
ਅੱਜ ਦੇ ਜ਼ਮਾਨੇ ਵਿਚ ਬੱਚੇ ਆਪਣੇ ਸੱਭਿਆਚਾਰ ਅਤੇ ਰਿਸ਼ਤਿਆਂ ਨੂੰ ਭੁੱਲ ਕੇ ਸਾਰਾ ਦਿਨ ਆਪਣੀ ਪੜ੍ਹਾਈ ਵਿਚ ਵਿਅਸਤ ਰਹਿੰਦੇ ਹਨ ਅਤੇ ਇਕੱਲੇ ਰਹਿਣਾ ਪਸੰਦ..
ਅੱਜ ਦੇ ਜ਼ਮਾਨੇ ਵਿਚ ਬੱਚੇ ਆਪਣੇ ਸੱਭਿਆਚਾਰ ਅਤੇ ਰਿਸ਼ਤਿਆਂ ਨੂੰ ਭੁੱਲ ਕੇ ਸਾਰਾ ਦਿਨ ਆਪਣੀ ਪੜ੍ਹਾਈ ਵਿਚ ਵਿਅਸਤ ਰਹਿੰਦੇ ਹਨ ਅਤੇ ਇਕੱਲੇ ਰਹਿਣਾ ਪਸੰਦ ਕਰਦੇ ਹਨ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਦੇ ਆਲੇ ਦੁਆਲੇ ਵਿਚ ਕੀ ਹੁੰਦਾ ਹੈ। ਇਸ ਸਭ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਪੋਕਸਮੈਨ ਟੀ.ਵੀ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਹੈ
Univercity Student
ਇਸ ਵਿਸ਼ੇ ਤੇ ਚੇਤਨ ਵਰਮਾ ਜੋ ਕਿ ਫਿਜ਼ਿਕਸ ਦਾ ਸਟੂਡੈਟ ਹੈ ਉਸ ਦਾ ਕਹਿਣਾ ਹੈ ਕਿ ਅੱਜ ਕੱਲ੍ਹ ਕਿਤਾਬਾਂ ਬੱਚਿਆਂ ਲਈ ਦਬਾਅ ਬਣੀਆਂ ਹੋਈਆਂ ਹਨ ਕਿਉਂਕਿ ਅੱਜ ਕੱਲ੍ਹ ਦੇ ਬੱਚਿਆਂ ਵਿਚ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਭਾਵਨਾ ਬਹੁਤ ਜ਼ਿਆਦਾ ਵਧੀ ਹੋਈ ਹੈ, ਇਸ ਮੁਕਾਬਲੇ ਕਾਰਨ ਬੱਚੇ ਕਿਤਾਬਾਂ ਤੋਂ ਇਲਾਵਾ ਹੋਰ ਕੁੱਝ ਸੋਚ ਹੀ ਨਹੀਂ ਪਾਉਂਦੇ ਨਾ ਹੀ ਉਹਨਾਂ ਨੂੰ ਇਹ ਪਰਵਾਹ ਹੁੰਦੀ ਹੈਕਿ ਉਹਨਾਂ ਦੇ ਆਲੇ ਦੁਆਲੇ ਵਿਚ ਕੀ ਹੋ ਰਿਹਾ ਹੈ।
Surkhab Chan Reporter
ਵਿਦਿਆਰਥੀ ਦਾ ਕਹਿਣਾ ਹੈ ਕਿ ਪੜ੍ਹਾਈ ਇੱਕ ਬਿਜ਼ਨਸ ਬਣ ਚੁੱਕੀ ਹੈ ਕਿਉਂਕਿ ਮੁਕਾਬਲੇ ਦਾ ਲੈਵਲ ਬਹੁਤ ਉੱਚਾ ਹੋ ਚੁੱਕਾ ਹੈ।
Student
ਇੱਕ ਹੋਰ ਵਿਦਿਆਰਥਣ ਦਾ ਕਹਿਣਾ ਹੈ ਕਿ ਵਿਦਿਆਰਥੀ ਆਪਣੇ ਸਹੀ ਮਕਸਦ ਨੂੰ ਭੁੱਲ ਰਿਹਾ ਹੈ , ਵਿਦਿਆਰਥੀਆਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਖੁਦ ਵੀ ਕੀ ਹੈ। ਵਿਦਿਆਰਥਣ ਦਾ ਕਹਿਣਾ ਹੈ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਐਜੁਕੇਸ਼ਨ ਦਾ ਮੇਨ ਮੌਟਿਵ ਕੀ ਹੈ ਗੱਲ ਸਿਰਫ਼ ਮੁਕਾਬਲੇ ਤੇ ਹੀ ਖੜ੍ਹੀ ਹੈ। ਵਿਦਿਆਰਥੀ ਨੇ ਇਹ ਵੀ ਕਿਹਾ ਬੱਚੇ ਪੀ.ਐੱਚ.ਡੀ ਵੀ ਸਿਰਫ਼ ਡਿਗਰੀ ਲੈਣ ਲਈ ਹੀ ਕਰ ਰਹੇ ਹਨ ਤਾਂ ਕਿ ਉਹਨਾਂ ਨੂੰ ਨੌਕਰੀ ਮਿਲ ਸਕੇ।
Univercity Student
ਇੱਕ ਹੋਰ ਵਿਦਿਆਰਥੀ ਦਾ ਕਹਿਣਾ ਹੈ ਕਿ ਜਦੋਂ ਉਹ ਕਾਲਜ ਵਿਚ ਆਇਆ ਸੀ ਤਦ ਉਸ ਨੂੰ ਕੁਝ ਅਜਿਹੇ ਅਧਿਆਪਕ ਮਿਲੇ ਜਿਨ੍ਹਾਂ ਨੇ ਉਸ ਨੂੰ ਸਿਰਫ਼ ਕਿਤਾਬਾਂ ਪੜ੍ਹਨ ਲਈ ਹੀ ਪ੍ਰੇਰਿਤ ਕੀਤਾ।
Student
ਇੱਕ ਹੋਰ ਵਿਦਿਆਰਥੀ ਦਾ ਕਹਿਣਾ ਹੈ ਕਿ ਜ਼ਿਆਦਾਤਰ ਜਿਵੇਂ ਸਮਾਜ ਦਾ ਮੰਡੀਕਰਨ ਕੀਤਾ ਜਾਂਦਾ ਹੈ ਅਸੀ ਵੀਂ ਉਸ ਤਰ੍ਹਾਂ ਹੀ ਵਿਚਰਦੇ ਹਾਂ। ਬੱਚਿਆਂ ਵਿਚ ਸਿਰਫ਼ ਪੈਸਾ ਕਮਾਉਣ ਦਾ ਹੀ ਰੁਝਾਨ ਹੈ ਅਤੇ ਬਸ ਆਪਣੇ ਆਪ ਨੂੰ ਇਕ ਪਾਸੇ ਸਿੱਟ ਕਰਨਾ। ਵਿਦਿਆਰਥੀ ਦਾ ਕਹਿਣਾ ਹੈ ਕਿ ਜੇ ਬੱਚਾ ਸਿਰਫ਼ ਆਪਣੀ ਪੜ੍ਹਾਈ ਦਾ ਹੀ ਸਿਲੇਬਸ ਪੜ੍ਹੇਗਾ ਤਾਂ ਉਹ ਆਪਣੇ ਸੱਭਿਆਚਾਰ ਨੂੰ ਕਿਵੇਂ ਸਮਝ ਪਾਵੇਗਾ।
Univercity Student
ਇੱਕ ਹੋਰ ਵਿਦਿਆਰਥੀ ਦਾ ਕਹਿਣਾ ਹੈ ਕਿ ਕੁੱਝ ਬੱਚੇ ਕਹਿ ਦਿੰਦੇ ਨੇ ਕਿ ਪੜ੍ਹਾਈ ਤੋਂ ਇਲਾਵਾ ਹੋਰ ਕੁੱਝ ਸਿੱਖਣ ਦਾ ਜਾਂ ਹੋਰ ਕੁੱਝ ਪੜ੍ਹਨ ਦਾ ਟਾਇਮ ਹੀ ਨਹੀਂ ਹੈ। ਉਹਨਾਂ ਕਿਹਾ ਕਿ ਦਰਅਸਲ ਟਾਇਮ ਕੱਢਣਾ ਪੈਂਦਾ ਹੈ। ਇੱਕ ਵਿਦਿਆਰਥੀ ਦਾ ਕਹਿਣਾ ਹੈ ਕਿ ਹਰ ਇਕ ਵਿਅਕਤੀ ਕੋਲ ਸਿਰਫ਼ 24 ਘੰਟੇ ਹੀ ਹੁਦੇ ਹਨ ਬਸ ਉਹਨਾਂ 24 ਘੰਟਿਆਂ ਨੂੰ ਸਹੀ ਤਰੀਕੇ ਨਾਲ ਵਰਤਣਾ ਆਉਣਾ ਚਾਹੀਦਾ ਹੈ।