ਸੁਖਪਾਲ ਖਹਿਰਾ 'ਤੇ ਹੋਈ ED ਦੀ ਕਾਰਵਾਈ ਨੂੰ ਪੁੱਤਰ ਮਹਿਤਾਬ ਖਹਿਰਾ ਨੇ ਦੱਸਿਆ ਝੂਠ ਦਾ ਪੁਲੰਦਾ 
Published : Jan 9, 2022, 1:24 pm IST
Updated : Jan 9, 2022, 1:24 pm IST
SHARE ARTICLE
Sukhpal Khaira
Sukhpal Khaira

ED ਇਹ ਸਿਰਫ਼ ਮੇਰੇ ਪਿਤਾ ਨੂੰ ਡਰਾਉਣ ਧਮਕਾਉਣ, ਉਨ੍ਹਾਂ ਦੀ ਸੱਚ ਦੀ ਅਵਾਜ਼ ਨੂੰ ਦਬਾਉਣ ਅਤੇ ਅਗਾਮੀ ਚੋਣਾਂ ਵਿੱਚੋਂ ਬਾਹਰ ਰੱਖਣ ਲਈ ਕਰ ਰਹੀ ਹੈ।

 

ਚੰਡੀਗੜ੍ਹ -  ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਨੇ ਅੱਜ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ED ਦੀ ਕਾਰਵਾਈ ਨੂੰ ਝੂਠ ਦਾ ਪੁਲੰਦਾ ਦੱਸਿਆ ਹੈ ਤੇ ਕਿਹਾ ਹੈ ਕਿ ED ਇਹ ਸਿਰਫ਼ ਮੇਰੇ ਪਿਤਾ ਨੂੰ ਡਰਾਉਣ ਧਮਕਾਉਣ, ਉਨ੍ਹਾਂ ਦੀ ਸੱਚ ਦੀ ਅਵਾਜ਼ ਨੂੰ ਦਬਾਉਣ ਅਤੇ ਅਗਾਮੀ ਚੋਣਾਂ ਵਿੱਚੋਂ ਬਾਹਰ ਰੱਖਣ ਲਈ ਕਰ ਰਹੀ ਹੈ।

file photo

ਮਹਿਤਾਬ ਖਹਿਰਾ ਨੇ ਪੋਸਟ ਵਿਚ ਲਿਖਿਆ ਕਿ ’ਦੋਸਤੋ, ਮੇਰੇ ਪਿਤਾ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ED ਵੱਲੋਂ ਮੋਹਾਲੀ ਦੀ ਅਦਾਲਤ ਵਿਚ ਪੇਸ਼ ਕੀਤੇ ਗਏ ਚਲਾਨ ਨੇ ਝੂਠ ਦੇ ਪੁਲੰਦੇ ਦਾ ਪਰਦਾਫਾਸ਼ ਕਰ ਦਿੱਤਾ ਹੈ। ਜਿਹੜੀ ED ਨੇ ਛਾਪੇਮਾਰੀ ਦੌਰਾਨ ਮੇਰੇ ਪਿਤਾ ਨੂੰ ਇੰਟਰਨੈਸ਼ਨਲ ਡਰੱਗ ਕਿੰਗਪਿੰਨ ਕਿਹਾ ਸੀ, ਨਕਲੀ ਪਾਸਪੋਰਟ ਹੋਣ ਦਾ ਦਾਅਵਾ ਕੀਤਾ ਸੀ ਅਤੇ ਉਨ੍ਹਾਂ ’ਤੇ 1.19 ਲੱਖ ਅਮਰੀਕੀ ਡਾਲਰ ਇਕੱਠੇ ਕਰਨ ਦਾ ਇਲਜ਼ਾਮ ਲਗਾਇਆ ਸੀ, ਇਹ ਕੋਈ ਵੀ ਇਲਜ਼ਾਮ ਹੁਣ ਚਲਾਨ ਦਾ ਹਿੱਸਾ ਨਹੀਂ ਹਨ। ਚਲਾਨ ਮੁਤਾਬਕ ED ਦੀ ਕਹਾਣੀ ਨੇ ਸਿਰਫ਼ ਅਤੇ ਸਿਰਫ਼ ਸਾਡੇ ਪਰਿਵਾਰ ਦੇ 6 ਸਾਲ (2014-2020) ਦੀ ਆਮਦਨ ਅਤੇ ਖ਼ਰਚ ਵਿਚਲੇ 3.82 ਕਰੋੜ ਦੇ ਫਰਕ ਨੂੰ ਜੁਰਮ ਬਣਾਇਆ ਹੈ। ਇਹ ਕੰਮ ਤਾਂ ਕੋਈ ਇਨਕਮ ਟੈਕਸ ਦਾ ਇੰਸਪੈਕਟਰ ਵੀ ਕਰ ਸਕਦਾ ਸੀ। 

Enforcement DirectorateEnforcement Directorate

ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ED ਦੀ ਸਾਰੀ ਜਾਂਚ ਕੇਵਲ ਤੇ ਕੇਵਲ ਮੇਰੀ ਭੈਣ ਅਤੇ ਮੇਰੇ ਵਿਆਹ ਦੁਆਲੇ ਬੁਣੀ ਗਈ ਹੈ। ED ਨੇ ਜਾਣ ਬੁੱਝ ਕੇ ਸਾਡੀ ਖੇਤੀਬਾੜੀ ਲ ਲ ਦੀ 6 ਸਾਲ ਦੀ ਡੇਢ ਕਰੋੜ ਰੁਪਏ ਦੀ ਆਮਦਨ ਨੂੰ ਅੱਖੋਂ ਪਰੋਖੇ ਕੀਤਾ ਹੈ। ਇਸੇ ਤਰਾਂ ਸਾਡੇ ਪਰਿਵਾਰ ਦੀਆਂ 2 ਕਰੋੜ ਰੁਪਏ ਦੀਆਂ ਖੇਤੀਬਾੜੀ ਲਿਮਟਾਂ ਨੂੰ ਵੀ ਕਿਸੇ ਖਾਤੇ ਨਹੀਂ ਗਿਣਿਆ ਹੈ ਅਤੇ ਨਾ ਹੀ ਸਾਡੇ ਕਰੀਬੀ ਰਿਸ਼ਤੇਦਾਰਾਂ ਅਤੇ ਦੋਸਤਾਂ ਕੋਲ਼ੋਂ ਲਏ ਕਰਜ਼ਿਆਂ ਨੂੰ ਗਿਣਿਆ ਹੈ। ਬਿਨਾਂ ਕਿਸੇ ਸਬੂਤ ਦੇ ਬੱਸ ਜੁਬਾਨੀ ਕਲਾਮੀ ਇਹ ਇਲਜ਼ਾਮ ਸਾਡੇ ਪਰਿਵਾਰ ਤੇ ਲੱਗਾ ਦਿੱਤਾ ਹੈ ਕਿ ਇਹ 3.82 ਕਰੋੜ ਰੁਪਏ ਸਾਡੇ ਪਰਿਵਾਰ ਨੂੰ ਗੁਰਦੇਵ ਸਿੰਘ ਨੇ ਪਿਛਲੇ 6 ਸਾਲਾਂ ਵਿੱਚ ਦਿੱਤੇ ਹਨ, ਜੋ ਆਪ 2015 ਤੋਂ ਜੇਲ ਵਿੱਚ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੁਹਾਲੀ ਅਦਾਲਤ ਵਿਚ ਸੁਖਪਾਲ ਸਿੰਘ ਖਹਿਰਾ ਵਿਰੁੱਧ ਸਖ਼ਤ ਕਾਨੂੰਨੀ ਘੇਰਾ ਮਜ਼ਬੂਤ ਕਰਦਿਆਂ ਚਲਾਨ ਪੇਸ਼ ਕੀਤਾ ਗਿਆ ਸੀ। ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੰਦੀਪ ਕੁਮਾਰ ਸਿੰਗਲਾ ਦੀ ਅਦਾਲਤ ਵਿਚ ਪੇਸ਼ ਕੀਤੇ ਗਏ ਚਲਾਨ ਵਿਚ ਈਡੀ ਨੇ ਖਹਿਰਾ ’ਤੇ ਗੰਭੀਰ ਦੋਸ਼ ਲਗਾਏ ਸਨ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਲਈ 20 ਜਨਵਰੀ ਦਾ ਦਿਨ ਨਿਰਧਾਰਿਤ ਕੀਤਾ ਹੈ। ਇਸ ਦਿਨ ਸੁਖਪਾਲ ਖਹਿਰਾ ਵਿਰੁੱਧ ਦੋਸ਼ ਆਇਦ ਕਰਨ ਦੀ ਕਾਰਵਾਈ ਸ਼ੁਰੂ ਹੋਵੇਗੀ। ਅਦਾਲਤ ਨੇ ਸੁਣਵਾਈ ਮੌਕੇ ਖਹਿਰਾ ਨੂੰ ਪੇਸ਼ ਕਰਨ ਲਈ ਕਿਹਾ ਹੈ। ਮੁਹਾਲੀ ਅਦਾਲਤ ਪਹਿਲਾਂ ਹੀ ਕਾਂਗਰਸ ਆਗੂ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਚੁੱਕੀ ਹੈ। ਇਸ ਸਮੇਂ ਸੁਖਪਾਲ ਖਹਿਰਾ ਨਿਆਇਕ ਹਿਰਾਸਤ ਅਧੀਨ ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਹਨ।
 

SHARE ARTICLE

ਏਜੰਸੀ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement