
ਮੁਲਜ਼ਮਾਂ ਕੋਲੋੌਂ 3 ਪੁਲਿਸ ਵਰਦੀਆਂ ਵੀ ਕੀਤੀਆਂ ਬਰਾਮਦ
ਲੁਧਿਆਣਾ: ਪੁਲਿਸ ਵਿੱਚ ਭਰਤੀ ਕਰਵਾਉਣ ਦੇ ਬਹਾਨੇ ਨੌਜਵਾਨਾਂ ਨੂੰ ਠੱਗਣ ਵਾਲੇ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਇੱਕ ਫਰਜ਼ੀ ਮਹਿਲਾ ਜੱਜ ਅਤੇ ਉਸ ਦੇ ਡੀਐਸਪੀ ਜੇਲ੍ਹ ਪਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਦੋ ਫ਼ਰਾਰ ਦੱਸੇ ਜਾਂਦੇ ਹਨ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਅਤੇ ਜੇਲ੍ਹਾਂ ਵਿਚ ਭਰਤੀ ਕਰਵਾਉਣ ਦੇ ਨਾਂ 'ਤੇ ਨੌਜਵਾਨਾਂ ਨਾਲ ਠੱਗੀ ਮਾਰੀ ਜਾਂਦੀ ਹੈ| ਮੁਲਜ਼ਮ ਦੀਪ ਕਿਰਨ ਵਾਸੀ ਜਮਾਲਪੁਰ ਕੋਲੋਂ 3 ਪੁਲਿਸ ਵਰਦੀਆਂ, 2 ਜਾਅਲੀ ਜੁਆਇਨਿੰਗ ਲੈਟਰ, ਪੁਲਿਸ ਭਰਤੀ ਵਿੱਚ ਵਰਤੇ ਗਏ 10 ਫਾਰਮ, 1 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ।
ਪੁੱਛਗਿੱਛ ਦੌਰਾਨ ਦੀਪ ਕਿਰਨ ਨੇ ਦੱਸਿਆ ਕਿ ਮਾਨਸਾ ਜੇਲ੍ਹ ਵਿੱਚ ਤਾਇਨਾਤ ਉਸ ਦਾ ਪਤੀ ਡੀਐਸਪੀ ਨਰਪਿੰਦਰ ਸਿੰਘ ਇਸ ਧੋਖਾਧੜੀ ਵਿੱਚ ਉਸ ਦੀ ਮਦਦ ਕਰਦਾ ਸੀ, ਜੋ ਉਸ ਨੂੰ ਲੁਧਿਆਣਾ ਦੇ ਜਮਾਲਪੁਰ ਵਿਖੇ ਮਿਲਣ ਲਈ ਘਰ ਆ ਰਿਹਾ ਸੀ ਨੂੰ ਨਾਕਾਬੰਦੀ ਦੌਰਾਨ ਫਾਰਚੂਨਰ ਕਾਰ ਸਮੇਤ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਔਰਤ ਅਤੇ ਡੀਐਸਪੀ ਦੋਵਾਂ ਦਾ ਇਹ ਦੂਜਾ ਵਿਆਹ ਹੈ। ਇਸ ਤੋਂ ਇਲਾਵਾ ਪੁਲਿਸ ਨੇ ਔਰਤ ਕੋਲੋਂ ਇਕ ਨੌਜਵਾਨ ਦੀ ਡਰੈੱਸ ਬਰਾਮਦ ਕੀਤੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।