜਨਵਰੀ ਦੇ

ਚੰਡੀਗੜ੍ਹ (ਪੀਟੀਆਈ) : ਪੰਜਾਬ ਦੇ ਗ੍ਰਾਮੀਣ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਰਾਜ ਵਿਚ ਪੰਚਾਇਤ ਚੋਣਾਂ ਜਨਵਰੀ ਦੇ ਪਹਿਲੇ ਹਫ਼ਤੇ ਵਿਚ ਕਰਵਾਈਆਂ ਜਾਣਗੀਆਂ। ਪੰਚਾਇਤਾਂ ਦੇ ਰਿਜ਼ਰਵੇਸ਼ਨ ਅਤੇ ਔਰਤਾਂ ਦੇ 50 ਫ਼ੀਸਦੀ ਰਿਜ਼ਰਵੇਸ਼ਨ ਹੋਣ ਦੇ ਕਾਰਨ ਕੁਝ ਤਕਨੀਤੀ ਰੁਕਾਵਟਾਂ ਆਈਆਂ ਸੀ  ਜਿਨ੍ਹਾਂ ਨੂੰ ਦੂਰ ਕੀਤਾ ਜਾ ਰਿਹਾ ਹੈ। ਬਾਜਵਾ ਨੇ ਕਿਹਾ ਕਿ ਸਾਰੀਆਂ ਤਕਨੀਕੀ ਰੁਕਾਵਟਾਂ ਨੂੰ ਦੂਰ ਕਰ ਲਿਆ ਗਿਆ ਹੈ। ਹੁਣ ਜਨਵਰੀ 2019 ਦੇ ਪਹਿਲਾ ਹਫ਼ਤੇ ਪੰਜਾਬ ਵਿਚ ਪੰਚਾਇਤ ਚੋਣਾਂ ਕਰਵਾਈਆਂ ਜਾਣਗੀਆਂ।

ਕੁਝ ਕਾਂਗਰਸੀ ਵਰਕਰਾਂ ਵੱਲੋਂ ਬਟਾਲਾ ਵਿਚ ਦਿਤੇ ਜਾ ਰਹੇ ਧਰਨਿਆਂ ਦੇ ਬਾਰੇ ਬਾਜਵਾ ਨੇ ਕਿਹਾ ਹੈ ਕਿ ਸ਼ਹਿਰ ਦਾ ਵਿਕਾਸ ਪੰਜਾਬ ਸਰਕਾਰ ਦੇ ਏਜੰਡੇ ਉਤੇ ਹੈ। ਜਲਦ ਹੀ ਬਟਾਲਾ ਦੇ ਵਿਕਾਸ ਲਈ ਵਿਸ਼ੇਸ਼ ਗ੍ਰਾਟ ਜਾਰੀ ਕੀਤੀ ਜਾ ਰਹੀ ਹੈ। ਪ੍ਰਦਰਸ਼ਨ ਕਰਨ ਵਾਲਿਆਂ ਦੀ ਸੋਚ ਅਪਣੀ ਹੈ ਪਰ ਪੰਜਾਬ ਸਰਕਾਰ ਅਤੇ ਉਥੇ ਬਟਾਲਾ ਸ਼ਹਿਰ ਦੇ ਵਿਕਾਸ ਲਈ ਵਚਨਬੰਧ ਹੈ। ਉਹਨਾਂ ਨੇ ਕਿਹਾ ਕਿ ਦਸ ਸਾਲ ਅਕਾਲੀ-ਭਾਜਪਾ ਸਰਕਾਰ ਨੇ ਬਟਾਲਾ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੋਇਆ ਸੀ। ਕਾਰਨ ਹੈ ਕਿ ਬਟਾਲਾ ਵਿਕਾਸ ਦੇ ਪੱਖੋਂ ਪਛੜ ਗਿਆ ਹੈ।   

