ਸ਼ਾਹਜਹਾਂਪੁਰ ਬਾਰਡਰ 'ਤੇ ਡਰਾਈਵਰਾਂ ਨਾਲ ਬਦਸਲੂਕੀ
Published : Jan 9, 2021, 1:41 am IST
Updated : Jan 9, 2021, 1:41 am IST
SHARE ARTICLE
image
image

ਸ਼ਾਹਜਹਾਂਪੁਰ ਬਾਰਡਰ 'ਤੇ ਡਰਾਈਵਰਾਂ ਨਾਲ ਬਦਸਲੂਕੀ

ਨਵੀਂ ਦਿੱਲੀ, 8 ਜਨਵਰੀ (ਚਰਨਜੀਤ ਸਿੰਘ ਸੁਰਖ਼ਾਬ) : ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ 'ਤੇ ਮੋਰਚਾ ਲਾਇਆ ਹੋਇਆ ਹੈ |  ਦੇਸ਼ ਦੇ ਹਰ ਵਰਗ ਦੇ ਲੋਕਾਂ ਦਾ ਸਹਿਯੋਗ ਮਿਲ ਰਿਹਾ ਲੋਕਾਂ ਵਲੋਂ ਸੇਵਾ ਵੀ ਵੱਧ ਚੜ੍ਹ ਕੇ ਕੀਤੀ ਜਾ ਰਹੀ ਹੈ |  ਉਥੇ ਹੀ ਕਿਸਾਨੀ ਮੋਰਚੇ ਨੂੰ ਤੋੜਨ, ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |
ਸਪੋਕਸਮੈਨ ਦੇ ਪੱਤਰਕਾਰ ਵਲੋਂ ਅਨੀਸ਼ ਨਾਲ ਗੱਲਬਾਤ ਕੀਤੀ ਗਈ ਜਿਸ ਨਾਲ ਸ਼ਾਹਜਹਾਂਪੁਰ ਬਾਰਡਰ 'ਤੇ ਪੁਲਿਸ ਵਲੋਂ ਬਦਸਲੂਕੀ ਕੀਤੀ ਗਈ | ਅਨੀਸ਼ ਨੇ ਗੱਲਬਾਤ ਦੌਰਾਨ ਦਸਿਆ ਕਿ ਰਾਜਸਥਾਨ ਦਾ ਰਹਿਣ ਵਾਲਾ ਹੈ ਤੇ ਉਹ ਗੁਜਰਾਤ ਤੋਂ ਦਿੱਲੀ ਦਾ ਮਾਲ ਲੈ ਕੇ ਆ ਰਹੇ ਸਨ | ਉਨ੍ਹਾਂ ਕਿਹਾ ਕਿ ਉਹ ਰਸਤੇ ਵਿਚ ਆ ਰਹੇ ਸਨ ਕਿਸੇ ਨੇ ਕੁੱਝ ਨਹੀਂ ਕਿਹਾ ਕਿ ਪਰ ਇਥੇ ਪੁਲਿਸ ਨੇ ਕਰੇਨ ਨਾਲ ਸੜਕ ਤੇ ਕੰਨਟੇਨਰ ਰੱਖ ਦਿਤੇ ਤੇ ਸਾਡੀ ਗੱਡੀ ਇਥੇ ਖੜ੍ਹੀ ਕਰਵਾ ਲਈ ਤੇ ਸਾਡੇ ਕੋਲੋਂ ਚਾਬੀ ਖੋਹ ਲਈ ਗਈ ਤੇ ਜਦੋਂ ਮੈਂ ਚਾਬੀ ਨਹੀਂ ਦਿਤੀ ਤੇ ਮੈਨੂੰ ਕੁੱਟਿਆ ਤੇ ਕਿਹਾ ਕਿ ਤੇਰੇ 'ਤੇ ਅਸੀਂ ਕੇਸ ਬਣਵਾਂਗੇ | ਮੈਨੂੰ ਮਾਵਾਂ ਭੈਣਾਂ ਦੀਆਂ ਗਾਲ੍ਹਾਂ ਕਢੀਆਂ ਗਈਆ | ਉਨ੍ਹਾਂ ਕਿਹਾ ਕਿ ਸਾਡੀ ਗੱਡੀ ਨੂੰ ਚਾਰ ਦਿਨ ਹੋ ਗਏ ਖੜ੍ਹੇ ਨੂੰ ਤੇ ਇਸ ਵਿਚ ਮਾਲ ਖ਼ਰਾਬ ਹੋ ਰਿਹਾ ਹੈ |  ਉਨ੍ਹਾਂ ਕਿਹਾ ਕਿ ਅਜੇ ਵੀ ਇਸ ਦੀ ਚਾਬੀ ਪੁਲਿਸ ਕੋਲ ਹੈ, ਜਿੰਨੀ ਪੁਲਿਸ ਨੇ ਸਾਡੇ ਨਾਲ ਬਦਤਮੀਜੀ ਕੀਤੀ ਹੈ ਉਨੀ ਕਿਸੇ ਨੇ ਵੀ ਕਿਸੇ ਨਾਲ ਨਹੀਂ ਕੀਤੀ ਹੋਣੀ ਹੈ |  
ਉਨ੍ਹਾਂ ਕਿਹਾ ਕਿ ਪੁਲਿਸ ਨੇ ਮੇਰੇ ਕੋਲੋਂ ਮੇਰਾ ਨਾਮ ਪੁਛਿਆ ਜਦੋਂ ਮੈਂ ਕਿਹਾ ਕਿ ਮੇਰਾ ਨਾਮ ਅਨੀਸ਼ ਖਾਨ ਹੈ ਤੈਂ ਕਹਿਣ ਲੱਗ ਪਏ ਕਿ ਤੂੰ ਤਾਂ ਮੁਸਲਮਾਨ ਹੈ | ਉਨ੍ਹਾਂ ਕਿਹਾ ਕਿ ਜਦੋਂ ਮੈ ਅਪਣਾ ਨਾਮ ਦਸਿਆ ਤਾਂ ਪੁਲਿਸ ਵਾਲੇ ਹੈਰਾਨ ਹੋ ਗਏ ਜਿਵੇਂ ਮੈ ਕੋਈ ਅਤਿਵਾਦੀ ਹਾਂ ਮੈਂ ਭਾਰਤ ਦਾ ਹੀ ਰਹਿਣ ਵਾਲਾ ਹੈ |  ਮੇਰੇ ਕੋਲ ਮੇਰੇ ਸਾਰੇ ਪਰੂਫ ਹਨ ਜੋ ਸਾਬਤ ਕਰ ਸਕਦੇ ਹਨ ਮੈਂ ਭਾਰਤ ਦਾ ਹੀ ਰਹਿਣ ਵਾਲਾ ਹਾਂ | ਉਨ੍ਹਾਂ ਕਿਹਾ ਕਿ ਕਿਸਾਨ ਦਾ ਕੋਈ ਕਸੂਰ ਨਹੀਂ ਹੈ ਉਹ ਤਾਂ ਸਾਨੂੰ ਖਾਣ ਨੂੰ ਲੰਗਰ, ਰਹਿਣ ਨੂੰ ਬਿਸਤਰਾ ਸੱਭ ਕੁੱਝ ਦੇ ਰਹੇ ਹਨ ਫਿਰ ਅਸੀਂ ਕਿਸਾਨ ਨੂੰ ਕਿਵੇਂ ਮਾੜਾ ਕਹਿ ਸਕਦੇ ਹਾਂ, ਕਿਸਾਨ ਦਾ ਕੋਈ ਕਸੂਰ ਨਹੀਂ ਹਾਂ, ਕਿਸਾਨਾਂ ਨੂੰ ਜਾਣ ਕੇ ਬਦਨਾਮ ਕਰ ਕੀਤਾ ਜਾ ਰਿਹਾ ਹੈ¢ 
imageimage

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement