ਪ੍ਰੀਤ ਕੌਰ ਨੇ ਪੁਲਿਸ ਸੁਰੱਖਿਆ ਲੈਣ ਦੀ ਕੀਤੀ ਮੰਗ
ਫਿਰੋਜ਼ਪੁਰ: ਪੁਲਿਸ ਵੱਲੋਂ ਮੈਡੀਕਲ ਕਰਵਾਉਣ ਉਪਰੰਤ ਮਾਨਯੋਗ ਜੁਡੀਸ਼ੀਅਲ ਮਜਿਸਟਰੇਟ ਫਰਸਟ ਕਲਾਸ ਹਰਪ੍ਰੀਤ ਕੌਰ ਦੀ ਅਦਾਲਤ ਚ ਪੇਸ਼ ਕੀਤਾ ਗਿਆ। ਅੱਜ ਸਵੇਰੇ ਪ੍ਰੀਤ ਕੌਰ ਆਪਣੀ ਭੂਆ ਅਤੇ ਫੁੱਫੜ ਨੂੰ ਲੈ ਕੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਕੋਲ ਪੇਸ਼ ਹੋਈ ਸੀ।
ਦੱਸਣਯੋਗ ਹੈ ਕਿ ਬੀਤੀ 30 ਦਸੰਬਰ ਨੂੰ ਪ੍ਰੀਤ ਕੌਰ ਦੇ ਪਿਤਾ ਵੱਲੋਂ ਨਹਿਰ ਚ ਧੱਕਾ ਦੇ ਦਿੱਤਾ ਸੀ। ਪ੍ਰੀਤ ਕੌਰ ਕਿਸਮਤ ਨਾਲ ਨਹਿਰ ਵਿਚੋਂ ਬਾਹਰ ਆ ਗਈ। ਪੁਲਿਸ ਵੱਲੋਂ ਪ੍ਰੀਤ ਦੇ ਪਿਤਾ ਸੁਰਜੀਤ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਜੇਲ ਭੇਜ ਦਿੱਤਾ ਸੀ।ਹੁਣ ਕਰੀਬ ਸਵਾ ਦੋ ਮਹੀਨੇ ਬਾਅਦ ਪ੍ਰੀਤ ਕੌਰ ਨੇ ਬੀਤੇ ਕੱਲ੍ਹ ਮੀਡੀਆ ਸਾਹਮਣੇ ਆਪਣੇ ਆਪ ਨੂੰ ਜਿਉਂਦਾ ਰੱਖਣ ਦਾ ਦਾਅਵਾ ਕੀਤਾ ਅਤੇ ਆਪਣੇ ਪਿਤਾ ਨੂੰ ਜੇਲ ਵਿਚੋਂ ਬਚਾਉਣ ਦੀ ਗੱਲ ਕਹੀ। ਇਹ ਵੀ ਕਿਹਾ ਕਿ ਉਸਦੇ ਭੈਣਾਂ ਛੋਟੀਆਂ ਹਨ ਜੋ ਰੁਲ ਜਾਣਗੀਆਂ। ਉਸ ਨੇ ਕਿਹਾ ਕਿ ਉਹ ਪੁਲਿਸ ਸੁਰੱਖਿਆ ਲੈਣਾ ਚਾਹੁੰਦੀ ਹੈ। ਜਿਸ ਤਹਿਤ ਪ੍ਰੀਤ ਕੌਰ ਅੱਜ ਪੁਲਿਸ ਸਾਹਮਣੇ ਪੇਸ਼ ਹੋਈ। ਪੁਲਿਸ ਵੱਲੋਂ ਪ੍ਰੀਤ ਕੌਰ ਦਾ ਮੈਡੀਕਲ ਕਰਵਾਉਣ ਉਪਰੰਤ ਅਦਾਲਤ ਚ ਪੇਸ਼ ਕੀਤਾ ਜਾ ਰਿਹਾ ਹੈ ਜਿਥੇ ਉਸਦੇ ਬਿਆਨ ਕਲਮਬੱਧ ਹੋ ਰਹੇ ਹਨ।
