ਪੰਜਾਬ ਦਾ ਜਵਾਨ ਅਸਾਮ 'ਚ ਸ਼ਹੀਦ, ਪਰਵਾਰ ਦਾ ਰੋ-ਰੋ ਬੁਰਾ ਹਾਲ

By : KAURTANVIR

Published : Jan 9, 2025, 2:31 pm IST
Updated : Jan 9, 2025, 2:31 pm IST
SHARE ARTICLE
Punjab soldier martyred in Assam, family in dire straits Latest News in Punjabi
Punjab soldier martyred in Assam, family in dire straits Latest News in Punjabi

14 ਸਾਲ ਦਾ ਬੱਚਾ, ਪਤਨੀ ਅਤੇ ਬਜ਼ੁਰਗ ਮਾਪਿਆਂ ਨੂੰ ਪਿਛੇ ਛੱਡ ਗਿਆ ਕਰਮਵੀਰ ਸਿੰਘ

Punjab soldier martyred in Assam, family in dire straits Latest News in Punjabi : ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦੀਵਾਨੀ ਵੱਲ ਕਲਾਂ ਦਾ ਰਹਿਣ ਵਾਲਾ ਕਰਮਵੀਰ ਸਿੰਘ ਅਸਾਮ ਵਿਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਹੈ। ਇਹ ਨੌਜਵਾਨ ਪਿਛਲੇ 16 ਸਾਲ ਤੋਂ 97 ਰੋਡ ਕੁਨੈਕਸ਼ਨ ਕੰਪਨੀ ਵਿਚ ਕੰਮ ਕਰਦਾ ਸੀ। ਇਹ ਮਹਿਕਮਾ ਜਲ ਸੈਨਾ, ਥਲ ਸੈਨਾ ਅਤੇ ਵਾਯੂ ਸੈਨਾ 'ਚ ਆਉਂਦਾ ਹੈ, ਜੋ ਸੜਕਾਂ ਬਣਾਉਣ, ਪੁਲ ਬਣਾਉਣ, ਸੁਰੰਗਾਂ ਬਣਾਉਣ ਤੇ ਏਅਰਪੋਰਟ ਬਣਾਉਣ ਦਾ ਵੀ ਕੰਮ ਕਰਦਾ ਹੈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕਰਮਵੀਰ ਸਿੰਘ ਅਪਣੇ ਪਿੱਛੇ ਅਪਣੀ ਮਾਤਾ-ਪਿਤਾ, ਪਤਨੀ ਤੇ ਇਕ 14 ਸਾਲ ਦਾ ਬੱਚਾ ਛੱਡ ਗਿਆ ਹੈ। ਜਦੋਂ ਕਰਮਵੀਰ ਸਿੰਘ ਦੀ ਮੌਤ ਦਾ ਸੁਨੇਹਾ ਪਰਵਾਰ ਨੂੰ ਮਿਲਿਆ ਤਾਂ ਪੂਰੇ ਪਰਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ  ਪਿੰਡ ’ਚ ਸੋਗ ਦੀ ਲਹਿਰ ਹੈ। ਕਰਮਵੀਰ ਸਿੰਘ ਦੇ ਭਰਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਬੀਤੇ ਦਿਨ ਫ਼ੋਨ ਆਇਆ ਸੀ ਕਿ ਉਨ੍ਹਾਂ ਦੇ ਭਰਾ ਦਾ ਕਰੇਨ ਚਲਾਉਂਦੇ ਹੋਏ ਐਕਸੀਡੈਂਟ ਹੋ ਗਿਆ ਹੈ ਅਤੇ ਕੁੱਝ ਦੇਰ ਬਾਅਦ ਉਨ੍ਹਾਂ ਨੂੰ ਫਿਰ ਫ਼ੋਨ ਆਇਆ ਕਿ ਕਰਮਵੀਰ ਸ਼ਹੀਦ ਹੋ ਗਿਆ ਹੈ, ਜਿਸ ਦੀ ਮ੍ਰਿਤਕ ਦੇਹ ਛੇਤੀ ਦੀ ਪਿੰਡ ਪਹੁੰਚਾਈ ਜਾਵੇਗੀ। 

ਇਸੇ ਮਹਿਕਮੇ 'ਚੋਂ ਸੇਵਾਮੁਕਤ ਹੋ ਕੇ ਆਏ ਇਕ ਪਿੰਡ ਵਾਸੀ ਅਤੇ ਮ੍ਰਿਤਕ ਦੇ ਰਿਸ਼ਤੇਦਾਰ ਜਗਤਾਰ ਸਿੰਘ ਨੇ ਕਿਹਾ ਕਿ ਇਹ ਮਹਿਕਮਾ ਕੇਂਦਰ ਦੀ ਸਰਕਾਰ ਦੇ ਅੰਦਰ ਆਉਂਦਾ ਹੈ ਤੇ ਸੈਨਾ ਦੇ ਨਾਲ ਹੀ ਇਸ ਦਾ ਸਾਰਾ ਕੰਮ ਹੈ। ਸੈਨਾ ਦੇ ਜਿੰਨੇ ਵੀ ਕੰਮ ਹੁੰਦੇ ਨੇ ਉਹ ਇਹ ਮਹਿਕਮਾ ਹੀ ਕਰਦਾ ਹੈ ਤੇ ਸਾਰੀਆਂ ਸਹੂਲਤਾਂ ਸੈਨਾ ਵਾਲੀਆਂ ਹੀ ਮਿਲਦੀਆਂ ਹੈ। ਉਨ੍ਹਾਂ ਕਿਹਾ ਸਾਨੂੰ ਮਾਣ ਹੈ ਕਿ ਸਾਡੇ ਪਿੰਡ ਦਾ ਨੌਜਵਾਨ ਸ਼ਹੀਦ ਹੋਇਆ ਹੈ ਪਰ ਦੁਖ ਇਹ ਹੈ ਕਿ ਉਹ ਅਪਣੇ ਪਿਛੇ ਇਕ 14 ਸਾਲ ਦਾ ਬੱਚਾ, ਪਤਨੀ ਅਤੇ ਬਜ਼ੁਰਗ ਮਾਪਿਆਂ ਨੂੰ ਛੱਡ ਗਿਆ ਹੈ। 

(For more Punjabi news apart from Punjab soldier martyred in Assam, family in dire straits Latest News in Punjabi stay tuned to Rozana Spokesman)

Location: India, Punjab

SHARE ARTICLE

ਏਜੰਸੀ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement