
Sri Muktsar Sahib News : ਪਿੰਡ ’ਚ ਨਸ਼ਾ ਵੇਚਣ ਵਾਲੇ ਕੁਝ ਲੋਕ ਮ੍ਰਿਤਕ ਨਾਲ ਰੱਖਦੇ ਸਨ ਰੰਜ਼ਿਸ਼
Sri Muktsar Sahib News in Punjabi : ਹਲਕਾ ਲੰਬੀ ਦੇ ਪਿੰਡ ਕਿੱਲਿਆਂਵਾਲੀ ’ਚ ਸ਼ੁੱਕਰਵਾਰ ਦੇਰ ਰਾਤ ਇਕ ਨੌਜਵਾਨ ਨੂੰ ਘਰ ਦੇ ਬਾਹਰ ਬੁਲਾ ਕੇ ਉਸ ’ਤੇ ਲੋਹੇ ਦੀਆਂ ਰਾਡਾਂ ਤੇ ਡੰਡਿਆਂ ਨਾਲ ਬੇਰਹਿਮੀ ਨਾਲ ਹਮਲਾ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਦਕਿ ਮ੍ਰਿਤਕ ਦੇ ਇਕ ਦੋਸਤ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਿਸ ਨੂੰ ਫ਼ਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਵਿਕਰਮਜੀਤ ਸਿੰਘ (26) ਵਜੋਂ ਹੋਈ ਹੈ। ਜ਼ਖ਼ਮੀ ਸ਼ਮਸ਼ੇਰ ਸਿੰਘ ਵਿਕਰਮਜੀਤ ਦਾ ਗੁਆਂਢੀ ਹੈ। ਇਸ ਤੋਂ ਇਲਾਵਾ ਬਚਾਅ ਲਈ ਆਏ ਵਿਕਰਮਜੀਤ ਦੇ ਪੱਖ ਦੇ ਅੱਧੀ ਦਰਜਨ ਵਿਅਕਤੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ।
ਘਟਨਾ ਦੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਪਿੰਡ ’ਚ ਚਿੱਟੇ ਦਾ ਨਸ਼ਾ ਸ਼ਰੇਆਮ ਵਿਕਦਾ ਹੈ। ਵਿਕਰਮ ਇਸ ਦਾ ਕਈ ਵਾਰ ਵਿਰੋਧ ਕਰ ਚੁੱਕਾ ਸੀ ਜਿਸ ਕਾਰਨ ਪਿੰਡ ਦੇ ਨਸ਼ਾ ਵੇਚਣ ਵਾਲੇ ਕੁਝ ਲੋਕ ਉਸ ਨਾਲ ਰੰਜ਼ਿਸ਼ ਰੱਖਦੇ ਸਨ। ਉਨ੍ਹਾਂ ਦੱਸਿਆ ਕਿ ਵਿਕਰਮ ਮਜ਼ਦੂਰੀ ਕਰਦਾ ਸੀ। ਉਹ ਸ਼ੁੱਕਰਵਾਰ ਦੇਰ ਰਾਤ ਕਰੀਬ 10 ਵਜੇ ਕੰਮ ਤੋਂ ਘਰ ਆਇਆ ਤਾਂ ਪਿੰਡ ਦੇ ਨਸ਼ਾ ਵੇਚਣ ਵਾਲੇ ਵਿਅਕਤੀ ਆਪਣੇ ਕਰੀਬ 30 ਸਾਥੀਆਂ ਸਮੇਤ ਉਸ ਦੇ ਘਰ ਆਏ ਤੇ ਵਿਕਰਮ ਨੂੰ ਬਾਹਰ ਆਉਣ ਲਈ ਕਿਹਾ।
(For more news apart from 30 men beat and killed the young man News in Punjabi, stay tuned to Rozana Spokesman)