ਪੰਜਾਬ ਰੋਡਵੇਜ਼ ਦੀ ਬੱਸ ਟੋਲ ਪਲਾਜ਼ੇ ਨਾਲ ਟਕਰਾਈ, 10 ਜ਼ਖ਼ਮੀ
Published : Dec 8, 2020, 7:57 am IST
Updated : Dec 8, 2020, 7:57 am IST
SHARE ARTICLE
image
image

ਪੰਜਾਬ ਰੋਡਵੇਜ਼ ਦੀ ਬੱਸ ਟੋਲ ਪਲਾਜ਼ੇ ਨਾਲ ਟਕਰਾਈ, 10 ਜ਼ਖ਼ਮੀ

ਮੁੱਦਕੀ-ਤਲਵੰਡੀ ਭਾਈ, 7 ਦਸੰਬਰ (ਪ੍ਰੇਮ ਮਨਚੰਦਾ, ਲਖਵਿੰਦਰ ਸਿੰਘ ਪੰਨੂੰ): ਪਿੰਡ ਕੋਟਕਰੋੜ ਕਲਾਂ ਨੇੜੇ ਬਣੇ ਨੈਸ਼ਨਲ ਹਾਈਵੇ 54 ਉਤੇ ਬਣੇ ਟੋਲ ਪਲਾਜ਼ੇ ਉਤੇ  ਅੱਜ 8 ਵਜੇ ਸਵੇਰੇ ਇਕ ਵੱਡਾ ਫ਼ਰੀਦਕੋਟ ਵਲੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਬੇਕਾਬੂ ਹੋ ਕੇ ਟੋਲ ਪਲਾਜ਼ੇ ਦੇ ਥੰਮਾਂ ਨਾਲ ਜਾ ਟਕਰਾਈ ਜਿਸ ਕਰ ਕੇ ਬੱਸ ਵਿਚ ਸਵਾਰ 8 ਸਵਾਰੀਆਂ ਜ਼ਖ਼ਮੀ ਹੋ ਗਈਆਂ। ਜਦ ਕਿ ਟੋਲ ਪਲਾਜ਼ੇ ਉਤੇ ਵੱਡੀ ਗਿਣਤੀ ਵਿਚ ਧਰਨਾ ਦੇ ਰਹੇ ਕਿਸਾਨ ਵਾਲ ਵਾਲ ਬੱਚ ਗਏ। ਮੌਕੇ ਮੌਜੂਦ ਲੋਕਾਂ ਨੇ ਦਸਿਆ ਕਿ ਅੱਜ ਸਵੇਰੇ ਕਾਫ਼ੀ ਧੁੰਦ ਪੈ ਰਹੀ ਸੀ ਅਤੇ ਜ਼ਿਆਦਾ ਦੂਰ ਤਕ ਦਿਖਾਈ ਨਹੀਂ ਦਿੰਦਾ ਸੀ।
  ਉਨ੍ਹਾਂ ਦਾ ਕਹਿਣਾ ਸੀ ਕਿ ਸਵੇਰੇ ਸਾਢੇ ਸੱਤ ਅਤੇ ਅੱਠ ਦਾ ਸਮਾਂ ਹੋਵੇਗਾ ਜਦੋਂ ਫ਼ਰੀਦਕੋਟ ਵਲੋਂ ਆ ਰਹੀ ਪੰਜਾਬ ਰੋਡਵੇਜ਼ ਦੀ ਤੇਜ਼ ਰਫ਼ਤਾਰ ਬੱਸ ਅਚਾਨਕ ਟੋਲ ਪਲਾਜ਼ੇ ਦੇ ਥੰਮਾਂ ਨਾਲ ਆ ਟਕਰਾਈ। ਬੱਸ ਦੇ ਟਕਰਾਉਣ ਨਾਲ ਇਕ ਵੱਡਾ ਧਮਾਕਾ ਹੋਣ ਕਰ ਕੇ ਮੌਕੇ ਉਤੇ ਹਫੜਾ ਦਫੜੀ ਮੱਚ ਗਈ। ਬੱਸ ਵਿਚ ਸਵਾਰ ਬੱਸ ਚਾਲਕ ਸਮੇਤ 10 ਦੇ ਕਰੀਬ ਸਵਾਰੀਆਂ ਨੂੰ ਗੰਭੀਰ ਚੋਟਾਂ ਲੱਗੀਆਂ। ਮੌਕੇ ਉਤੇ ਮੌਜੂਦ ਕਿਸਾਨਾਂ ਅਤੇ ਪੁਲਿਸ ਕਰਮਚਾਰੀਆਂ ਵਲੋਂ ਅੰਬੂਲੈਂਸ ਰਾਹੀਂ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦਸੀ ਜਾ ਰਹੀ। ਜ਼ਿਕਰਯੋਗ ਹੈ ਕਿ ਕਿਸਾਨ ਸੰਘਰਸ਼ ਕਰ ਕੇ ਇਥੇ ਹਰ ਵਕਤ ਵੱਡੀ ਗਿਣਤੀ ਵਿਚ ਕਿਸਾਨ ਮੌਜੂਦ ਹੁੰਦੇ ਹਨ। ਇਸ ਲਈ ਕੋਈ ਵੀ ਵੱਡਾ ਦੁਖਾਂਤ ਵਾਪਰਨ ਤੋਂ ਬਚਾਅ ਹੋ ਗਿਆ।

imageimage

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement