ਮੈਂ ਅਪਣੇ ਉਪਰ ਲੱਗੇ ਹਰ ਦੋਸ਼ ਦੀ ਜਾਂਚ ਲਈ ਤਿਆਰ : ਰੰਧਾਵਾ
Published : Dec 8, 2019, 9:27 am IST
Updated : Dec 8, 2019, 9:27 am IST
SHARE ARTICLE
Sukhjinder Singh Randhawa challenges Sukhbir Badal
Sukhjinder Singh Randhawa challenges Sukhbir Badal

ਸੁਖਜਿੰਦਰ ਸਿੰਘ ਰੰਧਾਵਾ ਨੇ ਸੁਖਬੀਰ ਬਾਦਲ ਨੂੰ ਵੰਗਾਰਿਆ

ਸੁਖਬੀਰ ਵੀ ਬੇਅਦਬੀ, ਮਜੀਠੀਆ ਦੀ ਚਿੱਟੇ ਦੀ ਤਸਕਰੀ 'ਚ ਸ਼ਮੂਲੀਅਤ, ਗੈਂਗਸਟਰਾਂ ਦੀ ਪੁਸ਼ਤ ਪਨਾਹੀ ਦੇ ਦੋਸ਼ਾਂ ਦੀ ਜਾਂਚ ਕਰਵਾਏ

ਚੰਡੀਗੜ੍ਹ, ਬਟਾਲਾ (ਨੀਲ ਭਲਿੰਦਰ ਸਿੰਘ, ਭੱਲਾ) : ਪੰਜਾਬ ਦੇ ਜੇਲ੍ਹ ਤੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਆਗੂਆਂ ਵਲੋਂ ਲਾਏ ਜਾ ਰਹੇ ਦੋਸ਼ਾਂ 'ਤੇ ਬੋਲਦਿਆਂ ਕਿਹਾ ਹੈ ਕਿ ਉਹ ਕਿਸੇ ਵੀ ਨਿਰਪੱਖ ਜਾਂਚ ਏਜੰਸੀ ਜਾਂ ਫੇਰ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਲਈ ਤਿਆਰ ਹਨ ਪਰ ਨਾਲ ਹੀ ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਖੁਲ੍ਹੀ ਚੁਣੌਤੀ ਦਿਤੀ ਹੈ ਕਿ ਉਹ ਵੀ ਅਪਣੇ ਰਾਜ ਵੇਲੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ, ਬਿਕਰਮ ਮਜੀਠੀਆ ਵਲੋਂ ਚਿੱਟੇ ਦੀ ਤਸਕਰੀ 'ਚ ਸ਼ਮੂਲੀਅਤ ਅਤੇ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਦੇ ਦੋਸ਼ਾਂ ਦੀ ਸਮਾਂਬੱਧ ਜਾਂਚ ਕਰਵਾਉਣ ਲਈ ਸਹਿਮਤੀ ਦੇਵੇ।

Bikram MajithiaBikram Majithia

ਉਨ੍ਹਾਂ ਕਿਹਾ ਕਿ ਉਹ ਹਰ ਪ੍ਰਕਾਰ ਦੀ ਜਾਂਚ ਲਈ ਲਿਖ ਕੇ ਦੇਣ ਨੂੰ ਤਿਆਰ ਹਨ ਅਤੇ ਨਾਲ ਹੀ ਸੁਖਬੀਰ ਤੇ ਮਜੀਠੀਆ ਵੀ ਜਾਂਚ ਲਈ ਲਿਖ ਕੇ ਦੇਣ। ਸੀਨੀਅਰ ਕਾਂਗਰਸੀ ਆਗੂ ਸ. ਰੰਧਾਵਾ ਨੇ ਕਿਹਾ ਕਿ ਬਿਕਰਮ ਮਜੀਠੀਆ ਦੀ ਬਿਆਨਬਾਜ਼ੀ ਉਤੇ 'ਉਲਟਾ ਚੋਰ ਕੋਤਵਾਲ ਨੂੰ ਡਾਂਟੇ ਦੀ ਕਹਾਵਤ ਢੁੱਕਦੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੇਲੇ ਅਮਨ ਕਾਨੂੰਨ ਦੀ ਮਾੜੀ ਵਿਵਸਥਾ ਅਤੇ ਜੇਲ੍ਹਾਂ ਦੇ ਨਾਕਸ ਪ੍ਰਬੰਧਾਂ ਦਾ ਖਮਿਆਜ਼ਾ ਮੌਜੂਦਾ ਸਰਕਾਰ ਨੂੰ ਭੁਗਤਣਾ ਪੈ ਰਿਹਾ ਹੈ।

