Jalalabad News: ਪੈਟਰੋਲ ਪੰਪ ਤੋਂ ਜਾ ਰਹੇ ਸਨ ਘਰ
ਫਾਜ਼ਿਲਕਾ ਦੇ ਜਲਾਲਾਬਾਦ 'ਚ ਟਰੈਕਟਰ ਅਤੇ ਬਾਈਕ ਦੀ ਟੱਕਰ ਹੋ ਗਈ। ਇਸ ਹਾਦਸੇ 'ਚ ਬਾਈਕ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਦੋਵੇਂ ਪੈਟਰੋਲ ਪੰਪ ਤੋਂ ਬਾਈਕ 'ਚ ਪੈਟਰੋਲ ਭਰ ਕੇ ਘਰ ਪਰਤ ਰਹੇ ਸਨ।
ਇਹ ਹਾਦਸਾ ਪਿੰਡ ਚੱਕਜਾਨੀਸਰ ਵਿੱਚ ਵਾਪਰਿਆ। ਮ੍ਰਿਤਕ ਦੀ ਪਛਾਣ ਸੁਮਨਪ੍ਰੀਤ ਸਿੰਘ (18) ਵਜੋਂ ਹੋਈ ਹੈ। ਸੁਮਨਪ੍ਰੀਤ ਦੇ ਪਿਤਾ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਬਾਈਕ 'ਚ ਪੈਟਰੋਲ ਭਰਵਾਉਣ ਗਿਆ ਸੀ। ਵਾਪਸ ਆਉਂਦੇ ਸਮੇਂ ਉਸ ਦੀ ਇਕ ਟਰੈਕਟਰ ਨਾਲ ਟੱਕਰ ਹੋ ਗਈ।
ਉਸ ਨੇ ਦੱਸਿਆ ਕਿ ਸੁਮਨਪ੍ਰੀਤ 11ਵੀਂ ਜਮਾਤ ਵਿੱਚ ਪੜ੍ਹਦਾ ਸੀ। ਪੁਲਿਸ ਅਧਿਕਾਰੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਹਾਦਸੇ ਵਿੱਚ ਅਰਸ਼ਦੀਪ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਨੂੰ ਟੱਕਰ ਮਾਰਨ ਮਗਰੋਂ ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।