ਕੇਂਦਰ ’ਤੇ ਦਬਾਅ ਬਣਾਉਣ ’ਚ ਸਫ਼ਲ ਰਿਹਾ ਭਾਰਤ ਬੰਦ ਦਾ ਸੱਦਾ, ਭਲਕੇ ਦੀ ਮੀਟਿੰਗ ’ਤੇ ਟਿਕੀਆਂ ਨਜ਼ਰਾਂ
Published : Dec 8, 2020, 3:54 pm IST
Updated : Dec 8, 2020, 3:54 pm IST
SHARE ARTICLE
Bharat Bandh
Bharat Bandh

ਸੱਤਾਧਾਰੀ ਧਿਰ ਵਲੋਂ ਭਲਕੇ ਦੀ ਮੀਟਿੰਗ ’ਚ ਮਸਲੇ ਦਾ ਹੱਲ ਨਿਕਲਣ ਦੀ ਭਵਿੱਖਬਾਣੀ

ਨਵੀਂ ਦਿੱਲੀ : ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ‘ਭਾਰਤ ਬੰਦ’ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਭਾਰਤ ਬੰਦ ਦੀ ਸਫ਼ਲਤਾ ਤੋਂ ਬਾਅਦ ਸਭ ਦੀਆਂ ਨਜ਼ਰਾਂ ਭਲਕੇ ਹੋਣ ਵਾਲੀ ਮੀਟਿੰਗ ’ਤੇ ਟਿੱਕ ਗਈਆਂ ਹਨ। ਸਰਕਾਰ ਵਲੋਂ ਵੀ ਚੰਗੀ ਪਹਿਲ ਦੀ ਉਮੀਦ ਜਾਗੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸੱਦ ਲਈ ਹੈ, ਜੋ ਅੱਜ ਸ਼ਾਮ ਵੇਲੇ ਹੋਣ ਦੀ ਸੰਭਾਵਨਾ ਹੈ। ਮੀਟਿੰਗ ’ਚ ਕਿਸਾਨ ਜਥੇਬੰਦੀਆਂ ਦੇ 15 ਮੈਂਬਰ ਸ਼ਾਮਲ ਹੋਣਗੇ। ਗ੍ਰਹਿ ਮੰਤਰੀ ਦੀ ਮੀਟਿੰਗ ਤੋਂ ਬਾਅਦ ਭਲਕੇ ਹੋਣ ਵਾਲੀ ਮੀਟਿੰਗ ਦੌਰਾਨ ਕੇਂਦਰ ਸਰਕਾਰ ਕਿਸਾਨਾਂ ਨੂੰ ਕੋਈ ਵੱਡੀ ਪੇਸ਼ਕਸ਼ ਕਰ ਸਕਦੀ ਹੈ। ਸਰਕਾਰੀ ਸੂਤਰ ਵੀ ਭਲਕੇ ਦੀ ਮੀਟਿੰਗ ’ਚ ਮਸਲੇ ਦਾ ਹੱਲ ਨਿਕਲ ਆਉਣ ਦੀ ਭਵਿੱਖਬਾਣੀ ਕਰ ਰਹੇ ਹਨ।

kisan protestkisan protest

ਇਸੇ ਦੌਰਾਨ ਦਿੱਲੀ ਤੋਂ ਇਲਾਵਾ ਪੰਜਾਬ ਹਰਿਆਣਾ ਸਮੇਤ ਕਈ ਰਾਜਾਂ ਵਿਚ ਕਿਸਾਨ ਜਥੇਬੰਦੀਆਂ ਸਮੇਤ ਵਿਰੋਧੀ ਪਾਰਟੀਆਂ ਸੜਕਾਂ ’ਤੇ ਪ੍ਰਦਰਸ਼ਨ ਕਰ ਰਹੀਆਂ ਹਨ। ਅਖਿਲ ਭਾਰਤੀ ਕਿਸਾਨ ਸਭਾ ਮੁਤਾਬਕ ‘ਭਾਰਤ ਬੰਦ’ ਜ਼ਰੀਏ ਸਰਕਾਰ ਤਕ ਕਿਸਾਨਾਂ ਦੀ ਆਵਾਜ਼ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਸਰਕਾਰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨ ਕੇ ਮਸਲੇ ਦਾ ਛੇਤੀ ਹੱਲ ਕੱਢ ਦੇਵੇ। ਬੰਦ ਦਾ ਸਭ ਤੋਂ ਜ਼ਿਆਦਾ ਅਸਰ ਪੰਜਾਬ ਅਤੇ ਹਰਿਆਣਾ ਵਿਚ ਵੇਖਣ ਮਿਲਿਆ ਹੈ। 