ਕਾਂਗਰਸ ਪਾਰਟੀ ਵਿਚ ਪੰਚਾਇਤ ਚੋਣਾਂ ਨੂੰ ਲੈ ਕੇ ਪਹਿਲਾਂ ਵੀ ਵਿਵਾਦ ਚਲ ਰਿਹਾ ਸੀ, ਕਾਂਗਰਸ ਸੰਗਠਨ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਵਿਚ ਆਪਸੀ ਮਤਭੇਦ ਉਭਰ ਕੇ ਸਾਹਮਣੇ ਆਇਆ ਹੈ। ਇਹ ਮਤਭੇਦ ਪੰਚਾਇਤ ਚੋਣਾਂ ਨੂੰ ਲੈ ਕੇ ਸਾਹਮਣੇ ਆਇਆ ਹੈ। ਕੈਪਟਨ ਸਰਕਾਰ ਹੁਣ ਦਸੰਬਰ ਵਿਚ ਪੰਚਾਇਤ ਚੋਣਾਂ ਨਹੀਂ ਕਰਵਾਉਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਚਾਇਤ ਚੋਣਾਂ ਹੁਣ ਹੀ ਕਰਵਾਉਣਾ ਚਾਹੁੰਦੇ ਸੀ, ਪਰ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਇਸ ਦੇ ਪੱਖ ਵਿਚ ਨਹੀਂ ਹਨ।

ਰਾਹੁਲ ਗਾਂਧੀ ਨੇ ਜਾਖੜ ਦੀ ਗੱਲ ਨੂੰ ਮੰਨਿਆ ਅਤੇ ਪੰਚਾਇਤ ਚੋਣਾਂ ਫਿਲਹਾਲ ਨਾ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ। ਪੂਰੇ ਮਾਮਲੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ ਹੋਈ ਮੀਟਿੰਗ ਵਿਚ ਪਾਰਟੀ ਅਤੇ ਸਰਕਾਰ ਦੇ ਵਿਚ ਮਤਭੇਦ ਉਭਰ ਕੇ ਸਾਹਮਣੇ ਆਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਮਾਂ ਪੂਰਾ ਹੋਣ ਉਤੇ ਪੰਚਾਇਤ ਚੋਣਾਂ ਦਸੰਬਰ ਵਿਚ ਕਰਵਾ ਕੇ ਪੰਚਾਇਤਾਂ ਦਾ ਗਠਨ ਕਰ ਦੇਣਾ ਚਾਹੀਦਾ ਹੈ। ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਚੋਣਾ ਕਰਵਾਉਣ ਨਾਲ ਪਾਰਟੀ ਦੀ ਗੁਟਬਾਜੀ ਵਧ ਜਾਂਦੀ ਹੈ।

ਜਿਹੜੀ ਆਗਾਮੀ ਸੰਸਦੀ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੇ ਹਿੱਤ ਵਿਚ ਨਹੀਂ ਹੈ। ਰਾਹੁਲ ਨੇ ਜਾਖੜ ਦੀ ਗੱਲ ਉਤੇ ਸਹਿਮਤੀ ਪ੍ਰਗਟ ਕੀਤੀ। ਹੁਣ ਸਰਕਾਰ ਜਲਦ ਹੀ ਇਸ ਬਾਰੇ ‘ਚ ਆਦੇਸ਼ ਜਾਰੀ ਕਰ ਸਕਦੀ ਹੈ।  ਜ਼ਿਕਰਯੋਗ ਹੈ ਕਿ ਦਸੰਬਰ ਵਿਚ ਪੰਚਾਇਤਾਂ ਦੀ ਮਿਆਦ ਪੂਰੀ ਹੋਣੀ ਹੈ। ਦਸੰਬਰ ਬਿਤਣ ਤਕ ਨਵੀਂ ਪੰਚਾਇਤਾਂ ਦਾ ਗਠਨ ਹੋਣਾ ਚਾਹੀਦਾ ਪਰ ਅਗਲੇ ਸਾਲ ਸੰਸਦ ਚੋਣਾ ਹੋਣੀਆਂ ਹਨ। ਇਸ ਲਈ ਪਾਰਟੀ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੀ। ਜਾਖੜ ਨੇ ਮੀਟਿੰਗ ਵਿਚ ਇਹ ਗੱਲ ਕੀ ਕਿ ਉਹਨਾਂ ਤੋਂ ਜ਼ਿਆਦਾ ਵਿਧਾਇਕਾਂ ਨੇ ਕਿਹਾ ਹੈ ਕਿ ਫਿਲਹਾਲ ਪੰਚਾਇਤ ਚੋਣਾਂ ਨਾ ਕਰਵਾਉ ਕਿਉਂਕਿ ਇਸ ਤੋਂ ਪਾਰਟੀ ਕਾਡਰ ਵਿਚ ਧੜੇ ਬੰਦੀ ਉਭਰ ਕੇ ਸਾਹਮਣੇ ਆ ਸਕਦੀ ਹੈ। ਜਿਸ ਦਾ ਸੰਸਦੀ ਚੋਣਾਂ ਵਿਚ ਨੁਕਸਾਨ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement