
Pakistan News: ਜਾਂਚ ਵਿਚ ਜੁਟੀ ਪੁਲਿਸ
ਪਾਕਿਸਤਾਨ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਨਾਰੋਵਾਲ ਦੇ ਸ਼ੇਖਪੁਰਾ ਵਿੱਚ ਇੱਕ ਔਰਤ ਨੇ ਆਪਣੇ ਦੋ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਬਾਅਦ 'ਚ ਉਸ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ।
ਪੁਲਿਸ ਮੁਤਾਬਕ ਉਮ ਹਬੀਬਾ ਦੇ ਆਪਣੇ ਪਤੀ ਮੁਹੰਮਦ ਕੈਸਰ ਨਾਲ ਤਣਾਅਪੂਰਨ ਸਬੰਧ ਸਨ। ਉਸ ਨੇ ਆਪਣੇ ਬੱਚਿਆਂ ਮੁਹੰਮਦ (3) ਅਤੇ ਸਮਰ (5) ਨੂੰ ਜ਼ਹਿਰੀਲਾ ਭੋਜਨ ਖੁਆਇਆ।
ਬਾਅਦ ਵਿਚ ਉਸ ਨੇ ਆਪ ਵੀ ਜ਼ਹਿਰ ਖਾ ਲਿਆ। ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਹਬੀਬਾ ਨੂੰ ਮੌਕੇ 'ਤੇ ਹੀ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਸ਼ੇਖਪੁਰਾ ਦੇ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰੀ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਮੌਤ ਹੋ ਗਈ।