Capt AmarinderCapt Amarinder Singh

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਵਲੋਂ ਮਾਰਚ 2017 ਤੋਂ ਹੋਂਦ ਵਿਚ ਆਉਣ ਤੋਂ ਬਾਅਦ ਜੇਲ੍ਹ ਵਿਭਾਗ ਵਿਚ ਸੁਧਾਰ ਲਈ ਇਨਕਲਾਬੀ ਕਦਮ ਚੁੱਕੇ ਗਏ। ਇਸ ਤੋਂ ਇਲਾਵਾ ਗੈਂਸਸਟਰ ਕਲਚਰ ਨੂੰ ਨੱਥ ਪਾਉਣ ਲਈ 'ਜ਼ੀਰੋ ਟਾਲਰੈਂਸ' ਅਪਣਾਉਂਦਿਆਂ ਕਾਰਵਾਈ ਕੀਤੀ ਜਾ ਰਹੀ ਹੈ।
ਜੇਲ੍ਹ ਮੰਤਰੀ ਨੇ ਪਿਛਲੀ ਸਰਕਾਰ ਸਮੇਂ ਜੇਲ੍ਹਾਂ ਵਿਚ ਵਾਪਰੀਆਂ ਵੱਡੀਆਂ ਘਟਨਾਵਾਂ ਦਾ ਜ਼ਿਕਰ ਵੀ ਕੀਤਾ।

Sukhjinder Singh RandhawaSukhjinder Singh Randhawa

ਜਲੰਧਰ ਦੀ ਪੁਰਾਣੀ ਕੇਂਦਰੀ ਜੇਲ੍ਹ ਵਿੱਚ ਦੋ ਵਾਰ 7 ਜਨਵਰੀ ਤੇ 31 ਜਨਵਰੀ 2008 ਨੂੰ ਦੰਗੇ ਹੋਏ। ਜ਼ਿਲਾ ਜੇਲ੍ਹ ਕਪੂਰਥਲਾ ਵਿੱਚ 23 ਸਤੰਬਰ 2011, ਕੇਂਦਰੀ ਜੇਲ੍ਹ ਫਰੀਦਕੋਟ ਵਿਚ 22 ਅਪਰੈਲ 2013, ਜ਼ਿਲਾ ਜੇਲ ਹੁਸ਼ਿਆਰਪੁਰ ਵਿੱਚ 10 ਜੂਨ 2013 ਵਿੱਚ ਦੰਗੇ ਹੋਏ। ਨਾਭਾ ਦੀ ਉਚ ਸੁਰੱਖਿਆ ਜੇਲ੍ਹ ਵਿਚ 27 ਨਵੰਬਰ 2016 ਨੂੰ ਜੇਲ੍ਹ ਤੋੜ ਕੇ ਵੱਡੇ ਗੈਂਗਸਟਰ ਫਰਾਰ ਹੋਏ ਆਦਿ। ਇਸ ਤੋਂ ਇਲਾਵਾ ਜੇਲ੍ਹਾਂ  ਦੇ ਇਨ੍ਹਾਂ ਉਚ ਸੁਰੱਖਿਆ ਜ਼ੋਨਾਂ ਵਿਚ ਦਰਵਾਜ਼ੇ 'ਤੇ ਮੈਟਲ ਡਿਟੇਕਟਰ, ਹੱਥਾਂ ਰਾਹੀਂ ਤਲਾਸ਼ੀ ਵਾਸਤੇ ਯੰਤਰ, ਸਮਾਨ ਦੀ ਸਕੈਨਿੰਗ ਲਈ ਐਕਸ-ਰੇਅ ਮਸ਼ੀਨਾਂ ਹੋਰ ਕਈ ਇੰਤਜ਼ਾਮ ਵੀ ਕੀਤੇ ਗਏ। 

Sukhbir BadalSukhbir Badal

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement