ਵਿਰੋਧੀਆਂ ਨੇ ਲੋਕ ਮੁੱਦਿਆਂ 'ਤੇ ਸਿਰਫ਼ ਰਾਜਨੀਤੀ ਕੀਤੀ ਹੈ ਕੰਮ ਤਾਂ AAP ਹੀ ਕਰਦੀ ਹੈ: ਹਰਪਾਲ ਚੀਮਾ  
Published : Jan 9, 2022, 7:19 pm IST
Updated : Jan 9, 2022, 7:19 pm IST
SHARE ARTICLE
Harpal Cheema
Harpal Cheema

-ਕਿਹਾ, ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕਰਕੇ ਸੱਤਾ 'ਚ ਆਈ ਕਾਂਗਰਸ ਨੇ ਇਹਨਾਂ ਮੁਲਾਜ਼ਮਾਂ ਦੀ ਪਿੱਠ 'ਚ ਮਾਰਿਆ ਛੁਰਾ 

-ਚੰਨੀ ਸਰਕਾਰ ਵੱਲੋਂ 36,000 ਕੱਚੇ ਕਰਮਚਾਰੀਆਂ ਨੂੰ ਪੱਕੇ ਨਾ ਕਰਨ ਦਾ ਮਾਮਲਾ ਭਖਿਆ 

ਚੰਡੀਗੜ੍ਹ -  ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੀ ਤਰ੍ਹਾਂ ਕਾਂਗਰਸ ਸਰਕਾਰ ਨੇ ਵੀ ਪੰਜਾਬ ਦੇ ਮੁਲਾਜ਼ਮ ਵਰਗ ਨੂੰ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਅਤੇ 2017 ਵਿੱਚ ਕੀਤੇ ਵਾਅਦੇ 'ਤੇ ਨਾ ਤਾਂ ਕੈਪਟਨ ਅਤੇ ਨਾ ਹੀ ਮੁੱਖ ਮੰਤਰੀ ਚੰਨੀ ਖਰੇ ਉਤਰੇ। 36,000 ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਾਂ 'ਤੇ ਬਾਦਲਾਂ ਵਾਂਗ ਚਰਨਜੀਤ ਚੰਨੀ ਨੇ ਵੀ ਪੰਜਾਬ ਦੇ ਮੁਲਾਜ਼ਮ ਵਰਗ ਨੂੰ ਰੱਜ ਕੇ ਜਲੀਲ ਕੀਤਾ ਹੈ।

captain Amarinder Singh  captain Amarinder Singh

ਪਹਿਲਾਂ 2016 ਵਿੱਚ ਅਕਾਲੀ-ਭਾਜਪਾ ਸਰਕਾਰ ਨੇ, ਫਿਰ 2017 ਵਿੱਚ ਸੱਤਾ 'ਚ ਆਉਂਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਅਤੇ ਹੁਣ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਵਿੱਚ ਪਿਛਲੇ 8 ਸਾਲਾਂ ਤੋਂ ਆਪਣੇ ਹੱਕਾਂ ਦੀ ਮੰਗ ਰਹੇ ਕੱਚੇ ਮੁਲਾਜ਼ਮਾਂ ਨਾਲ ਧੋਖਾ ਕੀਤਾ ਹੈ। ਉਹਨਾਂ ਦੋਸ਼ ਲਗਾਇਆ ਕਿ ਕਾਂਗਰਸ, ਅਕਾਲੀ ਅਤੇ ਭਾਜਪਾ ਵਰਗੇ ਰਿਵਾਇਤੀ ਦਲ ਸਿਰਫ਼ ਲੋਕਾਂ ਦੇ ਮੁੱਦਿਆਂ ਦਾ ਸਿਆਸੀ ਫ਼ਾਇਦਾ ਚੁੱਕਦੇ ਹਨ, ਇਹਨਾਂ ਲਈ ਆਮ ਲੋਕਾਂ ਦੇ ਮੁੱਦੇ, ਤਕਲੀਫ਼ਾਂ ਅਤੇ ਮੰਗਾਂ ਸਿਰਫ਼ ਸਿਆਸੀ ਪੌੜੀਆਂ ਹਨ ਜਿਹਨਾਂ ਦੇ ਸਹਾਰੇ ਇਹ ਸੱਤਾ ਵਿੱਚ ਆਉਂਦੇ ਹਨ ਅਤੇ ਫਿਰ ਪੰਜ-ਪੰਜ ਸਾਲ ਦੀ ਵਾਰੀ ਸਿਰ ਪੰਜਾਬ ਨੂੰ ਲੁੱਟਦੇ ਹਨ। 

