
Ludhiana News : ਹਾਈਵੇ ਦਾ ਚਲ ਰਿਹਾ ਸੀ ਉਸਾਰੀ ਦਾ ਕੰਮ, ਧੁੰਦ ਕਾਰਨ ਨਹੀਂ ਦਿਸੇ ਬੈਰੀਕੇਡ
Car falls into a ditch on a highway in Ludhiana, 2 injured Latest News in Punjabi : ਲੁਧਿਆਣਾ ਵਿਚ ਅੱਜ ਸਵੇਰੇ ਹਾਈਵੇਅ ’ਤੇ ਸਮਰਾਲਾ ਚੌਕ ਨੇੜੇ ਚੱਲ ਰਹੇ ਨਿਰਮਾਣ ਕਾਰਜ ਕਾਰਨ ਪੁੱਟੇ ਗਏ ਟੋਏ ਵਿਚ ਮਹਿੰਦਰਾ ਕਾਰ ਡਿੱਗ ਗਈ। ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਦਸਿਆ ਕਿ ਸਵੇਰੇ ਧੁੰਦ ਇੰਨੀ ਸੰਘਣੀ ਸੀ ਕਿ ਡਰਾਈਵਰ ਨੂੰ ਪਤਾ ਹੀ ਨਹੀਂ ਲੱਗਾ ਕਿ ਹਾਈਵੇ 'ਤੇ ਡਿਵਾਈਡਰ ਦਾ ਕੰਮ ਚੱਲ ਰਿਹਾ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਮਿਲੀ ਜਾਣਕਾਰੀ ਅਨੁਸਾਰ ਕਾਰ ਚਾਲਕ ਜਲੰਧਰ ਜਾ ਰਿਹਾ ਸੀ। ਕਾਰ ਵਿਚ ਉਸ ਦੇ ਨਾਲ ਕੁੱਝ ਹੋਰ ਵਿਅਕਤੀ ਸਵਾਰ ਸਨ। ਹਾਈਵੇਅ ’ਤੇ ਸਮਰਾਲਾ ਚੌਕ ਨੇੜੇ ਡਿਵਾਈਡਰ ਦਾ ਕੰਮ ਚੱਲ ਰਿਹਾ ਸੀ। ਧੁੰਦ ਕਾਰਨ ਕਾਰ ਡਰਾਈਵਰ ਨੂੰ ਬੈਰੀਕੇਡ ਨਹੀਂ ਦਿਸੇ। ਉਸਾਰੀ ਵਾਲੀ ਥਾਂ ’ਤੇ ਕੋਈ ਰਿਫ਼ਲੈਕਟਰ ਨਹੀਂ ਲਗਾਏ ਗਏ ਸਨ। ਜਿਸ ਕਾਰਨ ਕਾਰ ਹਾਈਵੇ 'ਤੇ ਪੁੱਟੇ ਗਏ ਟੋਏ 'ਚ ਜਾ ਡਿੱਗੀ। ਇਸ ਹਾਦਸੇ ਕਾਰਨ ਕਾਰ ਸਵਾਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਖ਼ਮੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਇਸ ਤੋਂ ਬਾਅਦ ਕਾਰ ਨੂੰ ਕਰੇਨ ਦੀ ਮਦਦ ਨਾਲ ਟੋਏ 'ਚੋਂ ਬਾਹਰ ਕਢਿਆ ਗਿਆ। ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਦਸਿਆ ਕਿ ਇਸ ਸੜਕ ’ਤੇ ਨਿੱਤ ਹਾਦਸੇ ਵਾਪਰਦੇ ਰਹਿੰਦੇ ਹਨ। ਧੁੰਦ ਕਾਰਨ ਕਈ ਵਾਹਨ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ।
(For more Punjabi news apart from Car falls into a ditch on a highway in Ludhiana, 2 injured Latest News in Punjabi stay tuned to Rozana Spokesman)