
ਕਿਹਾ, ਸਾਡੀ ਜਥੇਬੰਦੀ ਨਾਲ ਵੀ ਗੈਰ ਰਸਮੀ ਗੱਲਬਾਤ ਲਈ ਕੀਤੀ ਗਈ ਸੀ ਪਹੁੰਚ
ਚੰਡੀਗੜ੍ਹ : ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਕੁੱਝ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਬੁਲਾਏ ਜਾਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਅੰਦਰ ਸੰਸ਼ੋਪੰਜ ਵਾਲੀ ਸਥਿਤੀ ਬਣਦੀ ਨਜ਼ਰ ਆਈ। ਭਾਵੇਂ ਬਾਅਦ ਵਿਚ ਸਭ ਕੁੱਝ ਠੀਕ ਹੋ ਗਿਆ ਪਰ ਇਕ ਵਾਰ ਹਫਰਾ-ਤਫਰੀ ਵਾਲਾ ਮਾਹੌਲ ਬਣਨ ਲੱਗਾ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਅਜਿਹੀ ਕਿਸੇ ਗੱਲਬਾਤ ਲਈ ਕੋਈ ਸੱਦਾ ਨਹੀਂ ਮਿਲਿਆ।
Kisan Unions
ਹਾਲਾਂਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਜਥੇਬੰਦੀ ਤਕ ਗ਼ੈਰ ਰਸਮੀ ਗੱਲ ਕਰਨ ਲਈ ਪਹੁੰਚ ਕੀਤੀ ਗਈ ਸੀ ਪਰ ਉਨ੍ਹਾਂ ਨੇ ਇਕੱਲਿਆਂ ਅਜਿਹੀ ਕੋਈ ਵੀ ਗੈਰ-ਰਸਮੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿਤਾ ਸੀ।
Kisan Union
ਉਨ੍ਹਾਂ ਕਿਹਾ ਕਿ ਹੁਣ ਬਾਕੀ ਜਥੇਬੰਦੀਆਂ ਨੂੰ ਅਜਿਹੀ ਕਿਸੇ ਵੀ ਗੈਰ ਰਸਮੀ ਗੱਲਬਾਤ ਵਿੱਚ ਇਕੱਲਿਆਂ ਨਹੀਂ ਸੀ ਜਾਣਾ ਚਾਹੀਦਾ ਇਸ ਨਾਲ ਲੋਕਾਂ ਵਿਚ ਵੱਖ ਵੱਖ ਤਰ੍ਹਾਂ ਦੇ ਭੁਲੇਖੇ ਪੈਦਾ ਹੋਣ ਦਾ ਖਦਸ਼ਾ ਹੈ। ਇਸੇ ਦੌਰਾਨ ਪਹਿਲਾਂ ਇਹ ਮੀਟਿੰਗ ਗ੍ਰਹਿ ਮੰਤਰੀ ਦੇ ਗ੍ਰਹਿ ਵਿਖੇ ਹੋਣੀ ਸੀ ਅਤੇ ਬਾਅਦ ਵਿਚ ਸਥਾਨ ਬਦਲ ਦਿਤਾ ਗਿਆ। ਬਾਅਦ ਵਿਚ ਇਕ ਜਥੇਬੰਦੀ ਦਾ ਆਗੂ ਵਾਪਸ ਪਰਤ ਆਇਆ ਜਿਸ ਨੇ ਸਰਕਾਰ ਦੀ ਮਨਸ਼ਾ‘ਤੇ ਸ਼ੰਕੇ ਜ਼ਾਹਰ ਕੀਤੇ ਹਨ।