
ਪੁਲਿਸ ਨੇ ਲਾਹਣ ਬਰਾਮਦ ਕਰਕੇ ਕੀਤੀ ਨਸ਼ਟ
ਜਲਾਲਾਬਾਦ: ਜਲਾਲਾਬਾਦ ਵਿਧਾਨ ਸਭਾ ਹਲਕੇ ਦੇ ਪਿੰਡ ਮੌਲਵੀਵਾਲਾ ਸੁਖੇਰਾ ਤੋਂ ਐਕਸਾਈਜ਼ ਵਿਭਾਗ ਨੂੰ ਵੱਡੀ ਸਫਲਤਾ ਮਿਲੀ ਹੈ। ਵਿਭਾਗ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਆਬਕਾਰੀ ਵਿਭਾਗ ਨੇ ਇੱਥੇ ਘਰ 'ਚ ਛੁਪਾ ਕੇ ਰੱਖੀ ਵੱਡੀ ਮਾਤਰਾ 'ਚ ਲਾਹਣ ਬਰਾਮਦ ਕੀਤੀ ਹੈ। ਇਹ ਲਾਹਣ ਘਰ ਦੇ ਅੰਦਰ ਜ਼ਮੀਨ ਹੇਠਾਂ ਰੱਖੀ ਹੋਈ ਸੀ। ਜਿਸ ਨੂੰ ਪੁਲਿਸ ਨੇ ਮੌਕੇ 'ਤੇ ਹੀ ਬਰਾਮਦ ਕਰਕੇ ਨਸ਼ਟ ਕਰ ਦਿੱਤਾ।