CM ChanniCM Channi

ਐਤਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਇੱਕ ਬਿਆਨ ਵਿੱਚ ਹਰਪਾਲ ਚੀਮਾ ਨੇ ਕਿਹਾ, "ਪਹਿਲਾਂ ਅਕਾਲੀ-ਭਾਜਪਾ ਸਰਕਾਰ ਨੇ 3 ਸਾਲਾਂ ਤੋਂ ਪੱਕੇ ਕਰਨ ਦਾ ਮੁੱਦਾ ਉਠਾਉਂਦਿਆਂ ਮੁਲਾਜ਼ਮਾਂ ਦਾ ਬਿੱਲ ਆਖਰੀ ਮੌਕੇ ਪਾਸ ਕੀਤਾ ਅਤੇ ਫੇਰ ਲਾਗੂ ਕਰਵਾਉਣ ਤੋਂ ਪਹਿਲਾਂ ਸੱਤਾ 'ਚੋਂ ਬਾਹਰ ਹੋ ਗਈ। ਕੈਪਟਨ ਸਾਹਿਬ ਨੇ ਤਾਂ ਹੱਦ ਹੀ ਕਰ ਦਿੱਤੀ, ਜਿੰਨਾ ਮੁਲਾਜ਼ਮ ਨੂੰ ਪੱਕੇ ਕਰਨ ਦਾ ਵਾਅਦਾ ਕਰਕੇ ਉਹ ਵੋਟਾਂ ਲੈ ਕੇ ਵਿਧਾਨ ਸਭਾ ਆਏ ਸੀ, ਸਰਕਾਰ ਬਣਾਉਂਦਿਆਂ ਸਭ ਤੋਂ ਪਹਿਲਾ ਉਹਨਾਂ ਦਾ ਬਿੱਲ ਰੱਦ ਕੀਤਾ ਅਤੇ ਫਿਰ ਸਾਢੇ ਚਾਰ ਸਾਲ ਬਾਤ ਨਹੀਂ ਪੁੱਛੀ ਅਤੇ ਹੁਣ ਚੰਨੀ ਸਰਕਾਰ ਨੇ ਕਰੋੜਾਂ ਰੁਪਏ ਖ਼ਰਚ ਕੇ ਹਰ ਕੋਨੇ 'ਤੇ ਬੈਨਰ ਅਤੇ ਫਲੈਕਸਾਂ ਤਾਂ ਲਗਵਾ ਦਿੱਤੀਆਂ

Sukhbir Badal, Parkash Singh Badal Sukhbir Badal, Parkash Singh Badal

ਪਰ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ, ਸਗੋਂ ਮੁੜ ਬਾਦਲਾਂ ਦੀ ਤਰ੍ਹਾਂ ਆਖ਼ਰੀ ਦਿਨਾਂ ਤੱਕ ਫਾਇਲ ਲਟਕਾ ਕੇ ਇਹਨਾਂ ਮੁਲਾਜ਼ਮਾਂ ਨੂੰ ਮੁੜ ਧੋਖਾ ਦਿੱਤਾ ਹੈ।" ਉਹਨਾਂ ਕਿਹਾ ਕਿ ਕੁੱਲ ਮਿਲਾ ਕੇ ਪਿਛਲੇ 8 ਸਾਲਾਂ ਤੋਂ ਕਾਂਗਰਸ, ਕੈਪਟਨ, ਅਕਾਲੀ ਅਤੇ ਭਾਜਪਾ ਤੋਂ ਮਿਲ ਕੇ ਪੰਜਾਬ ਦੇ 36,000 ਮੁਲਾਜ਼ਮ ਪੱਕੇ ਨਹੀਂ ਕਰ ਹੋਏ ਅਤੇ ਪਤਾ ਨੀ ਇਹ ਕਿਹੜੇ ਮੂੰਹ ਨਾਲ ਮੁੜ ਲੋਕਾਂ ਵਿੱਚ ਜਾ ਕੇ ਵੋਟਾਂ ਮੰਗ ਰਹੇ ਹਨ ਅਤੇ ਨੌਕਰੀਆਂ ਦੇ ਨਵੇਂ ਵਾਅਦੇ ਕਰ ਰਹੇ ਹਨ। ਆਪ ਆਗੂ ਨੇ ਕਿਹਾ ਕਿ ਜਿਹੜਾ ਕੰਮ ਕਰਨ ਵਿੱਚ ਇਹ ਸਾਰੇ ਰਾਜਨੀਤਿਕ ਦਲ ਫੇਲ ਹੋਏ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਕਰੇਗੀ।  ਹਰਪਾਲ ਚੀਮਾ ਅਨੁਸਾਰ, "ਰਵਾਇਤੀ ਦਲ ਸਿਰਫ਼ ਰਾਜਨੀਤੀ ਕਰਨ ਵਿਚ ਮਾਹਿਰ ਹਨ।

Harpal Singh CheemaHarpal Singh Cheema

ਇਹਨਾਂ ਨੂੰ ਆਮ ਲੋਕਾਂ ਦੇ ਮੁੱਦਿਆਂ ਦਾ ਆਪਣੇ ਸਿਆਸੀ ਫਾਇਦੇ ਲਈ ਇਸਤੇਮਾਲ ਕਰਨਾ ਚੰਗੀ ਤਰ੍ਹਾਂ ਆਉਂਦਾ ਹੈ। ਪਰ ਪੰਜਾਬ ਦਾ ਕੋਈ ਵੀ ਵਰਗ ਹੁਣ ਚਿੰਤਾ ਨਾ ਕਰੇ, ਕਿਉਂਕਿ ਪੰਜਾਬ 'ਚ ਅਗਲੀ ਆਉਣ ਵਾਲੀ 'ਆਪ' ਦੀ ਸਰਕਾਰ ਕੰਮ ਕਰਨਾ ਬਾ-ਖ਼ੂਬੀ ਜਾਣਦੀ ਹੈ। ਜਿਸ ਤਰ੍ਹਾਂ ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ ਕੰਮ ਕੀਤੇ ਹਨ, ਉਸੇ ਤਰ੍ਹਾਂ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਹਰ ਵਰਗ ਅਤੇ ਖੇਤਰ ਦੇ ਲੋਕਾਂ ਦੀ ਆਪਣੀ ਸਰਕਾਰ ਹੋਵੇਗੀ ਅਤੇ ਉਹਨਾਂ ਲਈ ਕੰਮ ਕਰੇਗੀ।"

ਹਰਪਾਲ ਚੀਮਾ ਨੇ ਕਿਹਾ ਕਿ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ 36,000 ਕੱਚੇ ਮੁਲਜ਼ਮਾਂ ਨੂੰ ਪੱਕੇ ਕੀਤਾ ਜਾਵੇਗਾ ਅਤੇ ਪਿਛਲੀ ਸਰਕਾਰਾਂ ਦੀ ਤਰ੍ਹਾਂ ਮੁੱਦੇ ਨੂੰ ਇੱਕ ਦਹਾਕੇ ਤੱਕ ਲਟਕਾਇਆ ਨਹੀਂ ਜਾਵੇਗਾ।  ਉਹਨਾਂ ਕਿਹਾ ਕਿ ਇਹ ਨਾ ਤਾਂ ਕੈਪਟਨ ਦਾ ਚੋਣਵੀਂ ਵਾਅਦਾ ਹੈ, ਨਾ ਸੁਖਬੀਰ ਬਾਦਲ ਦਾ ਗੱਪ ਅਤੇ ਨਾ ਹੀ ਚੰਨੀ ਦਾ ਐਲਾਨ, ਇਹ ਆਮ ਆਦਮੀ ਪਾਰਟੀ ਦੀ ਗਰੰਟੀ ਹੈ ਅਤੇ ਅਸੀਂ ਸਰਕਾਰ ਬਣਦਿਆਂ ਹੀ ਸਾਲਾਂ ਤੋਂ ਲਟਕੇ ਇਸ ਮੁੱਦੇ ਦਾ ਹੱਲ ਕਰਕੇ ਇਹਨਾਂ ਮੁਲਜ਼ਮਾਂ ਨੂੰ ਤੁਰੰਤ ਰਾਹਤ ਦੇਵਾਂਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM

Baba Balwinder Singh Murder Case 'ਚ ਵੱਡੀ ਅਪਡੇਟ, Police ਨੂੰ ਕਾਤਲ ਬਾਰੇ ਮਿਲੀ ਅਹਿਮ ਸੂਹ..

02 May 2024 8:48 AM
Advertisement