
ਇਕ ਪਿਸਤੌਲ, ਇਕ ਮੈਗਸਿਮ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ
ਫਿਰੋਜ਼ਪੁਰ: ਬੀਐਸਐਫ ਨੇ ਭਾਰਤ-ਪਾਕਿ ਸਰਹੱਦ 'ਤੇ ਹੈਰੋਇਨ ਦੇ 8 ਪੈਕਟ ਬਰਾਮਦ ਕੀਤੇ ਹਨ, ਜਿਸ ਦਾ ਵਜ਼ਨ 2 ਕਿਲੋ 600 ਗ੍ਰਾਮ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਇਕ ਪਿਸਤੌਲ, ਇਕ ਮੈਗਸਿਮ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਤਲਾਸ਼ੀ ਮੁਹਿੰਮ ਦੌਰਾਨ ਬੀਐਸਐਫ ਦੀ ਚੈਕ ਪੋਸਟ ਦੋਨਾ ਤੇਲੂਮਲ ਵਿਖੇ ਬੀਐਸਐਫ ਨੇ ਇਹ ਖੇਪ ਬਰਾਮਦ ਕੀਤੀ ਹੈ।
ਬੀਐਸਐਫ ਨੇ ਸਰਹੱਦ ਨੇੜੇ ਇਕ ਅਣਪਛਾਤੇ ਵਿਅਕਤੀ ਦੇ ਪੈਰਾਂ ਦੇ ਨਿਸ਼ਾਨ ਦੇਖੇ ਸਨ, ਜਿਸ 'ਤੇ ਬੀਐਸਐਫ ਨੇ ਕਾਰਵਾਈ ਕਰਦੇ ਹੋਏ ਇਲਾਕੇ ਦੀ ਤਲਾਸ਼ੀ ਲਈ ਤਾਂ ਉਥੋਂ 8 ਪੈਕਟ ਹੈਰੋਇਨ ਦੇ ਬਰਾਮਦ ਹੋਏ। ਇਲਾਕੇ ਵਿਚ ਤਲਾਸ਼ੀ ਮੁਹਿੰਮ ਜਾਰੀ ਹੈ।