
ਟੈੱਟ ਪਾਸ ਬੇਰੁਜ਼ਗਾਰ (ਬੀਐੱਡ ਅਤੇ ਈਟੀਟੀ ) ਅਧਿਆਪਕ ਯੂਨੀਅਨ ਨੇ ਬੀਤੇ ਦਿਨ ਬਰਨਾਲਾ ਵਿਚ ਸਿਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਘਿਰਾਉ ਕੀਤਾ ਸੀ।
ਬਰਨਾਲਾ: ਟੈੱਟ ਪਾਸ ਬੇਰੁਜ਼ਗਾਰ (ਬੀਐੱਡ ਅਤੇ ਈਟੀਟੀ ) ਅਧਿਆਪਕ ਯੂਨੀਅਨ ਨੇ ਬੀਤੇ ਦਿਨ ਬਰਨਾਲਾ ਵਿਚ ਸਿਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਘਿਰਾਉ ਕੀਤਾ ਸੀ। ਉਥੇ ਬੇਰੁਜ਼ਗਾਰ ਅਧਿਆਪਕਾਂ ਨੇ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਵਿਚ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਗਈ। ਜਦੋਂ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੇ ਪੁਲਿਸ ਪ੍ਰਸ਼ਾਸਨ ਸਾਹਮਣੇ ਸਿਖਿਆ ਮੰਤਰੀ ਨੂੰ ਕਾਫ਼ੀ ਸਮਾਂ ਰੋਕ ਕੇ ਰੱਖਿਆ ਤਾਂ ਸਿਖਿਆ ਮੰਤਰੀ ਭੜਕ ਗਏ।
Vijay Inder Singla
ਇਸ ਦੌਰਾਨ ਉਨ੍ਹਾਂ ਦੇ ਬੋਲ ਵਿਗੜ ਗਏ। ਇਸ ਮੌਕੇ ਸਿਖਿਆ ਮੰਤਰੀ ਨੇ ਅਧਿਆਪਕਾਂ ਲਈ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ,ਜਿਨ੍ਹਾਂ ਦੀ ਚਾਰੇ ਪਾਸੇ ਨਿੰਦਾ ਹੋ ਰਹੀ ਹੈ। ਸਿਖਿਆ ਮੰਤਰੀ ਦੇ ਇਨ੍ਹਾਂ ਬੋਲਾਂ ਦੀ ਵੀਡੀਉ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ।
Vijay Inder Singla
ਇਸ ਵੀਡੀਉ ਵਿਚ ਸਿਖਿਆ ਮੰਤਰੀ ਵਿਜੈਇੰਦਰ ਸਿੰਗਲਾ ਅਧਿਆਪਕਾਂ ਨੂੰ ਗੰਦੀਆਂ ਗਾਲ੍ਹਾਂ ਕੱਢ ਕੇ ਪੁਲਿਸ ਨੂੰ ਹੁਕਮ ਦੇ ਰਹੇ ਹਨ ਕਿ ਇਨ੍ਹਾਂ ਦਾ ਕੁੱਟ-ਕੁੱਟ ਕੇ ਬੁਰਾ ਹਾਲ ਕਰੋ। ਸਿਖਿਆ ਮੰਤਰੀ ਨੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ।
Vijay Inder Singla video viral
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।