punjab bandhpunjab bandh

ਪੰਜਾਬ ਅੰਦਰ ਪਟਰੌਲ ਪੰਪਾਂ ਸਮੇਤ ਸਾਰੇ ਅਦਾਰੇ ਬੰਦ ਰਹੇ ਅਤੇ ਵੱਡੀ ਗਿਣਤੀ ਲੋਕ ਸਾਰਾ ਦਿਨ ਸੜਕਾਂ ’ਤੇ ਡਟੇ ਰਹੇ।  ਜਦਕਿ ਗੁਆਂਢੀ ਸੂਬੇ ਹਰਿਆਣਾ ’ਚ ਵਿਰੋਧੀ ਕਾਂਗਰਸ ਤੇ ਇੰਡੀਅਨ ਨੈਸਨਲ ਲੋਕ ਦਲ ਨੇ ਭਾਰਤ ਬੰਦ ਦਾ ਸਮਰਥਨ ਕੀਤਾ। ਕਾਨੂੰਨ ਵਿਵਸਥਾ ਬਰਕਰਾਰ ਰੱਖਣ ਦੇ ਮਕਸਦ ਨਾਲ ਦੋਵਾਂ ਸੂਬਿਆਂ ਅੰਦਰ ਪੁਲਿਸ ਦੇ ਭਾਰੀ ਬੰਦੋਬਸਤ ਕੀਤੇ ਗਏ ਹਨ। ਉਤਰ ਪ੍ਰਦੇਸ਼ ਵਿਚ ਵੀ ਬੰਦ ਦਾ ਖਾਸਾ ਅਸਰ ਵੇਖਣ ਨੂੰ ਮਿਲਿਆ ਹੈ। ਯੂਪੀ ਦੇ ਪਿ੍ਰਆਗਰਾਜ ਸਟੇਸਨ ’ਤੇ ਬੁੰਦੇਲਖੰਡ ਐਕਸਪ੍ਰੈਸ ਰੇਲਗੱਡੀ ਨੂੰ ਰੋਕਿਆ ਤੇ ਪੱਟੜੀਆਂ ’ਤੇ ਲੰਮੇ ਪੈ ਕੇ ਨਾਅਰੇਬਾਜ਼ੀ ਕੀਤੀ। ਪੁਲਿਸ ਨੂੰ ਪ੍ਰਦਰਸ਼ਨਕਾਰੀਆਂ ਨੂੰ ਪਟੜੀਆਂ ਤੋਂ ਹਟਾਉਣ ਲਈ ਭਾਰੀ ਮੁਸ਼ੱਕਤ ਕਰਨੀ ਪਈ। ਮਹਾਰਾਸ਼ਟਰ ਵਿਚ ਵੀ ਬੰਦ ਦਾ ਅਸਰ ਵੇਖਣ ਨੂੰ ਮਿਲਿਆ। 

Farmers ProtestFarmers Protest

ਇੱਥੇ ਵੀ ਕਿਸਾਨ ਸੰਗਠਨਾਂ ਨੇ ਬੁਲਢਾਨਾ ਜ਼ਿਲ੍ਹੇ ਵਿਚ ਟ੍ਰੇਨ ਰੋਕ ਦਿੱਤੀ। ‘ਸਵਾਭਿਮਾਨੀ ਸ਼ੇਤਕਾਰੀ ਸੰਗਠਨ’ ਦੇ ਮੈਂਬਰਾਂ ਨੇ ਬੁਲਢਾਨਾ ਜ਼ਿਲ੍ਹੇ ਦੇ ਮਲਕਾਪੁਰ ਸਟੇਸਨ ’ਤੇ ਚੇਨਈ-ਅਹਿਮਦਾਬਾਦ ਨਵਜੀਵਨ ਐਕਸਪ੍ਰੈਸ ਨੂੰ ਰੋਕ ਕੇ ਖੇਤੀਬਾੜੀ ਕਾਨੂੰਨਾਂ ਖਿਲਾਫ ਵਿਰੋਧ ਪ੍ਰਦਰਸਨ ਕੀਤਾ।  ਸੂਬੇ ਵਿਚ ਸ਼ਿਵ ਸੈਨਾ ਸਮੇਤ ਐਨਸੀਪੀ ਤੇ ਕਾਂਗਰਸ ਨੇ ਬੰਦ ਦਾ ਸਮਰਥਨ ਕੀਤਾ। ਪ੍ਰਧਾਨ ਮੰਤਰੀ ਦੇ ਪਿਤਰੀ ਰਾਜ ਗੁਜਰਾਤ ਵਿਚ ਵੀ ਬੰਦ ਦਾ ਖਾਸਾ ਅਸਰ ਵੇਖਣ ਨੂੰ ਮਿਲਿਆ ਜਿੱਥੇ ਪ੍ਰਦਰਸ਼ਨਕਾਰੀਆਂ ਨੇ ਤਿੰਨ ਹਾਈਵੇਅ ਜਾਮ ਕਰ ਦਿਤੇ ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ।

