ਖੇਤਾਂ 'ਚ ਖਿਲਾਰੀ ਚੂਹੇ ਮਾਰ ਦਵਾਈ ਖਾ ਕੇ ਮਰੇ ਕਈ ਪੰਛੀ, ਵਿਅਕਤੀ ਨੇ ਲੋਕਾਂ ਨੂੰ ਕੀਤੀ ਇਹ ਅਪੀਲ 
Published : Jan 9, 2023, 4:39 pm IST
Updated : Jan 9, 2023, 4:39 pm IST
SHARE ARTICLE
Many birds have died after eating medicine in the fields
Many birds have died after eating medicine in the fields

ਇਹਨਾਂ ਪੰਛੀਆਂ ਵਿਚ ਚਿੜੀਆਂ, ਮੋਰ, ਉੱਲੂ, ਗਟਾਰਾਂ ਆਦਿ ਸ਼ਾਮਲ ਹਨ।

 

ਬਠਿੰਡਾ -  ਅੱਜ ਕੱਲ੍ਹ ਦੀ ਦੁਨੀਆਂ ਅਜਿਹੀ ਹੈ ਕਿ ਹਰ ਕੋਈ ਅਪਣੇ ਬਾਰੇ ਹੀ ਸੋਚਦਾ ਹੈ ਕੋਈ ਵਿਰਲਾ ਹੀ ਹੋਏਗਾ ਜੋ ਕਿਸੇ ਹੋਰ ਬਾਰੇ ਸੋਚੇਗਾ। ਇੱਦਾਂ ਹੀ ਲੋਕ ਸਿਰਫ਼ ਅਪਣੇ ਬਾਰੇ ਸੋਚਦੇ ਹੋਏ ਅਪਣੇ ਖੇਤਾਂ ਵਿਚ ਦਵਾਈਆਂ ਪਾਉਂਦੇ ਹਨ ਤੇ ਆਪ ਤਾਂ ਅਪਣੀ ਚੰਗੀ ਫ਼ਸਲ ਲੈ ਲੈਂਦੇ ਹਨ ਪਰ ਨੁਕਸਾਨ ਬੇਜ਼ੁਬਾਨਾਂ ਨੂੰ ਸਹਿਣਾ ਪੈਂਦਾ ਹੈ। 

ਇਕ ਖ਼ਬਰ ਬਠਿੰਡਾ ਦੇ ਪਿੰਡ ਜੋਧਪੁਰ ਰੋਮਾਣਾ ਤੋਂ ਸਾਹਮਣੇ ਆਈ ਹੈ ਕਿ ਇੱਥੇ ਇੱਕ ਕਿਸਾਨ ਨੇ ਆਪਣੇ ਖੇਤ 'ਚ ਚੂਹੇ ਮਾਰ ਦਵਾਈ ਨੂੰ ਅਨਾਜ 'ਚ ਭਿਓ ਕੇ ਖੇਤ 'ਚ ਖਿਲਾਰ ਦਿੱਤਾ ਤੇ ਨਤੀਜੇ ਵਜੋਂ ਉਹ ਅਨਾਜ ਖਾ ਕੇ ਬਹੁਤ ਸਾਰੇ ਪੰਛੀ ਮਰ ਗਏ। 

Many birds have died after eating medicine in the fieldsMany birds have died after eating medicine in the fields

ਇਹਨਾਂ ਪੰਛੀਆਂ ਵਿਚ ਚਿੜੀਆਂ, ਮੋਰ, ਉੱਲੂ, ਗਟਾਰਾਂ ਆਦਿ ਸ਼ਾਮਲ ਹਨ। ਇਸ ਘਟਨਾ ਬਾਰੇ ਇਕ ਵਿਅਕਤੀ ਨੇ ਫੇਸਬੁੱਕ ਪੋਸਟ ਪਾ ਕੇ ਲੋਕਾਂ ਤੇ ਕਿਸਾਨ ਭਰਾਵਾਂ ਨੂੰ ਬੇਨਤੀ ਕੀਤੀ ਹੈ ਤੇ ਲਿਖਿਆ ਹੈ ਕਿ ਕਿਸਾਨ ਭਰਾਵੋ ਕੁੱਝ ਰਹਿਮ ਕਰੋ ਚਾਰ ਸੇਰ ਝਾੜ ਦੀ ਖਾਤਰ ਇਹਨਾਂ ਬੇਕਸੂਰ ਜੀਵਾਂ 'ਤੇ ਕਹਿਰ ਨਾ ਢਾਹੋ, ਤੁਸੀਂ ਵੀ ਬਾਲ ਬੱਚਿਆਂ ਵਾਲੇ ਹੋ,, ਜੇਕਰ ਤੁਹਾਨੂੰ ਬੱਚੇ ਪਿਆਰੇ ਨੇ ਤਾਂ ਫਿਰ ਇਹ ਬੇਜ਼ੁਬਾਨ ਵੀ ਰੱਬ ਦੇ ਪਿਆਰੇ ਬੱਚੇ ਹਨ।

ਖੇਤਾਂ 'ਚ ਚੂਹਿਆਂ ਤੋਂ ਆਪਣੀ ਫ਼ਸਲ ਬਚਾਉਣ ਲਈ ਚੂਹੇ ਮਾਰ ਦਵਾਈ ਨੂੰ ਅਨਾਜ 'ਚ ਮਿਲਾ ਕੇ ਖੇਤ 'ਚ ਖਿਲਾਰ ਦਿੰਦੇ ਹੋ, ਜਿਸ ਨੂੰ ਖ਼ਾਕੇ ਮੋਰ, ਚਿੜੀਆਂ, ਉੱਲੂ, ਗਟਾਰਾਂ ਅਤੇ ਹੋਰ ਬਹੁਤ ਸਾਰੇ ਪੰਛੀ ਅੰਜਾਈ ਮੌਤ ਮਰ ਰਹੇ ਹਨ। ਦੋਸਤੋ ਰੱਬ ਨੇ ਹਰੇਕ ਦੇ ਹਿੱਸੇ ਦਾ ਅੰਨ ਖਿਲਾਰਿਆ ਹੋਇਆ ਹੈ, ਜੇਕਰ ਤੁਹਾਡੇ ਖੇਤ 'ਚੋ ਕੋਈ ਪੰਛੀ ਖ਼ਾ ਵੀ ਜਾਂਦਾ ਹੈ ਤਾਂ ਰੱਬ ਓਨਾ ਹੀ ਹੋਰ ਦੇ ਦੇਵੇਗਾ, ਪਰ ਇਹਨਾਂ ਬੇਜ਼ੁਬਾਨਾਂ ਦੀ ਮੌਤ ਦਾ ਲੇਖਾ ਤਾਂ ਦੇਣਾ ਹੀ ਪਵੇਗਾ।  

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement