
ਪੁਲਿਸ ਟੈਕਨੀਕਲ ਤੇ ਫਾਰੈਂਸਿਕ ਜਾਂਚ ਰਾਹੀਂ ਇਸ ਸਬੰਧੀ ਸਬੂਤ ਲੱਭਣ ਦਾ ਯਤਨ ਕਰ ਰਹੀ ਹੈ।
ਨਵੀਂ ਦਿੱਲੀ : ਬੁੱਲੀ ਬਾਈ ਐਪ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਨੀਰਜ ਬਿਸ਼ਨੋਈ ਤੋਂ ਬਾਅਦ ਹੁਣ ਸੁੱਲੀ ਡੀਲ ਐਪ ਬਣਾਉਣ ਵਾਲੇ ਨੌਜਵਾਨ ਨੂੰ ਵੀ ਸਪੈਸ਼ਲ ਸੈੱਲ ਨੇ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਦਾ ਨਾਮ ਓਂਕਾਰੇਸ਼ਵਰ ਠਾਕੁਰ ਹੈ। ਪੁਲਿਸ ਅਧਿਕਾਰੀਆਂ ਅਨੁਸਾਰ, ਓਂਕਾਰੇਸ਼ਵਰ ਨੇ ਟਰੇਡ ਮਹਾਸਭਾ ਨਾਮਕ ਟਵਿੱਟਰ ਦਾ ਗਰੁੱਪ ਜਨਵਰੀ 2020 ’ਚ @gangescion ਟਵਿੱਟਰ ਹੈਂਡਲ ਤੋਂ ਜੁਆਇਨ ਕੀਤਾ ਸੀ।
ਗਰੁੱਪ ’ਚ ਇਸ ਗੱਲ ’ਤੇ ਚਰਚਾ ਹੋਈ ਸੀ ਕਿ ਮੁਸਲਿਮ ਔਰਤਾਂ ਨੂੰ ਟ੍ਰੋਲ ਕਰਨਾ ਚਾਹੀਦਾ ਹੈ। ਉਸ ਨੇ ਗਿੱਟਹਬ ’ਤੇ ਇਹ ਐਪ ਬਣਾਈ। ਸੁੱਲੀ ਡੀਲ ਨੂੰ ਲੈ ਕੇ ਜਦੋਂ ਹੰਗਾਮਾ ਹੋਣ ਲੱਗਾ ਤਾਂ ਉਸ ਨੇ ਆਪਣੇ ਇੰਟਰਨੈੱਟ ਮੀਡੀਆ ਦੇ ਸਾਰੇ ਫੁੱਟਪ੍ਰਿੰਟ ਡਿਲੀਟ ਕਰ ਦਿੱਤੇ ਸਨ। ਪੁਲਿਸ ਟੈਕਨੀਕਲ ਤੇ ਫਾਰੈਂਸਿਕ ਜਾਂਚ ਰਾਹੀਂ ਇਸ ਸਬੰਧੀ ਸਬੂਤ ਲੱਭਣ ਦਾ ਯਤਨ ਕਰ ਰਹੀ ਹੈ।
Sulli Deal App Creator Arrest
ਅਧਿਕਾਰੀਆਂ ਨੇ ਦੱਸਿਆ ਕਿ ਬੁੱਲੀ ਬਾਈ ਐਪ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਦੋਸ਼ੀ ਨੀਰਜ ਬਿਸ਼ਨੋਈ ਦਾ ਸਬੰਧ ਸੁੱਲੀ ਡੀਲ ਐਪ ਮਾਮਲੇ 'ਚ ਦੋਸ਼ੀ ਪਾਏ ਗਏ ਵਿਅਕਤੀ ਨਾਲ ਵੀ ਹੈ। ਇਸ ਦੀ ਪੁਸ਼ਟੀ ਕਿਸ਼ਨਗੜ੍ਹ ਥਾਣੇ ਵਿਚ ਉਸ ਖ਼ਿਲਾਫ਼ ਦਰਜ ਐਫਆਈਆਰ ਤੋਂ ਹੋਈ ਹੈ। ਉਸ ਨੇ ਇਕ ਲੜਕੀ ਦੀ ਤਸਵੀਰ ਟਵੀਟ ਕਰਕੇ ਉਸ 'ਤੇ ਬੋਲੀ ਲਗਾਈ ਸੀ।
ਜਦੋਂ ਪੁਲਿਸ ਨੇ ਇਸ ਬਾਰੇ ਹੋਰ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਹ ਸੁੱਲੀ ਡੀਲ ਐਪ ਬਣਾਉਣ ਵਾਲੇ ਦੇ ਸੰਪਰਕ ਵਿੱਚ ਵੀ ਹੈ। ਇਸ ਸੂਚਨਾ 'ਤੇ ਪੁਲਿਸ ਟੀਮ ਨੇ ਮੱਧ ਪ੍ਰਦੇਸ਼ 'ਚ ਛਾਪਾ ਮਾਰਿਆ ਸੀ ਅਤੇ ਉਥੋਂ ਓਂਕਾਰੇਸ਼ਵਰ ਠਾਕੁਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 25 ਸਾਲਾ ਓਂਕਾਰੇਸ਼ਵਰ ਨੇ ਆਈਪੀਐਸ ਅਕੈਡਮੀ, ਇੰਦੌਰ ਤੋਂ ਬੀਸੀਏ ਕੀਤਾ ਹੈ।