bharat bandhbharat bandh

ਗੋਆ ਵਿਚ ਬੰਦ ਦਾ ਅਸਰ ਅੰਸ਼ਿਕ ਰੂਪ ਵਿਚ ਵੇਖਣ ਨੂੰ ਮਿਲਿਆ ਹੈ। ਭਾਜਪਾ ਸਾਸਤ ਗੋਆ ਵਿਚ ਸਵੇਰ ਤੋਂ ਬਾਜ਼ਾਰ ਖੁੱਲੇ ਰਹੇ ਅਤੇ ਜਨਤਕ ਆਵਾਜਾਈ ਵੀ ਆਮ ਰਹੀ। ਵੱਖ-ਵੱਖ ਪਾਰਟੀਆਂ ਨੇ ਕੇਂਦਰ ਵਲੋਂ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਵਲੋਂ ਬੁਲਾਏ ਗਏ ‘ਭਾਰਤ ਬੰਦ’ ਦਾ ਸਮਰਥਨ ਕੀਤਾ ਹੈ। ਵਿਦਿਅਕ ਅਦਾਰਿਆਂ ਦਾ ਕੰਮਕਾਜ ਵੀ ਆਮ ਹੈ। ਬਾਜਾਰ ਖੁੱਲ੍ਹੇ ਹਨ ਅਤੇ ਜਨਤਕ ਆਵਾਜਾਈ ਦੂਜੇ ਦਿਨਾਂ ਦੀ ਤਰ੍ਹਾਂ ਆਮ ਹੈ।  ਮੱਧ ਪ੍ਰਦੇਸ ਦੇ ਹੋਸੰਗਾਬਾਦ ਜ਼ਿਲ੍ਹੇ ’ਚ ਬੰਦ ਦੇ ਸਮਰਥਨ ’ਚ ਪ੍ਰਦਰਸ਼ਨ ਕੀਤਾ ਗਿਆ। ਇਨਕਲਾਬੀ ਕਿਸਾਨ ਮਜਦੂਰ ਸੰਗਠਨ ਦੀ ਅਗਵਾਈ ’ਚ ਪ੍ਰਦਰਸਨਕਾਰੀਆਂ ਨੇ ਜ਼ੋਰਦਾਰ ਨਾਅਰੇਬਾਜੀ ਕੀਤੀ ਅਤੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਪੱਛਮੀ ਬੰਗਾਲ,  ਛੱਤੀਸਗੜ੍ਹ, ਰਾਜਸਥਾਨ ਸਮੇਤ ਬਾਕੀ ਸੂਬਿਆਂ ਵਿਚ ਵੀ ਬੰਦ ਦਾ ਮਿਲਿਆ-ਜੁਲਿਆ ਅਸਰ ਵੇਖਣ ਨੂੰ ਮਿਲਿਆ ਹੈ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Nihang Singhs Hungama at Suba Singh Antim Ardas: Suba Singh ਦੀ Antim Ardas 'ਤੇ ਪਹੁੰਚ ਗਏ Nihang Singh

26 Sep 2025 3:26 PM

Two boys opened fire on gym owner Vicky in Mohali : ਤੜਕਸਾਰ ਗੋਲ਼ੀਆਂ ਦੀ ਆਵਾਜ਼ ਨਾਲ਼ ਦਹਿਲਿਆ Mohali | Punjab

25 Sep 2025 3:15 PM

Malerkotla illegal slums : ਗੈਰ-ਕਾਨੂੰਨੀ slums ਹਟਾਉਣ ਗਈ Police 'ਤੇ ਭੜਕੇ ਲੋਕ, ਗਰਮਾ-ਗਰਮੀ ਵਾਲਾ ਹੋਇਆ ਮਾਹੌਲ

25 Sep 2025 3:14 PM

Story Of 8-Year-Old Boy Abhijot singh With Kidney Disorder No more |Flood Punjab |Talwandi Rai Dadu

25 Sep 2025 3:14 PM

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM
Advertisement