ਪੰਜਾਬ ਵਿਧਾਨ ਸਭਾ ਚੋਣਾਂ ਲਈ ਪੋ੍ਰੋਗਰਾਮ ਵੀ ਹੋਇਆ ਜਾਰੀ
Published : Jan 9, 2022, 1:21 am IST
Updated : Jan 9, 2022, 1:21 am IST
SHARE ARTICLE
image
image

ਪੰਜਾਬ ਵਿਧਾਨ ਸਭਾ ਚੋਣਾਂ ਲਈ ਪੋ੍ਰੋਗਰਾਮ ਵੀ ਹੋਇਆ ਜਾਰੀ


21 ਜਨਵਰੀ ਤੋਂ ਭਰੇ ਜਾ ਸਕਣਗੇ ਕਾਗ਼ਜ਼, ਇਸ ਵਾਰ ਆਨਲਾਈਨ ਕਾਗ਼ਜ਼ ਭਰਨ ਦੀ ਵੀ ਸਹੂਲਤ

ਚੰਡੀਗੜ੍ਹ, 8 ਜਨਵਰੀ (ਗੁਰਉਪਦੇਸ਼ ਭੁੱਲਰ): ਚੋਣ ਕਮਿਸ਼ਨ ਨੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਐਲਾਨ ਤਹਿਤ ਪੰਜਾਬ ਵਿਧਾਨ ਸਭਾ ਦੇ ਚੋਣ ਪ੍ਰੋਗਰਾਮ ਦਾ ਵੀ ਐਲਾਨ ਕਰ ਦਿਤਾ ਗਿਆ ਹੈ | ਜਾਰੀ ਪ੍ਰੋਗਰਾਮ ਮੁਤਾਬਕ ਚੋਣ ਕਮਿਸ਼ਨ ਨੇ ਪੰਜਾਬ ਵਿਚ ਚੋਣਾਂ ਲਈ 14 ਫ਼ਰਵਰੀ ਰਖਿਆ ਹੈ | ਨੋਟੀਫ਼ੀਕੇਸ਼ਨ ਜਾਰੀ ਹੋਣ ਬਾਅਦ 21 ਜਨਵਰੀ ਨੂੰ  ਕਾਗ਼ਜ਼ ਭਰਨ ਦਾ ਕੰਮ ਸ਼ੁਰੁੂ ਹੋਵੇਗਾ | 28 ਜਨਵਰੀ ਤਕ ਕਾਗ਼ਜ਼ ਭਰੇ ਜਾ ਸਕਣਗੇ ਅਤੇ 29 ਜਨਵਰੀ ਨੂੰ  ਜਾਂਚ ਹੋਵੇਗੀ | 31 ਜਨਵਰੀ ਤਕ ਨਾਮ ਵਾਪਸ ਲਏ ਜਾ ਸਕਣਗੇ | 14 ਫ਼ਰਵਰੀ ਨੂੰ  ਵੋਟਾਂ ਪੈਣ ਬਾਅਦ 10 ਮਾਰਚ ਨੂੰ  ਨਤੀਜੇ ਆਉਣਗੇ | ਇਸ ਵਾਰ ਉਮੀਦਵਾਰਾਂ ਨੂੰ  
ਆਨਲਾਈਨ ਕਾਗ਼ਜ਼ ਭਰਨ ਦੀ ਸਹੂਲਤ ਵੀ ਦਿਤੀ ਗਈ ਹੈ |
ਇਸ ਵਾਰ ਵੋਟਾਂ ਪੈਣ ਦਾ ਸਮਾਂ 1 ਘੰਟਾ ਵਧਾ ਦਿਤਾ ਗਿਆ ਹੈ ਤੇ ਉਮੀਦਵਾਰਾਂ ਦੇ ਖ਼ਰਚੇ ਦੀ ਹੱਦ ਵੀ ਵਧਾ ਕੇ 40 ਲੱਖ ਰੁਪਏ ਕਰ ਦਿਤੀ ਗਈ ਹੈ | ਚੋਣ ਜ਼ਾਬਤਾ ਵੀ ਅੱਜ ਐਲਾਨ ਦੇ ਨਾਲ ਹੀ ਸ਼ਾਮ 5 ਵਜੇ ਬਾਅਦ ਤੁਰਤ ਲਾਗੂ ਕਰ ਦਿਤਾ ਗਿਆ ਹੈ | ਭਾਰਤੀ ਚੋਣ ਕਮਿਸ਼ਨ ਵਲੋਂ ਆਮ ਚੋਣਾਂ ਦੇ ਐਲਾਨ ਨਾਲ ਹੀ ਸੂਬੇ ਅੰਦਰ ਆਦਰਸ਼ ਚੋਣ ਜ਼ਾਬਤਾ ਤੁਰਤ ਪ੍ਰਭਾਵ ਤੋਂ ਲਾਗੂ ਹੋ ਗਿਆ ਹੈ |

ਉਨ੍ਹਾਂ ਦਸਿਆ ਕਿ ਰਾਜ ਅੰਦਰ ਕੁਲ 2 ਕਰੋੜ 12 ਲੱਖ 75 ਹਜ਼ਾਰ 66 ਵੋਟਰ ਹਨ | ਉਨ੍ਹਾਂ ਅੱਗੇ ਦਸਿਆ ਕਿ ਰਾਜ ਅੰਦਰ ਕੁਲ 14 ਹਜ਼ਾਰ 751 ਸਥਾਨਾਂ 'ਤੇ 24689 ਪੋਲਿੰਗ ਸਟੇਸ਼ਨ ਬਣਾਏ ਗਏ ਹਨ | ਉਨ੍ਹਾਂ ਕਿਹਾ ਕਿ ਇਸ ਪੰਜਾਬ ਰਾਜ ਵਿਚ ਚੋਣ ਪ੍ਰਕਿਰਿਆ ਦੌਰਾਨ ਕੋਵਿਡ ਨਿਯਮਾਂ ਦੀ ਪਾਲਣਾ ਇੰਨ ਬਿੰਨ ਕੀਤੀ ਜਾਵੇਗੀ ਅਤੇ ਕਿਸੇ ਵੀ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ |
ਉਨ੍ਹਾਂ ਦਸਿਆ ਕਿ ਕਮਿਸ਼ਨ ਵਲੋਂ ਰਾਤ 8 ਵਜੇ ਤੋਂ ਸਵੇਰੇ 8 ਵਜੇ ਤਕ ਕਿਸੇ ਵੀ ਕਿਸਮ ਦੇ ਚੋਣ ਪ੍ਰਚਾਰ ਕਰਨ ਤੇ ਅਗਲੇ ਹੁਕਮਾਂ ਤਕ ਪਾਬੰਦੀ ਲਗਾਈ ਗਈ ਹੈ | ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਵਲੋਂ ਹੁਣ ਤਕ ਪੰਜਾਬ ਰਾਜ ਨੂੰ  75 ਕੰਪਨੀ ਕੇਂਦਰੀ ਹਥਿਆਰਬੰਦ ਸੁਰੱਖਿਆ ਦਸਤਿਆਂ ਦੀ ਭੇਜੀ ਗਈ ਹਨ 50 ਕੰਪਨੀਆਂ 10 ਜਨਵਰੀ 2022 ਨੂੰ  ਸੂਬੇ ਵਿਚ ਪਹੁੰਚ ਜਾਣਗੀਆਂ |

ਡੱਬੀ
2017 ਵਿਧਾਨ ਸਭਾ ਚੋਣਾਂ ਦੇ ਨਤੀਜੇ
ਪਾਰਟੀ            ਸੀਟਾਂ        ਵੋਟ ਫ਼ੀ ਸਦੀ
ਕਾਂਗਰਸ        77        38.5
ਆਮ ਆਦਮੀ ਪਾਰਟੀ   20        25.2
ਸ਼ੋ੍ਰਮਣੀ ਅਕਾਲੀ ਦਲ    15        23.7
ਹੋਰ             2        5.4

 

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement